Sunday, September 8, 2024

ਨਾਦ ਪ੍ਰਗਾਸੁ ਸ਼ਬਦ ਸਨਮਾਨ ਪੰਜਾਬੀ ਦੇ ਪ੍ਰਸਿਧ ਕਵੀ ਭੁਪਿੰਦਰਪ੍ਰੀਤ ਨੂੰ

ਸਾਹਿਤ ਉਤਸਵ ਸਮਾਪਤੀ ‘ਤੇ ਕਰਵਾਇਆ 14ਵਾਂ ਸਾਲਾਨਾ ‘ਚੜ੍ਹਿਆ ਬਸੰਤ’ ਕਵੀ ਦਰਬਾਰ

ਅੰਮ੍ਰਿਤਸਰ, 3 ਫਰਵਰੀ (ਸੁਖਬੀਰ ਖੁਰਮਣੀਆਂ) – ਖੋਜ਼ ਸੰਸਥਾ ਨਾਦ ਪ੍ਰਗਾਸੁ ਵੱਲੋਂ ਖ਼ਾਲਸਾ ਕਾਲਜ ਫਾਰ ਵਿਮਨ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਗਏ 8ਵੇਂ ਅੰਮ੍ਰਿਤਸਰ ਸਾਹਿਤ ਉਤਸਵ ਦਾ ਤੀਸਰਾ ਦਿਨ ਕਾਵਿ ਅਤੇ ਸੰਗੀਤ ਨੂੰ ਸਮਰਪਿਤ ਰਿਹਾ, ਜਿਸ ਵਿੱਚ ਕਾਵਿ ਅਤੇ ਸੰਗੀਤ ਦਾ ਪ੍ਰਭਾਵਸ਼ਾਲੀ ਮੁਜ਼ਾਹਰਾ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਦੇਖਣ ਲਈ ਮਿਲਿਆ।ਅੱਜ ਸਾਹਿਤ ਉਤਸਵ ਦੌਰਾਨ 14ਵਾਂ ਚੜ੍ਹਿਆ ਬਸੰਤ ਸਲਾਨਾ ਕਵੀ ਦਰਬਾਰ ਪੰਜਾਬੀ ਕਵਿੱਤਰੀ ਅਮਰਜੀਤ ਕੌਰ ਹਿਰਦੇ ਨੂੰ ਸਮਰਪਿਤ ਸੀ।ਜਿਸ ਦਾ ਆਰੰਭ ਲਾਹੌਰ ਬਾਜ਼ ਘਰਾਣੇ ਦੇ ਵਾਦਕ ਪ੍ਰੋ. ਹਰਿਭਜਨ ਸਿੰਘ ਦੇ ਵਾਦਨ ਨਾਲ ਹੋਇਆ।ਉਹਨਾਂ ਨੇ ਵੱਖ-ਵੱਖ ਤਾਲਾਂ ਦਾ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ।ਉਸ ਉਪਰੰਤ ਪ੍ਰਾਚੀਨ ਕਲਾ ਕੇਂਦਰ ਦੇ ਸ਼ਾਸ਼ਤਰੀ ਸੰਗੀਤਕਾਰ ਮਲਕੀਤ ਸਿੰਘ ਨੇ ਬਸੰਤ ਰਾਗ ਦਾ ਗਾਇਨ ਕੀਤਾ।
1966 ਦੀ ਪੰਜਾਬ ਵੰਡ ਨਾਲ ਬਾਹਰ ਰਹਿ ਗਈਆਂ ਪੰਜਾਬੀ ਦੀਆਂ ਉਪਬੋਲੀਆਂ ਨੂੰ ਪੰਜਾਬੀ ਮੁੱਖਧਾਰਾ ਵਿੱਚ ਸ਼ਾਮਿਲ ਕਰਨ ਲਈ ਚੜ੍ਹਿਆ ਬਸੰਤ ਕਵੀ ਦਰਬਾਰ ਦਾ ਅਹਿਮ ਰੋਲ ਹੈ।ਇਸ ਸਮਾਗਮ ਨੇ ਕਵਿਤਾ ਅਤੇ ਸੰਗੀਤ ਦੇ ਗੰਭੀਰ ਰੂਪਾਂ ਨੂੰ ਸਾਡੇ ਵਿਦਿਆਰਥੀਆਂ ਸਾਹਮਣੇ ਲਿਆਂਦਾ ਹੈ।” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਵੀ ਦਰਬਾਰ ਦੀ ਪ੍ਰਧਾਨਗੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਪੀ ਸਿੰਘ ਨੇ ਕੀਤਾ।ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਪੰਜਾਬੀ ਕਵੀ ਡਾ. ਗੁਰਭਜਨ ਗਿੱਲ ਨੇ ਸੰਸਥਾ ਦੁਆਰਾ ਕੀਤੇ ਜਾ ਰਹੇ ਕਾਰਜ਼ਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਸਿੱਧ ਪੰਜਾਬੀ ਕਵੀ ਦਰਸ਼ਨ ਬੁੱਟਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਸੰਸਥਾ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ ਨਾਦ ਪ੍ਰਗਾਸੁ ਸ਼ਬਦ ਸਨਮਾਨ ਇਸ ਵਾਰ ਪੰਜਾਬੀ ਦੇ ਪ੍ਰਸਿਧ ਕਵੀ ਭੁਪਿੰਦਰਪ੍ਰੀਤ ਨੂੰ ਉਸ ਦੁਆਰਾ ਕਾਵਿ-ਜਗਤ ਵਿੱਚ ਪਾਏ ਯੋਗਦਾਨ ਦੇ ਮੱਦੇਨਜ਼ਰ ਦਿਤਾ ਗਿਆ।ਜਿਸ ਵਿੱਚ 21 ਹਜ਼ਾਰ ਦੀ ਨਗਦ ਰਾਸ਼ੀ, ਲੋਈ, ਸਨਮਾਨ-ਪੱਤਰ ਅਤੇ ਕਿਤਾਬਾਂ ਦਾ ਇੱਕ ਸੈਟ ਸ਼ਾਮਿਲ ਸੀ।ਆਖੀਰ ਵਿੱਚ ਸਾਰੇ ਕਵੀਆਂ ਅਤੇ ਯੋਗਦਾਨ ਪਾਉਣ ਵਾਲੀਆਂ ਸਹਾਇਕ ਸੰਸਥਾਵਾਂ ਨੂੰ ਸੰਸਥਾ ਵੱਲੋਂ ਪੁਸਤਕਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਧੰਨਵਾਦੀ ਸ਼ਬਦ ਬੋਲਦਿਆਂ ਨਾਦ ਪ੍ਰਗਾਸੁ ਸੰਸਥਾ ਦੇ ਡਾਇਰੈਕਟਰ ਪ੍ਰੋ. ਜਗਦੀਸ਼ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਵੀਆਂ ਨੂੰ ਆਪਣਾ ਬਿੰਬ-ਸਿਰਜਣ ਪਰੰਪਰਾ ਦੇ ਪ੍ਰਤੀਕ-ਸੰਸਾਰ ਵਿੱਚੋਂ ਕਰਨਾ ਚਾਹੀਦਾ ਹੈ ਅਤੇ ਇਸਨੂੰ ਸਮਕਾਲੀ ਅਸਤਿਤਵੀ ਸੰਕਟਾਂ ਨਾਲ ਜੋੜ ਕੇ ਦੇਖਣਾ ਪਵੇਗਾ।
ਅੱਜ ਦੇ ਇਸ ਚੜ੍ਹਿਆ ਬਸੰਤ ਕਵੀ ਦਰਬਾਰ ਵਿੱਚ 13 ਕਵੀਆਂ ਨੇ ਆਪਣੀ ਕਾਵਿ-ਕਲਾ ਨਾਲ ਸ੍ਰੋਤਿਆਂ ਨੂੰ ਸ਼ਰਸ਼ਾਰ ਕੀਤਾ।ਇਸ ਕਵੀ ਦਰਬਾਰ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਪੰਜਾਬੀ ਮੁੱਖ ਧਾਰਾ ਤੋਂ ਇਲਾਵਾ ਪੰਜਾਬੀ ਦੀਆਂ ਉਪ-ਬੋਲੀਆਂ ਗੋਜਰੀ, ਡੋਗਰੀ, ਬਾਂਗਰੂ ਅਤੇ ਪਹਾੜੀ ਆਦਿ ਦੇ ਕਵੀ ਵੀ ਸ਼ਾਮਿਲ ਹੋਏ।
8ਵੇਂ ਅੰਮ੍ਰਿਤਸਰ ਸਾਹਿਤ ਉਤਸਵ ਦੇ ਤੀਜੇ ਦਿਨ ਭਾਰਤ ਦੀਆਂ ਵੱਖ-ਵੱਖ ਯੂਨਵਿਰਸਿਟੀਆਂ, ਕਾਲਜਾਂ ਅਤੇ ਵਿਦਿਅਕ ਅਦਾਰਿਆਂ ਦੇ ਖੋਜਾਰਥੀਆਂ, ਵਿਦਿਆਰਥੀਆਂ ਤੋਂ ਇਲਾਵਾ ਪ੍ਰਿੰਸੀਪਲ ਸੁਰਿੰਦਰ ਕੌਰ, ਡਾ. ਰਵਿੰਦਰ ਕੌਰ, ਪ੍ਰੋ. ਬਿਕਰਮਜੀਤ ਸਿੰਘ, ਪ੍ਰੋ. ਗੁਰਵਿੰਦਰ ਸਿੰਘ, ਡਾ. ਹਰਪ੍ਰੀਤ ਸਿੰਘ, ਡਾ. ਹਰਪ੍ਰੀਤ ਕੌਰ ਜੰਮੂ, ਪ੍ਰੋ. ਗੁਰਬਖ਼ਸ਼ ਸਿੰਘ, ਡਾ. ਜਸਵਿੰਦਰ ਕੌਰ ਮਾਹਲ, ਡਾ. ਹਰਪਾਲ ਸਿੰਘ, ਡਾ. ਮਨਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …