Thursday, February 29, 2024

ਦਾ ਆਕਸਫ਼ੋਰਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਸੰਗਰੂਰ, 6 ਫਰਵਰੀ (ਜਗਸੀਰ ਲੌਂਗੋਵਾਲ) – ਆਕਸਫੋਰਡ ਪਬਲਿਕ ਸਕੂਲ (ਆਈ.ਸੀ.ਐਸ.ਈ) ਬੋਰਡ ਚੀਮਾਂ ਦੇ ਜ਼ੂਨੀਅਰ ਵਿੰਗ ਦੇ ਵਿਦਿਆਰਥੀਆਂ ਵਲੋਂ ਸੇਂਟ ਜੇਵੀਅਰਜ਼ ਸਕੂਲ ‘ਚ ਕਰਵਾਏ ਗਏ ਦੋ ਦਿਨਾਂ ਈਵੈਂਟ ਕੰਪੀਟੀਸ਼਼ਨ ਵਿੱਚ ਭਾਗ ਲਿਆ ਗਿਆ।ਸਕੂਲ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਗਤੀਵਿਧੀਆਂ ਜਿਵੇਂ ਐਨੀਮਲ ਵਾਕ, ਬਾਸਕਟ ਦਾ ਬਾਲ, ਸਟੈਂਬੀਲਾਈਜ ਸਟੈਪ ਫਲਾਇੰਗ ਗਰੈਵਟੀ ਵਿੱਚ ਭਾਗ ਲਿਆ ਗਿਆ ਇਹਨਾਂ ਗਤੀਵਿਧੀਆਂ ਵਿੱਚ ਬੱਚਿਆਂ ਨੇ ਬੜੇ ਹੀ ਉਤਸ਼ਾਹ ਪੂਰਵਕ ਭਾਗ ਲਿਆ।ਇਹਨਾਂ ਈਵੈਂਟਸ ਕੰਪੀਟੀਸ਼ਨ ਦੌਰਾਨ ਯਾਨਿਸ ਗੋਇਲ, ਹਰਕੀਰਤ ਸਿੰਘ, ਅਨਮੋਲ, ਹਰਜੀਤ ਕੌਰ, ਤਨਵੀਰ ਕੌਰ ਦੁਆਰਾ ਬਾਸਕਿਟ ਦਾ ਬਾਲ ਗਤੀਵਿਧੀ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਗਿਆ ਅਤੇ ਐਮ-ਐਸ 2 ਦੀ ਵਿਦਿਆਰਥਣ ਜਸਕੀਰਤ ਕੌਰ ਨੇ ਐਨੀਮਲ-ਵੱਕ ਗਤੀਵਿਧੀ ਵਿਚੋਂ ਪਹਿਲਾਂ ਸਥਾਨ ਹਾਸਲ ਕੀਤਾ ਹਰਮਨਜੋਤ ਕੌਰ ਨੇ ਫਲਾਇੰਗ ਗਰੈਵਟੀ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਅਗਮਪ੍ਰੀਤ ਕੌਰ ਨੇ ਸਟੈਥੀਲਾਈਜ ਸਟੈਪ ਵਿੱਚ ਦੂਸਰਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਤਾ-ਪਿਤਾ ਦਾ ਨਾਂ ਰਸ਼ਨ ਕੀਤਾ।ਵਿਦਿਆਰਥੀਆਂ ਦੇ ਸਕੂਲ ਪਹੁੰਚਣ ‘ਤੇ ਸਕੂਲ ਸੰਸਥਾ ਦੇ ਚੇਅਰਮੈਨ ਚਮਕੌਰ ਸਿੰਘ ਸਿੱਧੂ, ਵਾਇਸ ਚੇਅਰਮੈਨ ਮਿ. ਪ੍ਰਵੀਨ ਕੁਮਾਰ, ਐਮ.ਡੀ ਗੁਰਧਿਆਨ ਸਿੰਘ ਚਹਿਲ, ਡਾ. ਬੀ.ਐਸ ਚਹਿਲ ਨੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ।ਸਕੂਲ ਦੇ ਪ੍ਰਿੰਸੀਪਲ ਮੈਡਮ ਮਨਿੰਦਰਜੀਤ ਕੌਰ ਧਾਲੀਵਾਲ ਵਲੋਂ ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ।

Check Also

ਪਿੰਡਾਂ ਦੀ ਆਰਥਿਕ ਤਰੱਕੀ ਲਈ ਨਾਰੀ ਸ਼ਕਤੀ ਨੂੰ ਮਜ਼ਬੂਤ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ) – ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਬਲਾਕ ਹਰਸ਼ਾਛੀਨਾ ਵਿਖੇ …