ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ) – ਜੀ-20 ਸੰਮੇਲਨ ਦੌਰਾਨ ਆਈ.ਆਈ.ਟੀ ਰੋਪੜ ਦੇ ਨਾਲ ਸਾਂਝੇਦਾਰੀ ਵਿੱਚ ਸਿੰਜੈਂਟਾ ਨੇ ਫਸਲਾਂ ‘ਤੇ ਛਿੜਕਾਅ ਕਰਨ ਲਈ ਡਰੋਨ ਤਕਨਾਲੋਜੀ ਦਾ ਪ੍ਰਦਰਸ਼ਨ ਕੀਤਾ।ਕੰਪਨੀ ਦੇ ਐਮ.ਡੀ ਅਤੇ ਕੰਟਰੀ ਹੈਡ ਸੁਸ਼ਲ ਕੁਮਾਰ ਨੇ ਕਿਹਾ ਕਿ ਕੰਪਨੀ ਦੀ ਤਕਨੀਕ ਦੁਨੀਆਂ ਭਰ ਦੇ ਲੱਖਾਂ ਕਿਸਾਨਾਂ ਨੂੰ ਸੀਮਤ ਖੇਤੀ ਸਰੋਤਾਂ ਦੀ ਬਿਹਤਰ ਵਰਤੋਂ ਕਰਨ ਦੇ ਯੋਗ ਬਣਾਉਂਦੀ ਹੈ।100 ਤੋਂ ਵੱਧ ਦੇਸ਼ਾਂ ਵਿੱਚ ਕੰਪਨੀ ਫਸਲਾਂ ਉਗਾਉਣ ਦੇ ਤਰੀਕੇ ਨੂੰ ਬਦਲਣ ਲਈ ਕੰਮ ਕਰ ਰਹੀ ਹੈ।ਸਾਂਝੇਦਾਰੀ, ਸਹਿਯੋਗ ਅਤੇ ਠੋਸ ਵਿਕਾਸ ਯੋਜਨਾਵਾਂ ਰਾਹੀਂ ਅਸੀਂ ਕਿਸਾਨਾਂ ਅਤੇ ਕੁਦਰਤ ਲਈ ਨਵੀਨਤਾ ਲਿਆਉਣ ਲਈ ਵਚਨਬੱਧ ਹਾਂ।ਸੁਸ਼ੀਲ ਨੇ ਕਿਹਾ, “ਸਾਡੇ ਪ੍ਰਾਇਮਰੀ ਟੀਚਿਆਂ ਵਿਚੋਂ ਇੱਕ ਸਫਲਤਾਪੂਰਵਕ ਤਬਦੀਲੀਆਂ ਲੜੀ ਨੂੰ ਪਛਾਣਨਾ, ਵਿਕਸਿਤ ਕਰਨਾ ਅਤੇ ਮਾਪਣਾ ਹੈ ਜੋ ਕਿਸਾਨਾਂ ਨੂੰ ਆਪਣੀ ਉਪਜ ਵਧਾਉਣ ਦੇ ਯੋਗ ਬਣਾਉਣਗੇ।”
ਸਿੰਜੇਂਟਾ ਖੇਤੀ ਉਦਮੀਆਂ ਨੂੰ ਸਿਖਲਾਈ ਦੇਣ ਲਈ ਸਿੰਜੇਂਟਾ ਫਾਊਂਡੇਸ਼਼ਨ ਇੰਡੀਆ ਦੇ ਨਾਲ ਮਿਲ ਕੇ ਕੰਮ ਕਰਦਾ ਹੈ, ਜੋ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਖੇਤੀਬਾੜੀ ਸੇਵਾਵਾਂ ਪ੍ਰਦਾਨ ਕਰਦੇ ਹਨ।ਇਹ ਪ੍ਰੋਗਰਾਮ ਤਹਿਤ ਪਿੰਡ ਦੇ ਨੌਜਵਾਨਾਂ ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਐਗਰੀਕਲਚਰਲ ਮਾਰਕੀਟਿੰਗ (ਂੀਅੰ) ਵਲੋਂ ਪਛਾਣ, ਸਿਖਲਾਈ ਅਤੇ ਹੁਨਰ ਸਰਟੀਫਿਕੇਟ ਦਿੱਤੇ ਜਾਂਦੇ ਹਨ।
ਛੋਟੇ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਿਹਤਰ ਅਤੇ ਸਸਤੇ ਇਨਪੁਟਸ ਨਾਲ ਆਪਣੀ ਆਮਦਨ, ਕੁਸ਼ਲਤਾ ਅਤੇ ਬਾਜ਼ਾਰਾਂ ਤੱਕ ਪਹੁੰਚ ਵਧਾਉਣ ਲਈ ਕ੍ਰੈਡਿਟ ਅਤੇ ਬੀਮੇ ਰਾਹੀਂ ਚੰਗਾ ਕਾਰੋਬਾਰ ਕਰਨ।ਹੁਣ ਤੱਕ ਪੂਰੇ ਭਾਰਤ ਵਿੱਚ 10911 ਖੇਤੀ ਉਦਮੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ।ਇਹ ਨੌਜਵਾਨ ਪ੍ਰਮਾਣਿਤ ਡਰੋਨ ਪਾਇਲਟ ਬਣਨ ਦੀ ਸਿਖਲਾਈ ਵੀ ਪ੍ਰਾਪਤ ਕਰਦੇ ਹਨ।