Monday, December 23, 2024

ਮਾਤਾ ਸ਼ੀਲਾਵੰਤੀ ਨੂੰ ਭਰਪੂਰ ਸਰਧਾਂਜਲੀਆਂ ਭੇਟ ਕੀਤੀਆਂ

ਸੰਗਰੂਰ, 5 ਅਪ੍ਰੈਲ (ਜਗਸੀਰ ਲੌਂਗੋਵਾਲ) – ਸਵਰਗੀ ਫ਼ਕੀਰ ਚੰਦ ਪਟਵਾਰੀ ਦੀ ਧਰਮ ਪਤਨੀ ਸ਼੍ਰੀਮਤੀ ਸ਼ੀਲਾਵੰਤੀ ਗੋਇਲ ਲੌਂਗੋਵਾਲ ਜਿਹੜੇ ਪਿਛਲੇ ਦਿਨੀਂ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ, ਨਮਿਤ ਸ਼ਰਧਾਂਜਲੀ ਸਮਾਗਮ ਮੰਦਰ ਮਾਤਾ ਕਾਲੀ ਦੇਵੀ ਦੇ ਸ਼਼ਕਤੀ ਹਾਲ ਵਿਖੇ ਆਯੋਜਿਤ ਕੀਤਾ ਗਿਆ।ਇਸ ਸਮੇਂ ਵੱਡੀ ਗਿਣਤੀ ‘ਚ ਸੰਗਰੂਰ ਅਤੇ ਪਿੰਡ ਲੋਂਗੋਵਾਲ ਦੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਮਾਤਾ ਜੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਮੰਚ ਸੰਚਾਲਨ ਕਰਦਿਆਂ ਦਵਿੰਦਰ ਵਸ਼ਿਸ਼ਟ ਨੇ ਮਾਤਾ ਜੀ ਦੇ ਸੰਘਰਸ਼ਮਈ ਜੀਵਨ ‘ਤੇ ਚਾਨਣਾ ਪਾਇਆ।ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਲੇ ਰਿਸ਼ਤੇਦਾਰਾਂ ਤੇ ਸਬੰਧੀਆਂ ਨਾਲ ਖਚਾਖਚ ਭਰੇ ਹੋਏ ਹਾਲ ਵਿੱਚ ਆਯੋਜਿਤ ਇਸ ਸ਼ਰਧਾਂਜਲੀ ਸਮਾਗਮ ਦੌਰਾਨ ਬੋਲਦਿਆਂ ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਸੈਲ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਈਲਵਾਲ ਤੇ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਨੇ ਕਿਹਾ ਕਿ ਮਾਤਾ ਜੀ ਦੇ ਪੰਜਾਂ ਪੁੱਤਰਾਂ ਨੇ ਆਪਣੇ ਨਿੱਜੀ ਸਵਾਰਥਾਂ ਤੋਂ ਪਰੇ ਹੋ ਕੇ ਜਿਹੜੇ ਲੋਕ ਹਿਤੈਸ਼ੀ ਕਾਰਜ਼ ਕੀਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੁਨਾਮ ਹਲਕੇ ਦੇ ਇੰਚਾਰਜ਼ ਅੰਮ੍ਰਿਤ ਪਾਲ ਸਿੰਘ ਸਿੱਧੂ ਨੇ ਵੀ ਮਾਤਾ ਜੀ ਨੰ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਤਰਫੋਂ ਸ਼ਰਧਾਂਜਲੀ ਭੇਟ ਕੀਤੀ।ਸ਼਼੍ਰੋਮਣੀ ਅਕਾਲੀ ਦਲ ਦੇ ਸੁਨਾਮ ਹਲਕੇ ਦੇ ਸੀਨੀਅਰ ਆਗੂ ਰਜਿੰਦਰ ਦੀਪਾ, ਦਿੱਲੀ ਮਿਉਂਸਪਲ ਕਾਰਪੋਰੇਸ਼ਨ ਦੇ ਕੌਂਸਲਰ ਪ੍ਰਦੀਪ ਮਿੱਤਲ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ।ਪਰਿਵਾਰ ਵਲੋਂ ਆਏ ਹੋਏ ਸਮੂਹ ਰਿਸ਼ਤੇਦਾਰਾਂ, ਤੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਸਕੱਤਰ ਬੀਬਾ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਇਸ ਪਰਿਵਾਰ ਦਾ ਸਮਾਜ ਵਿੱਚ ਖਾਸ ਰੁਤਬਾ ਹੈ।ਉਹਨਾਂ ਮਾਤਾ ਸ਼਼ੀਲਾਵੰਤੀ ਦੇ ਸਪੱਤਰਾਂ ਤੇ ਪੋਤਰਿਆਂ ਕੇਵਲ ਕ੍ਰਿਸ਼ਨ ਗੋਇਲ, ਵੇਦ ਪ੍ਰਕਾਸ਼ ਦਿੜਬਾ, ਵਿਜੈ ਕੁਮਾਰ ਗੋਇਲ, ਪਰਮਿੰਦਰ ਕੁਮਾਰ ਲੌਂਗੋਵਾਲ, ਅਰਵਿੰਦ ਗੋਇਲ, ਕਮਲਕਾਂਤ ਗੋਇਲ, ਪੰਕਜ, ਮੋਹਿਤ, ਮੈਡਮ ਰਿਤੂ ਗੋਇਲ ਸਾਬਕਾ ਪ੍ਰਧਾਨ ਨਗਰ ਕੌਂਸਲ ਲੌਂਗੋਵਾਲ ਵਲੋਂ ਵੱਖ ਵੱਖ ਖੇਤਰਾਂ ਵਿੱਚ ਕੀਤੀ ਜਾ ਰਹੀ ਸਮਾਜ ਸੇਵਾ ਦਾ ਜਿਕਰ ਕੀਤਾ।
ਇਸ ਮੌਕੇ ਕਾਂਗਰਸੀ ਆਗੂ ਜਸਵਿੰਦਰ ਧੀਮਾਨ, ਵਿਨਰਜੀਤ ਗੋਲਡੀ, ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ, ਰਜਿੰਦਰ ਸਿੰਘ ਰਾਜਾ ਬੀਰਕਲਾਂ, ਬਿੰਦਰ ਬਾਂਸਲ ਸਾਬਕਾ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ, ਪਰਮਿੰਦਰ ਸ਼਼ਰਮਾ ਸੀਨੀਅਰ ਕਾਂਗਰਸੀ ਆਗੂ, ਮਹਿੰਦਰ ਪਾਲ ਭੋਲਾ, ਸੁਭਾਸ਼ ਗਰੋਵਰ, ਸਾਬਕਾ ਨਗਰ ਕੌਂਸਲ ਪ੍ਰਧਾਨ ਮੇਲਾ ਸਿੰਘ ਸੂਬੇਦਾਰ, ਜੀਤ ਸਿੰਘ ਸਿੱਧੂ ਸਾਬਕਾ ਚੇਅਰਮੈਨ, ਬੀਬੀ ਸ਼ਮਿੰਦਰ ਕੌਰ ਗਿੱਲ, ਪਰਮਿੰਦਰ ਕੌਰ ਬਰਾੜ੍ਹ ਪ੍ਰਧਾਨ ਨਗਰ ਕੌਂਸਲ ਲੌਂਗੋਵਾਲ, ਰਾਜੀਵ ਮੱਖਣ ਮੰਡਲ ਪ੍ਰਧਾਨ ਸੁਨਾਮ, ਰੋਮੀ ਗੋਇਲ ਮੰਡਲ ਪ੍ਰਧਾਨ ਸੰਗਰੂਰ, ਸਰਪੰਚ ਜੱਸੀ ਢਿੱਲੋਂ, ਬਲਦੇਵ ਸਿੰਘ ਸਰਪੰਚ, ਐਸ.ਐਮ.ਓ ਅੰਜ਼ੂ ਸਿੰਗਲਾ, ਮਨਦੀਪ ਸਿੰਘ ਲੱਖੋਵਾਲ, ਮੁਲਖਾ ਸਿੰਘ ਸਰਪੰਚ, ਮੁਲਾਜ਼ਮ ਆਗੂ ਤੇਜਿੰਦਰ ਸਿੰਘ ਸੰਘਰੇੜੀ, ਸਾਬਕਾ ਚੇਅਰਮੈਨ ਮਹੇਸ਼ ਕੁਮਾਰ ਮੇਸ਼ੀ, ਸਤੀਸ਼ ਕਾਂਸਲ, ਪਾਲਾ ਮੱਲ ਸਿੰਗਲਾ, ਵਿਜੈ ਕੁਮਾਰ ਗੁਪਤਾ,ਸੁਕਰਪਾਲ ਸਿੰਘ ਬਟੂਹਾ, ਗੁਰਮੀਤ ਸਿੰਘ ਲੱਲੀ, ਬੰਤ ਸਿੰਘ, ਗੁਰਮੀਤ ਸਿੰਘ ਫੌਜੀ, ਸੁਸ਼ਮਾ ਰਾਣੀ, ਬੁਧ ਰਾਮ, ਗੁਰਮੇਲ ਸਿੰਘ ਚੋਟੀਆਂ, ਬਲਵਿੰਦਰ ਸਿੰਘ ਸਿੱਧੂ, ਗੁਰਸੇਵਕ ਸਿੰਘ ਸਿੱਧੂ, ਜੱਸੀ ਲੌਂਗੋਵਾਲੀਆ, ਬਲਵੀਰ ਕੌਰ ਸੈਣੀ, ਅਰੁਣ ਕੁਮਾਰ ਸ਼ਰਮਾ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਹਰਿੰਦਰ ਪਾਲ ਸਿੰਘ ਖਾਲਸਾ ਸੂਬਾ ਪ੍ਰਧਾਨ ਫਰੀਡਮ ਫਆਈਟਰ, ਅਜੇ ਸਿੰਗਲਾ ਪ੍ਰਧਾਨ ਟਰੱਕ ਯੂਨੀਅਨ ਦਿੜਬਾ, ਪਰਮਜੀਤ ਮੱਟੂ ਦਿੜਬਾ, ਡਾ. ਕੇਵਲ ਚੰਦ ਧੌਲਾ, ਮਹਿੰਦਰ ਸਿੰਘ ਦੁੱਲਟ, ਹਰਵਿੰਦਰ ਸਿੰਘ ਸੇਖੋਂ ਪ੍ਰਧਾਨ ਭੱਠਾ ਮਾਲਕ ਐਸੋਸੀਏਸ਼ਨ, ਕਰਮਜੀਤ ਸਿੰਘ ਬਾਲੀਆਂ, ਬਲਵੀਰ ਚੰਦ ਲੌਂਗੋਵਾਲ, ਅੰਮ੍ਰਿਤ ਸਿੰਗਲਾ, ਡਾ. ਐਚ.ਐਸ ਬਾਲੀ, ਏ.ਪੀ ਸਿੰਘ ਬਾਬਾ, ਪ੍ਰੇਮ ਗੁਪਤਾ, ਦੁਨੀ ਚੰਦ, ਮਦਨ ਲਾਲ, ਜੁਝਾਰ ਸਿੰਘ, ਪਰਵਿੰਦਰ ਬਜਾਜ, ਅਸ਼ੋਕ ਕੁਮਾਰ ਰੱਜਾ, ਬਦਰੀ ਜਿੰਦਲ, ਗੁਰਤੇਜ ਸਿੰਘ ਗਰੇਵਾਲ, ਅਵਤਾਰ ਸਿੰਘ ਢਢੋਗਲ, ਇੰਦਰਪਾਲ ਸਿੰਘ ਸੂਲਰ, ਗੁਰਜੀਤ ਸਿੰਘ ਬਘਰੌਲ, ਜਗਪਾਲ ਸਿੰਘ ਸ਼ੰਮੀ, ਦੀਪਕ ਜਿੰਦਲ ਸਗੁਨ ਐਗਰੋ, ਸੰਜੇ ਸੈਣ, ਕਾਲਾ ਰਾਮ ਮਿੱਤਲ, ਡਾ. ਬਾਲ ਕ੍ਰਿਸ਼ਨ, ਇਕਬਾਲਜੀਤ ਸਿੰਘ ਪੂਨੀਆ, ਅਮਰਜੀਤ ਸਿੰਘ ਟੀਟੂ, ਮਨਜੀਤ ਸਿੰਘ ਨਾਗਰਾ, ਮੇਜਰ ਸਿੰਘ ਝਨੇੜੀ, ਵਰਿੰਦਰਜੀਤ ਬਜਾਜ, ਸਰਬਜੀਤ ਸਿੰਘ ਰੇਖੀ, ਪ੍ਰਿੰਸੀਪਲ ਇਕਦੀਸ਼ ਕੌਰ, ਨਵਰਾਜ ਕੌਰ, ਪਰਮਲ ਸਿੰਘ ਤੇਜਾ, ਬਲਵਿੰਦਰ ਸਿੰਘ ਬੋਪਾਰਾਏ, ਦੀਪਕ ਕਾਂਸਲ, ਦਿਆਲ ਸਿੰਘ, ਭਾਰਤ ਭੂਸ਼ਨ, ਮਨਜੀਤ ਕੌਰ, ਬਲਜੀਤ ਕੌਰ, ਬਿਪਨ ਚਾਵਲਾ, ਪ੍ਰਵੀਨ ਕੁਮਾਰ ਮਨਚੰਦਾ, ਅੰਜ਼ੂ ਗੋਇਲ, ਸੁਨੀਤਾ ਰਾਣੀ, ਸਪਰਨ ਸਿੰਗਲਾ, ਹਰਪ੍ਰੀਤ ਸਿੰਘ ਬੀ.ਐਨ.ਓ, ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਕੁਲਵੰਤ ਸਿੰਘ ਕਸਕ, ਸਰਬਜੀਤ ਸਿੰਘ ਲੱਡੀ, ਨਵਦੀਪ ਕਾਂਸਲ, ਸਿਸ਼ਨ ਕੁਮਾਰ, ਗੁਰਜੰਟ ਸਿੰਘ ਕੁਲਾਰ, ਸਰਪੰਚ ਕਰਮਜੀਤ ਸਿੰਘ, ਸਮੂਹ ਪੱਤਰਕਾਰ ਭਰਾਵਾਂ ਤੋਂ ਇਲਾਵਾ ਹੋਰ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …