Saturday, July 27, 2024

ਸਰਕਾਰੀ ਬਹੁ-ਤਕਨੀਕੀ ਕਾਲਜ਼ ਵਿਖੇ ਮੈਗਾ ਰੋਜ਼ਗਾਰ ਮੇਲਾ 7 ਮਾਰਚ ਨੂੰ

ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ) – ਬਹੁ-ਤਕਨੀਕੀ ਕਾਲਜ਼ ਛੇਹਰਟਾ (ਅੰਮ੍ਰਿਤਸਰ) ਦੇ ਸਹਿਯੋਗ ਨਾਲ ਮੈਗਾ ਰੋਜ਼ਗਾਰ ਮੇਲਾ 7 ਮਾਰਚ 2023 ਨੂੰ ਲਗਾਇਆ ਜਾ ਰਿਹਾ।ਵਿਕਰਮ ਜੀਤ ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਮਸ਼ਹੂਰ ਕੰਪਨੀਆਂ ਸੰਬਕੁਆਰਟਸ, ਵੈਬਰਜ਼, ਮੈਕਸੀਕਸ, ਪੁਖਰਾਜ, ਕੋਚਰ ਟੈਕ, ਕੋਨੈਕਟ ਬਰੋਡਬੈਂਡ, ਐਸ.ਬੀ.ਆਈ ਲਾਈਫ, ਕੇਅਰ ਹੈਲਥ, ਸਾਡਾ ਪਿੰਡ, ਅਜ਼ਾਈਲ, ਸਵਾਨੀ ਮੋਟਰਜ਼, ਪੀ.ਐਨ.ਬੀ, ਇਡਲਵਾਈਸ ਟੋਕੀਉ ਭਾਗ ਲੈਣਗੀਆਂ।ਉਨਾਂ ਕਿਹਾ ਕਿ ਇਸ ਮੈਗਾ ਰੋਜ਼ਗਾਰ ਮੇਲੇ ‘ਚ ਕੰਪਨੀਆਂ ਵਲੋਂ ਲਾਈਫ਼ ਮਿਤਰਾ, ਕਾਊਂਸਲਰ, ਸੇਲਜ਼ ਐਕਜ਼ਕਿਊਟ, ਟੈਲੀਕਾਲਰ ਅਤੇ ਨਾਨ-ਟੈਲੀਕਾਲਰ ਦੀ ਅਸਾਮੀ ਲਈ ਚੋਣ ਕੀਤੀ ਜਾਵੇਗੀ।ਭਾਗ ਲੈਣ ਵਾਲੇ ਲੜਕੇ, ਲੜਕੀਆਂ ਉਮੀਦਵਾਰਾਂ ਲਈ ਵਿੱਦਿਅਕ ਯੋਗਤਾ ਘੱਟੋ-ਘੱਟ ਬਾਰ੍ਹਵੀਂ ਤੋਂ ਲੈ ਕੇ ਗੈ੍ਰਜ਼ੂਏਸਨ ਤੇ ਇਸ ਤੋਂ ਵਧੇਰੇ ਹੋਵੇਗੀ।ਚਾਹਵਾਨ ਪ੍ਰਾਰਥੀ 7 ਮਾਰਚ 2023 ਨੂੰ ਸਵੇਰੇ 10.00 ਤੋਂ ਦੁਪਹਿਰ 02.00 ਵਜੇ ਤੱਕ ਸਰਕਾਰੀ ਬਹੁ-ਤਕਨੀਕੀ ਕਾਲਜ਼ ਛੇਹਰਟਾ ਵਿਖੇ ਪਹੁੰਚ ਕੇ ਭਾਗ ਲੈ ਸਕਦੇ ਹਨ।ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰ: 9915789068 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …