Monday, September 16, 2024

ਟਰੈਫਿਕ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਤਾਇਨਾਤ ਕੀਤੇ 550 ਹੋਰ ਟਰੈਫਿਕ ਮੁਲਾਜ਼ਮ

ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ) – ਗੁਰੂ ਨਗਰੀ ਵਿਖੇ ਸੈਲਾਨੀਆਂ ਅਤੇ ਸ਼ਹਿਰੀਆਂ ਨੂੰ ਟਰੈਫਿਕ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ।ਜਿਸ ਤਹਿਤ ਕਮਿਸ਼ਨਰ ਪੁਲੀਸ ਅੰਮ੍ਰਿਤਸਰ ਦੀਆਂ ਹਦਾਇਤਾਂ ‘ਤੇ ਡੀ.ਸੀ.ਪੀ ਪਰਮਿੰਦਰ ਸਿੰਘ ਭੰਡਾਲ ਵਲੋਂ 550 ਹੋਰ ਟਰੈਫਿਕ ਪੁਲੀਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।ਏ.ਡੀ.ਸੀ.ਪੀ ਟਰੈਫਿਕ ਅੰਮ੍ਰਿਤਸਰ ਸ੍ਰੀਮਤੀ ਅਮਨਦੀਪ ਕੌਰ ਪੀ.ਪੀ.ਐਸ ਦੀ ਨਿਗਰਾਨੀ ਹੇਠ 4 ਏ.ਸੀ.ਪੀ਼ ਅਤੇ 6 ਇੰਸਪੈਕਟਰ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਦੇ ਤਿੰਨਾਂ ਜ਼ੋਨਾਂ ਵਿੱਚ ਵੰਡ ਕੇ ਏ.ਸੀ.ਪੀ ਦੀ ਨਿਗਰਾਨੀ ਹੇਠ 2 ਇੰਸਪੈਕਟਰ ਸਮੇਤ 150 ਟਰੈਫਿਕ ਕਰਮਚਾਰੀਆਂ ਨੂੰ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਕੀਤਾ ਗਿਆ ਹੈ।ਇਸ ਤੋਂ ਇਲਾਵਾ 80 ਮੋਟਰਸਾਈਕਲਾਂ ‘ਤੇ 160 ਕਰਮਚਾਰੀਆਂ ਨੂੰ ਤਾਇਨਾਤ ਕਰਕੇ ਚਲਾਨ ਬੁੱਕਾਂ ਦਿੱਤੀਆਂ ਗਈਆਂ ਹਨ, ਜੋ ਇਹਨਾਂ ਕਰਮਚਾਰੀਆਂ ਵਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਕਾਰਾਂ ‘ਤੇ ਕਾਲੀਆਂ ਫਿਲਮਾਂ ਲਗਾਉਣ, ਬਿਨਾਂ ਪੈਟਰਨ ਤੋਂ ਨੰਬਰ ਪਲੇਟਾਂ, ਰੈਸ਼ ਡਰਾਈਵਿੰਗ, ਲਾਲ ਬੱਤੀ ਜੰਪ, ਟੂ-ਵਹੀਲਰਾਂ ਤੇ ਟ੍ਰਿਪਲ ਰਾਈਡਿੰਗ, ਬਿਨਾਂ ਹੈਲਮੈਟ, ਬੁੱਲਟ ਮੋਟਰਸਾਈਕਲਾਂ ਦੇ ਸਾਈਲੈਂਸਰਾਂ ਵਿੱਚ ਫੇਰਬਦਲ ਕਰਕੇ ਪਟਾਕੇ ਮਾਰਨ ਵਾਲਿਆਂ ਦੇ ਚਲਾਨ ਕਰਨਗੇ।
ਏ.ਡੀ.ਸੀ.ਪੀ ਟਰੈਫਿਕ ਨੇ ਦੱਸਿਆ ਕਿ ਟਰੈਫਿਕ ਪੁਲੀਸ ਅੰਮ੍ਰਿਤਸਰ ਵਲੋਂ -03-2023 ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਬਲੈਕ ਫਿਲਮਾਂ ਦੇ 65 ਚਲਾਨ, ਬਿਨਾਂ ਨੰਬਰ ਪਲੇਟਾਂ ਦੇ 40, ਟਰਿਪਲ ਰਾਈਡਿੰਗ ਦੇ 82 ਅਤੇ ਮੋਟਰਸਾਈਕਲ ਦੇ ਪਟਾਕਿਆਂ ਦੇ 18 ਚਲਾਨ ਕੀਤੇ ਗਏ ਹਨ।ਪਬਲਿਕ ਨੂੰ ਅਪੀਲ ਕੀਤੀ ਗਈ ਕਿ ਕਿਸੇ ਵੀ ਤਰ੍ਹਾਂ ਦੇ ਸੜਕੀ ਹਾਦਸਿਆਂ ਤੋਂ ਬਚਾਅ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਟਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਟਰੈਫਿਕ ਪੁਲੀਸ ਦਾ ਸਹਿਯੋਗ ਦੇਣ।ਖਾਸਕਰ ਦੁਕਾਨਦਾਰ ਆਪਣੀ ਦੁਕਾਨ ਦਾ ਸਮਾਨ ਦੁਕਾਨ ਦੀ ਹਦੂਦ ਅੰਦਰ ਹੀ ਰੱਖਣ ਤਾਂ ਜੋ ਟਰੈਫਿਕ ਜ਼ਾਮ ਤੋਂ ਨਿਜ਼ਾਤ ਮਿਲ ਸਕੇ।
ਕਰਾਇਮ ਨੂੰ ਕੰਟਰੋਲ ਕਰਨ ਲਈ ਕਮਿਸ਼ਨਰੇਟ ਪੁਲੀਸ ਸ਼ਹਿਰ ਦੇ ਅੰਦਰ ਤੇ ਬਾਹਰ ਆਉਣ ਜਾਣ ਵਾਲੇ ਬਾਈਪਾਸ ‘ਤੇ ਏ.ਸੀ.ਪੀ ਸਪੈਸ਼ਲ ਕਰਾਇਮ ਅੰਮ੍ਰਿਤਸਰ ਲਖਵਿੰਦਰ ਸਿੰਘ ਕਲੇਰ ਦੀ ਨਿਗਰਾਨੀ ਹੇਠ 28 ਪੀ.ਸੀ.ਆਰ ਦੀਆਂ 28 ਆਰਟੀਗਾਂ ਗੱਡੀਆਂ ਅਤੇ ਕਿਊ.ਆਰ.ਟੀ 10 (ਥ੍ਰਠ 10) ਗੱਡੀਆਂ ‘ਤੇ ਤਾਇਨਾਤ ਜਵਾਨਾਂ ਨੂੰ ਆਧੁਨਿਕ ਹਥਿਆਰ ਦੇ ਕੇ ਸ਼ਿਫਟ ਮੁਤਾਬਿਕ 24 ਘੰਟੇ ਲਈ ਤਾਇਨਾਤ ਕੀਤਾ ਗਿਆ ਹੈ।
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿੱਚ ਜਵਾਨਾਂ ਨੂੰ ਸਪੈਸ਼ਲ ਟਰੇਨਿੰਗ ਦੇ ਕੇ ਸਵੈਟ ਦੇ ਬਲੈਕ ਕਮਾਂਡੋ ਟੀਮ ‘ਚ 45 ਜਵਾਨਾਂ ਨੂੰ ਅਧੁਨਿਕ ਹਥਿਆਰਾਂ ਨਾਲ ਤਾਇਨਾਤ ਕੀਤਾ ਗਿਆ ਹੈ।ਇਹ ਜਵਾਨ ਕਿਸੇ ਤਰ੍ਹਾਂ ਦੀ ਐਮਰਜੈਂਸੀ ਸਮੇਤ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਗੇ ਤੇ ਸ਼ਹਿਰ ਵਿੱਚ ਵੱਖ-ਵੱਖ ਪੁਆਇਟਾਂ ‘ਤੇ ਤਾਇਨਾਤ ਰਹਿਣਗੇ।

 

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …