Monday, April 22, 2024

ਵੀ.ਸੀ ਪ੍ਰੋ: ਜਸਪਾਲ ਸਿੰਘ ਸੰਧੂ ਵਲੋਂ `ਸੂਰਜੁ ਏਕੋ ਰੁਤਿ ਅਨੇਕ` ਰਲੀਜ਼

ਅੰਮ੍ਰਿਤਸਰ, 31 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਜਸਪਾਲ ਸਿੰਘ ਸੰਧੂ ਨੇ ਐਡਵੋਕੇਟ ਹਰਪ੍ਰੀਤ ਸਿੰਘ ਵੱਲੋਂ ਇਕ ਲਘੂ ਦਸਤਵੇਜ਼ੀ ਫਿਲਮ, ਪੋਰਟਰੇਟ ਅਤੇ ਸਾਲ 2023 ਦਾ ਨਵੇਂ ਸਾਲ ਦਾ ਕੈਲੰਡਰ ਰਲੀਜ਼ ਕਰਨ ਦੀ ਰਸਮ ਅਦਾ ਕੀਤੀ।`ਸੂਰਜੁ ਏਕੋ ਰੁਤਿ ਅਨੇਕ` `ਤੇ ਆਧਾਰਿਤ ਲਘੂ ਦਸਤਵੇਜ਼ੀ ਅਤੇ ਕੈਲੰਡਰ ਵਿੱਚ ਕੁਦਰਤ ਦੇ ਵੱਖ-ਵੱਖ ਰੰਗਾਂ ਨੂੰ ਪਕੜਨ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦਿਆਂ ਪ੍ਰੋ. ਸੰਧੂ ਨੇ ਕਿਹਾ ਕਿ ਹਰਪ੍ਰੀਤ ਸਿੰਘ ਸੰਧੂ ਦਾ ਇਹ ਯਤਨ ਪ੍ਰਸੰਸਾਯੋਗ ਹਨ ਜੋ ਮਨੁੱਖ ਨੂੰ ਕੁਦਰਤ ਦੇ ਨੇੜੇ ਲੈ ਕੇ ਜਾਂਦੇ ਹਨ।ਉਨ੍ਹਾਂ ਨੂੰ ਇਸ ਸਮੇਂ ਹਰਪ੍ਰੀਤ ਸਿੰਘ ਸੰਧੂ ਵੱਲੋਂ ਤਿੰਨੇ ਚੀਜ਼ਾਂ ਭੇਟ ਕੀਤੀਆਂ ਅਤੇ ਲਘੂ ਫਿਲਮ ਨੂੰ ਵੇਖਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪ੍ਰੀਤ ਸੰਧੂ ਨੇ ਕਿਹਾ ਕਿ ਦਸਤਾਵੇਜ਼ੀ ਫਿਲਮ ਅਤੇ ਕੈਲੰਡਰ ਵਿੱਚ ਬਿਆਸ, ਸਤਲੁਜ, ਹਰੀਕੇ ਪੱਤਣ, ਰਣਜੀਤ ਸਾਗਰ ਡੈਮ ਅਤੇ ਕੁਦਰਤ ਦੇ ਪ੍ਰਭਾਵਾਂ ਨੂੰ ਨੇੜਿਓਂ ਹੋ ਕੇ ਕੈਮਰੇ ਰਾਹੀਂ ਵੇਖਣ ਦੀ ਕੋਸ਼ਿਸ਼ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਕੁਦਰਤ ਹਰ ਪਲ ਮਨੁੱਖ ਨੂੰ ਨਵੀਂ ਊਰਜਾ ਦੇ ਨਾਲ ਸੰਪਨ ਕਰਦੀ ਹੈ, ਜਿਸ ਦੀ ਸਮਝ ਹੀ ਮਨੁੱਖ ਨੂੰ ਨਵੀਂ ਦਿਸ਼ਾ ਵੱਲ ਲੈ ਕੇ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇਹ ਫਿਲਮ ਅਤੇ ਕੈਲੰਡਰ ਮਨੁੱਖ ਨੂੰ ਹਰ ਸਮੇਂ ਕੁਦਰਤ ਦੇ ਨੇੜੇ ਰਹਿਣ ਲਈ ਪ੍ਰੇਰਿਤ ਕਰਦਾ ਰਹੇਗਾ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਸਥਾਨਾਂ ਦੀ ਉਨ੍ਹਾਂ ਵੱਲੋਂ ਨਿਸ਼ਾਨਦੇਹੀ ਕੀਤੀ ਗਈ ਹੈ ਦੇ ਵੱਲ ਸੈਲਾਨੀ ਵੀ ਖਿੱਚੇ ਆਉਣਗੇ।ਉਨ੍ਹਾਂ ਨੇ ਵਾਈਸ ਚਾਂਸਲਰ ਪ੍ਰੋ. ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵੀ ਕੁਦਰਤ ਪ੍ਰੇਮੀ ਹਨ ਅਤੇ ਉਨ੍ਹਾਂ ਨੇ ਵੀ ਉਨ੍ਹਾਂ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਗਈ ਜਿਸ ਦੇ ਲਈ ਉਨ੍ਹਾਂ ਵੱਲੋਂ ਅੱਜ ਉਨ੍ਹਾਂ ਦੇ ਹੱਥੋਂ ਹੀ `ਸੂਰਜ ਏਕੋ ਰੁਤਿ ਅਨੇਕ` ਕੈਲੰਡਰ ਅਤੇ ਲਘੂ ਫਿਲਮ ਰਿਲੀਜ਼ ਕਰਨ ਦੇ ਨਾਲ ਪੋਰਟਰੇਟ ਜਾਰੀ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਉਹ ਇਸ ਸੰਦੇਸ਼ ਨੂੰ ਹੋਰ ਲੋਕਾਂ ਤਕ ਲੈ ਕੇ ਜਾਣ ਦੇ ਲਈ ਵੀ ਯਤਨ ਜਾਰੀ ਰੱਖਣਗੇ।
ਇਸ ਮੌਕੇ ਜੋਗਿੰਦਰ ਸਿੰਘ ਆਈਆਰਐਸ, ਸੰਯੁਕਤ ਕਮਿਸ਼ਨਰ, ਕਸਟਮ (ਪੀ), ਅੰਮ੍ਰਿਤਸਰ, ਅਤੁਲ ਟਿਰਕੀ ਆਈ.ਆਰ.ਐਸ, ਡਿਪਟੀ ਕਮਿਸ਼ਨਰ ਕਸਟਮ ਆਈ.ਸੀ.ਪੀ, ਅਟਾਰੀ ਅਤੇ ਨਵਦੀਪ ਸੰਧੂ, ਆਈ.ਆਰ.ਐਸ, ਡੀ.ਸੀ ਕਸਟਮ ਅਟਾਰੀ ਨੇ ਵੀ ਵਿਸ਼ੇਸ਼ ਤੌਰ `ਤੇ ਹਾਜ਼ਰੀ ਭਰੀ ਅਤੇ ਉਨ੍ਹਾਂ ਵੱਲੋਂ ਵੀ ਐਡਵੋਕੇਟ ਹਰਪ੍ਰੀਤ ਸਿੰਘ ਦੇ ਕੰਮ ਦੀ ਪ੍ਰਸੰਸਾ ਕੀਤੀ ਗਈ।

 

Check Also

ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਨਾਰਥ-ਵੈਸਟ ਚੈਪਟਰ ਆਈ.ਏ.ਪੀ.ਐਮ 2024 ਕਾਨਫਰੰਸ

ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਸ੍ਰੀ …