ਅੰਮ੍ਰਿਤਸਰ 30 ਜਨਵਰੀ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਅਤੇ ਏਕਜੋਤ ਸੇਵਾ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਘੁੱਲਾ ਨੂੰ ਗਣਤੰਤਰ ਦਿਵਸ ‘ਤੇ ਜਿਲ੍ਹਾ ਪੱਧਰੀ ਸਮਾਗਮ ‘ਤੇ ਬਿਹਤਰੀਨ ਸਮਾਜਿਕ ਸੇਵਾਵਾਂ ਖੇਤਰ ਅਧੀਨ ਸ਼ਹਿਰ ਨੂੰ ਪ੍ਰਦਸ਼ਣ ਰਹਿਤ ਬਣਾਉਣ ਲਈ ਨਿਭਾਈਆਂ ਵੱਡਮੁੱਲੀਆ ਸੇਵਾਵਾਂ ਹਿੱਤ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਨਮਾਨਿਤ ਕੀਤਾ ਗਿਆ।ਦੀਵਾਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਪੰਜਾਬ ਡਾ. ਇੰਦਰਬੀਰ ਸਿੰਘ ਨਿੱਜ਼ਰ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ, ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ, ਮੀਤ ਪ੍ਰਧਾਨ ਅਮਰਜੀਤ ਸਿੰਘ ਬਾਂਗਾ, ਮੀਤ ਪ੍ਰਧਾਨ ਜਗਜੀਤ ਸਿੰਘ, ਮੁੱਖ ਦਫ਼ਤਰ ਮੈਂਬਰ ਇੰਚਾਰਜ ਸੁਖਜਿੰਦਰ ਸਿੰਘ ਪ੍ਰਿੰਸ ਅਤੇ ਹੋਰਨਾਂ ਅਹੁੱਦੇਦਾਰਾਂ ਨੇ ਅਵਤਾਰ ਸਿੰਘ ਘੁੱਲਾ ਨੂੰ ਵਧਾਈ ਦਿੱਤੀ।ਉਨਾਂ ਦੱਸਿਆ ਕਿ ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਅਮਰਦਾਸ ਬਿਰਧ ਘਰ ਦੇ ਮੈਂਬਰ ਅਵਤਾਰ ਸਿੰਘ ਘੁੱਲਾ ਇੱਕ ਉੱਘੇ ਸਮਾਜ ਸੇਵੀ ਹਨ, ਜੋ ਲੰਗਰਾਂ ਦੌਰਾਨ ਪੱਤਰਾਂ ਦੇ ਡੂਨੇ ਅਤੇ ਪਲੇਟਾਂ ਨੂੰ ਰੀਸਾਈਕਲ ਕਰਨ ਹਿੱਤ ਇੱਕਠੇ ਕਰਕੇ ਅਤੇ ਵੱਡੇ ਪੱਧਰ ‘ਤੇ ਬੂਟੇ ਲਗਾਉਂਦਿਆਂ ਹਰਿਆਵਲ ਵਧਾ ਕੇ ਗੁਰੂ ਨਗਰੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਵਿੱਚ ਅਹਿਮ ਯੋਗਦਾਨ ਦੇ ਰਹੇ ਹਨ।
Check Also
ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …