ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੀ ਇਕੱਤਰਤਾ ਅੱਜ ਇਥੇ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਕਰਵਾਈ ਗਈ। ਜਿਸ ਵਿਚ ਅਕਾਦਮਿਕ ਸਾਲ 2014-15 ਲਈ ਵੱਖ-ਵੱਖ ਕੋਰਸਾਂ ਦੇ ਸਲੇਬਸਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਇਕੱਤਰਤਾ ਦੀ ਪ੍ਰਧਾਨਗੀ ਕੀਤੀ ਅਤੇ ਰਜਿਸਟਰਾਰ, ਡਾ. ਇੰਦਰਜੀਤ ਸਿੰਘ ਨੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ। ਪ੍ਰੋ. ਐਮ.ਐਸ. ਹੁੰਦਲ, ਡੀਨ, ਵਿਦਿਅਕ ਮਾਮਲੇ ਤੋਂ ਇਲਾਵਾ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ, ਵਿਭਾਗਾਂ ਦੇ ਮੁਖੀ, ਡੀਨਜ਼ ਅਤੇ ਹੋਰ ਮੈਂਬਰ ਸਾਹਿਬਾਨ ਇਸ ਮੌਕੇ ਹਾਜ਼ਰ ਸਨ। ਪ੍ਰੋਫੈਸਰ ਬਰਾੜ ਨੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਚਲਾਏ ਜਾ ਰਹੇ ਵੱਖ-ਵੱਖ ਕੋਰਸਾਂ ਦੇ ਸਲੇਬਸ ਦੀ ਰੂਪ-ਰੇਖਾ ਤਿਆਰ ਕਰਨ ਵੇਲੇ ਵਿਦਿਆਰਥੀਆਂ ਦੀ ਸਹੂਲਤ ਤੋਂ ਇਲਾਵਾ ਵਿਦਿਆ ਦੇ ਅੰਤਰ-ਰਾਸ਼ਟਰੀ ਮਿਆਰ ਨੂੰ ਵੀ ਧਿਆਨ ਵਿਚ ਰਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਲਾਸ ਕੁਝ ਪਾਠਕ੍ਰਮਾਂ ਵਿਚ ਤਬਦੀਲੀਆਂ ਕੀਤੀਆਂ ਜਾਣੀਆਂ ਹਨ, ਉਨ੍ਹਾਂ ਲਈ ਕਮੇਟੀਆਂ ਦਾ ਗਠਨ ਵੀ ਛੇਤੀ ਹੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੇ ਪੜ੍ਹਾਈ ਦਾ ਬੋਝ ਘਟ ਕਰਨ ਅਤੇ ਉਨ੍ਹਾਂ ਤੇ ਬੌਧਿਕ ਵਿਕਾਸ ਲਈ ਛੇਤੀ ਹੀ ਇਕ ਉਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਹੜੀ ਕਿ ਯੂਨੀਵਰਸਿਟੀ ਵਲੋਂ ਚਲਾਏ ਜਾ ਰਹੇ ਵੱਖ -ਵੱਖ ਕੋਰਸਾਂ ਦੇ ਸਲੇਬਸ ਵਿਚ ਲੋੜ ਅਨੁਸਾਰ ਸੋਧ ਕਰੇਗੀ। ਇਸ ਨਾਲ ਵਿਦਿਆਰਥੀਆਂ ਨੂੰ ਨਿਰੰਤਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਲਗਾਤਾਰ ਪੜ੍ਹਨਾ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਅਤੇ ਧਾਰਮਿਕ ਅਧਿਐਨ ਤੋਂ ਇਲਾਵਾ ਵਿਗਿਆਨ ਵਿਚ ਉਚ ਮਿਆਰੀ ਖੋਜ ਕਾਰਜ ਕਰਨ ਲਈ ਵਚਨਬੱਧ ਹੈ ਅਤੇ ਇਸ ਉਦੇਸ਼ ਲਈ ਯੂਨੀਵਰਸਿਟੀ ਹਰ ਤਰ੍ਹਾਂ ਦੀ ਵਿੱਤੀ ਸਹਾਇਤਾ ਅਤੇ ਲੋਂੜੀਂਦਾ ਸਾਜੋ ਸਮਾਜ ਮੁਹਈਆ ਕਰੇਗੀ ਤਾਂ ਜੋ ਯੂਨੀਵਰਸਿਟੀ ਹੋਰ ਵੀ ਬੁਲੰਦੀਆਂ ਨੂੰ ਛੁਹ ਸਕੇ। ਇਸ ਤੋਂ ਪਹਿਲਾਂ, ਪ੍ਰੋਫੈਸਰ ਬਰਾੜ ਨੇ ਅਕਾਦਮਿਕ ਕੌਂਸਲ ਦੇ ਮੈਂਬਰਾਂ ਨੂੰ ਜੀ-ਆਇਆਂ ਕਿਹਾ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ। ਉਨ੍ਹਾਂ ਹਾਉਸ ਨੂੰ ਵਿਸਵਾਸ਼ ਦਵਾਇਆ ਕਿ ਕੋਈ ਸੁਝਾਅ ਜਿਹੜਾ ਕਿ ਯੂਨੀਵਰਸਿਟੀ ਦੇ ਹਿੱਤ ਦਾ ਹੋਵੇਗਾ, ਉਸ ਨੂੰ ਅਣਗੌਲਿਆਂ ਨਹੀਂ ਕੀਤਾ ਜਾਵੇਗਾ। ਮੀਟਿੰਗ ਵਿਚ ਵੱਖ-ਵੱਖ ਬਰਾਬਰਤਾ ਜਾਚਣ ਦੀਆਂ ਕਮੇਟੀਆਂ ਦੀਆਂ ਸਿਫਾਰਸ਼ਾਂ ਤੇ ਹਿਮਾਚਲ ਪ੍ਰਦੇਸ਼ ਤਕਨੀਕੀ ਸਿਖਿਆ ਬੋਰਡ, ਧਰਮਸ਼ਾਲਾ, ਸ਼ਿਮਲਾ ਤੋਂ ਬੀ.ਟੈਕ. (ਕੰਪਿਊਟਰ ਸਾਇੰਸ ਐਂਡ ਟੈਕਨਾਲੋਜੀ) ਰੈਗੁਲਰ ਡਿਗਰੀ ਜੋ ਕਿ ਲੇਟਰਲ ਐਂਟਰੀ ਐਂਨਟਰਨ ਟੈਸਟ ਸਕੀਮ ਅਧੀਨ ਕੀਤੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬੀ.ਟੈਕ. (ਕੰਪਿਊਟਰ ਸਾਇੰਸ ਐਂਡ ਟੈਕਨਾਲੋਜੀ) ਦੇ ਬਰਾਬਰ ਦੀ ਮਾਨਤਾ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸੇ ਤਰ੍ਹਾਂ ਹੀ ਮੀਟਿੰਗ ਨੇ ਸਾਹਿਤਆਚਾਰੀਆ ਪ੍ਰੀਖਿਆ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਐਮ.ਏ. ਸੰਸਕ੍ਰਿਤ ਡਿਗਰੀ ਨੂੰ ਡੀਨ ਫੈਕਲਟੀ ਭਾਸ਼ਾਵਾਂ ਅਤੇ ਸੰਸਕ੍ਰਿਤ ਵਿਭਾਗ ਦੇ ਮੁਖੀ ਦੀਆਂ ਸਿਫਾਰਸ਼ਾਂ ਤੇ ਬਰਾਬਰ ਦੀ ਮਾਨਤਾ ਦਿੱਤੀ ਹੈ ਅਤੇ ਬੋਰਡ ਆਫ ਟੈਕਨੀਕਲ ਐਜੂਕੇਸ਼ਨ, ਦਿੱਲੀ ਤੋਂ ਤਿੰਨ ਸਾਲਾ ਡਿਪਲੋਮਾ ਕਰਨ ਤੋਂ ਬਾਅਦ ਲੇਟਰਲ ਐਂਟਰੀ ਅਧੀਨ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਤ ਯੂਨੀਵਰਸਿਟੀ, ਦਿੱਲੀ ਤੋਂ ਬੀ.ਟੈਕ. (ਕੰਪਿਊਟਰ ਸਾਇੰਸ ਐਂਡ ਟੈਕਨਾਲੋਜੀ) ਦੀ ਡਿਗਰੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਬੀ.ਟੈਕ. (ਕੰਪਿਊਟਰ ਸਾਇੰਸ ਐਂਡ ਟੈਕਨਾਲੋਜੀ) ਕੋਰਸ ਦੇ ਬਰਾਬਰ ਮਾਨਤਾ ਦਿੱਤੀ ਗਈ ਹੈ। ਅਕਾਦਮਿਕ ਸਟਾਫ ਕੌਂਸਲ ਨੇ ਅਨਾਮਲਾਈ ਯੂਨੀਵਰਸਿਟੀ, ਅਨਾਮਲਾਈ ਨਗਰ ਤੋਂ ਡਿਸਟੈਂਸ ਐਜੂਕੇਸ਼ਨ ਰਾਹੀਂ ਬੀ.ਏ. ਪੋਲੀਟੀਕਲ ਸਾਇੰਸ ਡਿਗਰੀ ਨੂੰ ਗੁਰੂ ਨਾਨਕ ਦੇ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਰੈਗੂਲਰ ਬੀ.ਏ. (ਆਨਰਜ਼) ਪੋਲੀਟੀਕਲ ਸਾਇੰਸ ਡਿਗਰੀ ਦੇ ਬਰਾਬਰ ਮਾਨਤਾ ਦਿੱਤੀ ਗਈ ਹੈ। ਪਟਨਾ ਯੂਨੀਵਰਸਿਟੀ, ਪਟਨਾ ਦੇ ਡਿਸਟੈਂਸ ਐਜੂਕੇਸ਼ਨ ਮੋਡ ਰਾਹੀਂ ਬੀ.ਏ. (ਆਨਰਜ਼) ਹਿਸਟਰੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਰੈਗੂਲਰ ਬੀ.ਏ. (ਆਨਰਜ਼) ਹਿਸਟਰੀ ਦੇ ਬਰਾਬਰ ਮਾਨਤਾ ਦਿੱਤੀ ਗਈ ਹੈ। ਮੀਟਿੰਗ ਵਿਚ ਪੰਜਾਬ ਯੂਨੀਵਰਸਿਟੀ, ਚੰਗੀਗੜ੍ਹ ਤੋਂ ਗਿਆਨੀ ਦੁਆਰਾ ਕੀਤੀ ਬੀ.ਏ. ਪਾਸ ਦੇ ਆਧਾਰ ‘ਤੇ ਕਰੁਕਸ਼ੇਤਰਾ ਯੂਨੀਵਰਸਿਟੀ, ਕਰੁਕਸ਼ੇਤਰ ਤੋਂ ਬੀ. ਲਿਬ (ਕੋਰਸਪੌਡੈਂਸ) ਡਿਗਰੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਬੀ.ਲਿਬ. ਦੇ ਬਰਾਬਰ ਦੀ ਮਾਨਤਾ ਦਿੱਤੀ ਗਈ ਹੈ। ਕੈਲ ਸੀ, ਪੰਜਾਬ ਇਨਫੋਟੈਕ, ਚੰਡੀਗੜ ਤੋਂ ਡਿਸਟੈਂਸ ਐਜੂਕੇਸ਼ਨ ਅਧੀਨ ਕੀਤੀ ਪੀ.ਜੀ.ਡੀ.ਸੀ.ਏ. ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪੀ.ਜੀ.ਡੀ.ਸੀ.ਏ. ਦੇ ਬਰਾਬਰ ਸਮਝਿਆ ਜਾਵੇਗਾ। ਅਕਾਦਮਿਕ ਕੌਂਸਲ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਤੋਂ ਰੈਗੂਲਰ (ਫੁਲ ਟਾਈਮ) ਮਾਸਟਰ ਆਫ ਫਿਜ਼ੀਓਥੀਰੈਪੀ (ਨਿਊਰੋਲੋਜੀ) ਅਤੇ ਮਾਸਟਰ ਆਫ ਫਿਜ਼ੀਓਥੀਰੈਪੀ (ਪੀਡੀਐਡਰਿਕਸ) ਪਾਸ ਕੀਤੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਮਾਸਟਰ ਆਫ ਫਿਜ਼ੀਓਥੀਰੈਪੀ ਡਿਗਰੀ ਬਰਾਬਰ ਸਮਝਿਆ ਜਾਵੇਗਾ। ਦਿਆਲਬਾਗ ਐਜੂਕੇਸ਼ਨ ਇੰਸਟੀਚਿਊਟ (ਡੀਮਿਡ ਯੂਨੀਵਰਸਿਟੀ) ਆਗਰਾ ਤੋਂ ਰੈਗੂਲਰ (ਫੁਲ ਟਾਈਮ) ਐਮ.ਐਸ.ਸੀ. ਬੌਟਨੀ ਪਾਸ ਕੀਤੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਐਮ.ਐਸ.ਸੀ. ਬੌਟਨੀ ਦੇ ਬਰਾਬਰ ਮਾਨਤਾ ਦਿੱਤੀ ਗਈ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਦੀ ਮਾਸਟਰ ਆਫ ਟੈਕਨਾਲੋਜੀ (ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਡਿਗਰੀ ਰੈਗੂਲਰ ਅਤੇ (ਪਾਰਟ ਟਾਈਮ) ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਮਾਸਟਰ ਆਫ ਟੈਕਨਾਲੋਜੀ (ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ) ਡਿਗਰੀ ਦੇ ਬਰਾਬਰ ਮਾਨਤਾ ਦਿੱਤੀ ਗਈ ਹੈ। ਨਾਗਾਲੈਂਡ ਦੀ ਗਲੋਬਲ ਓਪਨ ਯੂਨੀਵਰਸਿਟੀ ਤੋਂ ਡਿਸਟੈਂਸ ਐਜੂਕੇਸ਼ਨ ਅਧੀਨ ਪਾਸ ਕੀਤੀ ਬੈਚੂਲਰ ਆਫ ਸਾਇੰਸ (ਆਨਰਜ਼) ਇਨਫਰਮੇਸ਼ਨ ਟੈਕਨਾਲੋਜੀ (ਬੀ.ਐਸ.ਸੀ.-ਆਈ.ਟੀ.ਆਨਰਜ਼) ਦੀ ਡਿਗਰੀ ਨੂੰ ਯੂਨੀਵਰਸਿਟੀ ਦੀ ਬੀ.ਐਸ. (ਆਈ.ਟੀ.) ਦੇ ਬਰਾਬਰ ਦੀ ਮਾਨਤਾ ਦਿੱਤੀ ਗਈ ਹੈ। ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, ਨਵੀਂ ਦਿੱਲੀ ਦੇ ਡਿਸਟੈਂਸ ਐਜੂਕੇਸ਼ਨ ਅਧੀਨ ਪਾਸ ਕੀਤੀ ਬੀ. ਲਿਬ ਡਿਗਰੀ ਨੂੰ ਯੂਨੀਵਰਸਿਟੀ ਦੀ ਬੀ. ਲਿਬ ਡਿਗਰੀ ਦੇ ਬਰਾਬਰ ਸਮਝਿਆ ਜਾਵੇਗਾ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਤੋਂ ਰੈਗੂਲਰ ਫੁਲ ਟਾਈਮ ਐਮ.ਬੀ.ਏ. (ਆਨਰਜ਼) ਕੋਰਸ ਨੂੰ ਯੂਨੀਵਰਸਿਟੀ ਦੀ ਐਮ.ਬੀ.ਏ. ਡਿਗਰੀ ਦੇ ਬਰਾਬਰ, ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਡਿਸਟੈਂਸ ਐਜੂਕੇਸ਼ਨ ਅਧੀਨ ਪਾਸ ਕੀਤੀ ਐਮ.ਏ. ਹਿੰਦੀ ਡਿਗਰੀ ਨੂੰ ਯੂਨੀਵਰਸਿਟੀ ਦੀ ਐਮ. ਏ. ਹਿੰਦੀ ਦੇ ਬਰਾਬਰ, ਆਈ.ਆਈ.ਐਸ. ਯੂਨੀਵਰਸਿਟੀ, ਗੁਰੂ ਕੁਲ ਮਾਰਗ, ਮਾਨਸਰੋਵਰ, ਜੈਪੁਰ ਤੋਂ ਐਮ.ਐਸ.ਸੀ. ਮਾਇਕਰੋਬਾਇਓਲੋਜੀ ਦੀ ਡਿਗਰੀ ਨੂੰ ਯੂਨੀਵਰਸਿਟੀ ਦੀ ਐਮ.ਐਸ.ਸੀ. ਮਾਇਕਰੋਬਾਇਓਲੋਜੀ ਡਿਗਰੀ ਦੇ ਬਰਾਬਰ ਸਮਝਿਆ ਜਾਵੇਗਾ। ਇਸ ਮੀਟਿੰਗ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮਾਸਟਰ ਆਫ ਸਿਟੀ ਐਂਡ ਰਿਜ਼ਨਲ ਪਲਾਨਿੰਗ ਦੀ ਡਿਗਰੀ ਨੂੰ ਐਮ.ਟੈਕ. ਦੀ ਡਿਗਰੀ ਦੇ ਬਰਾਬਰ ਅਤੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਐਮ.ਏ. ਪੋਲਿਟੀਕਲ ਸਾਇੰਸ ਡਿਸਟੈਂਡ ਐਜੂਕੇਸ਼ਨ ਅਧੀਨ ਪਾਸ ਕੀਤੀ ਡਿਗਰੀ ਨੂੰ ਯੂਨੀਵਰਸਿਟੀ ਦੀ ਐਮ.ਏ. ਪੋਲਿਟੀਕਲ ਸਾਇੰਸ ਡਿਗਰੀ ਦੇ ਬਰਾਬਰ ਸਮਝੇ ਜਾਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …