Wednesday, January 15, 2025

ਮਹਿਕਦੇ ਅਲਫ਼ਾਜ਼ ਗਰੁੱਪ ਦੀ ਤੀਸਰੀ ਆਨਲਾਈਨ ਸਾਹਿਤਕ ਸਾਂਝ ਸਫ਼ਲਤਾ ਸਹਿਤ ਸੰਪਨ

ਅੰਮ੍ਰਿਤਸਰ, 30 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਮਹਿਕਦੇ ਅਲਫ਼ਾਜ਼ ਗਰੁੱਪ ਦੀ ਤੀਸਰੀ ਆਨਲਾਈਨ ਸਾਹਿਤਕ ਸਾਂਝ ਸਫ਼ਲਤਾ ਸਹਿਤ ਸੰਪਨ ਹੋਈ।ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਅੰਜ਼ੂ, ਅਮਨਦੀਪ ਗਰੋਵਰ ਅਤੇ ਵਰਿੰਦਰ ਜਤਵਾਨੀ ਦੇ ਬਹੁਮੁੱਲੇ ਵਿਚਾਰਾਂ ਨਾਲ ਹੋਈ। ਉਹਨਾਂ ਮਹਿਕਦੇ ਅਲਫ਼ਾਜ਼ ਦੇ ਸਾਰੇ ਮੈਂਬਰਾਂ ਅਤੇ ਪ੍ਰੋਗਰਾਮ `ਚ ਸ਼ਾਮਲ ਹੋਏ ਸਾਰੇ ਕਲਮਕਾਰਾਂ ਨੂੰ ਮਾਂ ਬੋਲੀ ਦੀ ਸੇਵਾ ਕਰਨ ਅਤੇ ਸਾਹਿਤ ਦੇ ਖੇਤਰ `ਚ ਅੱਗੇ ਵਧਣ ਲਈ ਸ਼ੁਭਕਾਮਨਾਵਾਂ ਦਿੱਤੀਆਂ।ਪ੍ਰੋਗਰਾਮ` ਚ ਸ਼ਾਮਲ ਹੋਏ ਸਤਿੰਦਰਜੀਤ ਕੌਰ, ਬੇਦੀ ਮੀਰਪੁਰ, ਰਮੇਸ਼ ਰਾਮਪੁਰਾ, ਰਿੰਕੂ ਸੈਣੀ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਪਲਵਿੰਦਰ ਸਿੰਘ ਉੱਪਲ ਅਤੇ ਸਤਨਾਮ ਕੌਰ ਨੇ ਆਪਣੀਆਂ ਸਾਹਿਤਕ ਰਚਨਾਵਾਂ ਨਾਲ ਖੂਬ ਸਮਾਂ ਬੰਨ੍ਹਿਆ।ਸਮਾਜ ਦੀਆਂ ਕੁਰੀਤੀਆਂ, ਮਨੁੱਖੀ ਭਾਵਨਾਵਾਂ, ਜੀਵਨ ਦੇ ਵਲਵਲੇ ਅਤੇ ਆਮ ਇਨਸਾਨ ਦੀਆਂ ਆਰਥਿਕ ਅਤੇ ਸਮਾਜਿਕ ਸਮੱਸਿਆਵਾਂ, ਲਿਖਤਾਂ ਦਾ ਮੁੱਖ ਵਿਸ਼ਾ ਰਹੀਆਂ।ਜਿਥੇ ਅੰਜ਼ੂ ਗਰੋਵਰ ਦੀ ਗ਼ਜ਼ਲ ‘ਚੋਂ ਉਹਨਾਂ ਦੀ ਮਾਤਾ ਮਸ਼ਹੂਰ ਗ਼ਜ਼ਲਗੋ ਗੁਰਚਰਨ ਕੌਰ ਕੋਚਰ ਦੀ ਪਰਪੱਖ ਲੇਖਣੀ ਦੀ ਪਰਛਾਈ ਨਜ਼ਰ ਆਈ, ਉਥੇ ਹੀ ਹਾਸਰਸ ਕਵੀ ਵਰਿੰਦਰ ਜਤਵਾਨੀ ਨੇ ਮਜ਼ਦੂਰਾਂ ਦੀ ਜ਼ਿੰਦਗੀ ‘ਤੇ ਗੰਭੀਰ ਰਚਨਾ ਦੇ ਨਾਲ-ਨਾਲ ਹਾਸਰਸ ਭਰੀ ਕਵਿਤਾ ਸੁਣਾ ਕੇ ਮਾਹੌਲ ਨੂੰ ਬਹੁਤ ਅਨੰਦਮਈ ਬਣਾ ਦਿੱਤਾ।ਮਸ਼ਹੂਰ ਕਵਿੱਤਰੀ ਵਿਸ਼ਾਖਾ ਪੁਰੀ ਨੇ ਮੰਚ ਦੀ ਜਿੰਮੇਵਾਰੀ ਨਿਭਾਈ।ਗਰੁੱਪ ਦੇ ਪ੍ਰਬੰਧਕ ਸੋਨੀਆ ਭਾਰਤੀ ਅਤੇ ਰਾਜੇਸ਼ ਕੁਮਾਰ ਨੇ ਪ੍ਰੋਗਰਾਮ ‘ਚ ਸ਼ਮੂਲੀਅਤ ਕਰਨ ਵਾਲੇ ਸਾਰੇ ਕਵੀਆਂ ਅਤੇ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਸਾਹਿਤ ਦੀ ਸੇਵਾ `ਚ ਵਧ ਚੜ੍ਹ ਕੇ ਯੋਗਦਾਨ ਪਾਉਣ ਲਈ ਸਭ ਨੂੰ ਪ੍ਰੇਰਿਆ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …