ਸੰਗਰੂਰ, 12 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਸ਼੍ਰੀ ਕਾਲੀ ਦੇਵੀ ਮੰਦਰ ਵਿਖੇ ਦਿਨ ਦਿਹਾੜੇ ਸਵੇਰੇ ਸਾਢੇ 10 ਵਜੇ ਦੇ ਕਰੀਬ ਇੱਕ ਚੋਰ ਵਲੋਂ ਗੋਲਕ ਚੋਰੀ ਕਰ ਲਏ ਜਾਣ ਦੀ ਖਬਰ ਮਿਲੀ ਹੈ।ਘਟਨਾ ਦੀਆਂ ਤਸਵੀਰਾਂ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈਆਂ ਹੈ।ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਵੀਡੀਓ ਨੂੰ ਦੇਖ ਕੇ ਲੋਕਾਂ ਦੀ ਹੈਰਾਨਗੀ ਦੀ ਹੱਦ ਨਹੀਂ ਰਹੀ, ਕਿਉਕਿ ਚੋਰ ਨੰਗੇ ਮੂੰਹ ਸ਼ਰੇਆਮ ਮੰਦਿਰ ਵਿੱਚ ਦਖਲ ਹੋਇਆ ਅਤੇ ਕਾਲੀ ਦੇਵੀ ਮੰਦਿਰ ਵਿੱਚ ਬਣੇ ਭੂਆ ਰਾਣੀ ਮੰਦਿਰ ਵਿਚੋ ਬੇਹੱਦ ਭਾਰੀ ਗੋਲਕ ਚੁੱਕ ਕੇ ਆਰਾਮ ਨਾਲ ਬਾਹਰ ਆ ਗਿਆ ਅਤੇ ਸਕੂਟਰੀ ‘ਤੇ ਗੋਲਕ ਰੱਖ ਕੇ ਫ਼ਰਾਰ ਹੋ ਗਿਆ।ਮੰਦਿਰ ਦੇ ਪੁਜਾਰੀ ਰਾਜਵੀਰ ਸ਼ਰਮਾ ਨੇ ਦੱਸਿਆ ਉਹ ਆਪਣੇ ਨਿੱਜੀ ਕੰਮ ਲਈ ਪਹਿਲਾ ਬੈਂਕ ਅਤੇ ਫਿਰ ਸੰਗਰੂਰ ਚਲਾ ਗਿਆ, ਪਰ ਜਦ ਆ ਕੇ ਕਾਲੀ ਮਾਤਾ ਮੰਦਿਰ ਅੰਦਰ ਬਣੇ ਭੁਆ ਰਾਣੀ ਦੇ ਮੰਦਰ ਦਾ ਦਰਵਾਜਾ ਖੋਲਿਆ ਤਾਂ ਮੰਦਰ ਅੰਦਰ ਸਮਾਨ ਖਿਲਰਿਆ ਪਿਆ ਸੀ।ਉਥੇ ਪਈ ਗੋਲਕ ਗਾਇਬ ਸੀ।ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਤੋਂ ਬਾਦ ਹੀ ਸਾਰਾ ਮਾਮਲਾ ਸਾਹਮਣੇ ਆਇਆ।
ਉਧਰ ਥਾਣਾ ਮੁਖੀ ਬਲਵੰਤ ਸਿੰਘ ਨੇ ਕਿਹਾ ਕਿ ਇਸ ਚੋਰੀ ਸਬੰਧੀ ਮਾਮਲਾ ਦਰਜ਼ ਕਰ ਲਿਆ ਗਿਆ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …