ਸੰਗਰੂਰ, 29 ਮਾਰਚ (ਜਗਸੀਰ ਲੌਂਗੋਵਾਲ) – ਹਿੰਦੂ ਧਰਮ ਵਿੱਚ ਨਵਰਾਤਰੀ ਦਾ ਵਿਸ਼ੇਸ਼ ਮਹੱਤਵ ਹੈ ਅਤੇ ਨਵਰਾਤਰੀ ਵਿੱਚ ਪੂਰੇ ਨੌਂ ਦਿਨ ਮਾਂ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕਰਨ ਦੀ ਰਸਮ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼ਾਲੂ ਬਾਂਸਲ ਅਤੇ ਕਾਰੋਬਾਰੀ ਵਰੁਣ ਬਾਂਸਲ ਨੇ ਅੱਜ ਦੁਰਗਾਸ਼ਟਮੀ ਵਾਲੇ ਦਿਨ ਆਪਣੇ ਗ੍ਰਹਿ ਵਿਖੇ ਕੰਜ਼ਕ ਪੂਜਾ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਭਾਵੇਂ ਨਵਰਾਤਰੀ ਦੇ ਪੂਰੇ 9 ਦਿਨ ਵਿਸ਼ੇਸ਼ ਹੁੰਦੇ ਹਨ ਪਰ ਅਸ਼ਟਮੀ ਅਤੇ ਨਵਮੀ ਤਿਥੀ ਦਾ ਵਿਸ਼ੇਸ਼ ਮਹੱਤਵ ਹੈ।ਨਵਰਾਤਰੀ ਵਿੱਚ ਅਸ਼ਟਮੀ ਅਤੇ ਨਵਮੀ ਦੀਆਂ ਤਿਥਾਂ `ਤੇ ਲੜਕੀਆਂ ਦੀ ਪੂਜਾ ਕਰਨ ਦੀ ਵੀ ਪਰੰਪਰਾ ਹੈ।ਉਨ੍ਹਾਂ ਕਿਹਾ ਕਿ ਹਿੰਦੂ ਧਰਮ ਵਿੱਚ ਲੜਕੀਆਂ ਨੂੰ ਮਾਂ ਦੁਰਗਾ ਦਾ ਰੂਪ ਮੰਨਿਆ ਜਾਂਦਾ ਹੈ।ਇਹ ਮੰਨਿਆ ਜਾਂਦਾ ਹੈ ਕਿ ਨਵਰਾਤਰੀ ਵਿੱਚ ਲੜਕੀਆਂ ਦੀ ਪੂਜਾ ਕਰਨ ਨਾਲ ਮਾਂ ਦੁਰਗਾ ਖੁਸ਼ ਹੁੰਦੀ ਹੈ।ਸਾਡੇ ਧਰਮ ਵਿੱਚ ਮੰਨਿਆ ਜਾਂਦਾ ਹੈ ਕਿ ਕੰਜ਼ਕਾਂ ਦੀ ਪੂਜਾ ਤੋਂ ਬਿਨਾਂ ਨਵਰਾਤਰੀ ਦਾ ਪੂਰਾ ਫਲ ਪ੍ਰਾਪਤ ਨਹੀਂ ਹੁੰਦਾ।ਇਸੇ ਲਈ ਨਵਰਾਤਰਿਆਂ ਦੇ ਅਸ਼ਟਮੀ ਵਾਲੇ ਦਿਨ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ 2 ਸਾਲ ਤੋਂ 10 ਸਾਲ ਤੱਕ ਦੀਆਂ ਲੜਕੀਆਂ ਦੀ ਪੂਜਾ ਕਰਨ ਨਾਲ ਮਾਂ ਦਾ ਆਸ਼ੀਰਵਾਦ ਮਿਲਦਾ ਹੈ।ਫਿਰ 9 ਲੜਕੀਆਂ ਸਮੇਤ ਲੰਗੂਰਾਂ (ਲੜਕੇ) ਨੂੰ ਭੋਜਨ ਲਈ ਬੁਲਾਇਆ ਜਾਂਦਾ ਹੈ।ਘਰ ਆਉਣ `ਤੇ ਕੰਜ਼ਕਾਂ ਦੇ ਪੈਰ ਸਾਫ਼ ਪਾਣੀ ਨਾਲ ਧੋਤੇ ਜਾਂਦੇ ਹਨ।ਇਸ ਦਿਨ ਹਲਵਾ, ਛੋਲੇ ਅਤੇ ਪੁਰੀ ਬਣਾਈ ਜਾਂਦੀ ਹੈ।ਉਨ੍ਹਾਂ ਕਿਹਾ ਕਿ ਬੱਚੀਆਂ ਨੂੰ ਮਾਂ ਦੁਰਗਾ ਦੇ ਰੂਪ `ਚ ਭੋਜਨ ਕਰਵਾਉਣ ਤੋਂ ਬਾਅਦ ਦਕਸ਼ਨਾ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਚਰਨ ਛੂਹ ਕੇ ਆਸ਼ੀਰਵਾਦ ਲਿਆ ਜਾਂਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …