ਭੀਖੀ, 21 ਅਪ੍ਰੈਲ (ਕਮਲ ਜ਼ਿੰਦਲ) – ਮਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ਦੇ ਐਨ.ਸੀ.ਸੀ ਵਿਭਾਗ ਵਲੋਂ 3-ਪੰਜਾਬ ਬਟਾਲੀਅਨ ਨੇਵਲ ਯੂਨਿਟ ਦੇ ਕਮਾਂਡਿੰਗ ਐਨ.ਸੀ.ਸੀ ਕੈਪਟਨ ਅਰਵਿੰਦ ਪਵਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧਰਤ ਦਿਵਸ ਮਨਾਇਆ ਗਿਆ।ਏ.ਐਨ.ਓ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਐਨ.ਸੀ.ਸੀ ਕੈਡਿਟਾਂ ਵਲੋਂ ਸਕੂਲ ਵਿੱਚ ਸਾਫ-ਸਫਾਈ ਕੀਤੀ ਗਈ, ਨਵੇਂ ਬੂਟੇ ਲਗਾਏ ਗਏ ਅਤੇ ਪੁਰਾਣੇ ਬੂਟਿਆਂ ਦੀ ਕਾਂਟ-ਛਾਂਟ ਅਤੇ ਪਾਣੀ ਵਗੈਰਾ ਪਾ ਕੇ ਸਾਂਭ-ਸੰਭਾਲ ਕੀਤੀ ਗਈ।ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਕਿਹਾ ਕਿ ਧਰਤੀ ਸਾਡੀ ਸਭ ਜੀਵਾਂ ਦੀ ਮਾਂ ਹੈ।ਇਸ ਦੀ ਸਾਂਭ-ਸੰਭਾਲ ਕਰਕੇ ਹੀ ਅਸੀਂ ਵਾਤਾਵਰਨ ਵਿਗਾੜ ਅਤੇ ਕੁਦਰਤੀ ਅਲਾਮਤਾਂ ਤੋਂ ਬਚ ਸਕਦੇ ਹਾਂ।
ਇਸ ਮੌਕੇ ਸਕੂਲ ਦੇ ਸਰਪ੍ਰਸਤ ਡਾ. ਯਸ਼ਪਾਲ ਸਿੰਗਲਾ, ਪ੍ਰਧਾਨ ਸਤੀਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਤੇਜਿੰਦਰਪਾਲ ਜ਼ਿੰਦਲ, ਬ੍ਰਿਜ ਲਾਲ, ਮੀਤ-ਪ੍ਰਧਾਨ ਪ੍ਰਸ਼ੋਤਮ ਗਰਗ, ਪ੍ਰਬੰਧਕ ਅੰਮ੍ਰਿਤ ਲਾਲ, ਮੈਂਬਰ ਮੱਖਣ ਲਾਲ, ਮਨੋਜ ਕੁਮਾਰ, ਅਸ਼ੋਕ ਜੈਨ, ਰਕੇਸ਼ ਕੁਮਾਰ, ਰਜਿੰਦਰ ਕੁਮਾਰ, ਨਰਿੰਦਰ ਸਿੰਘ ਆਦਿ ਹਾਜ਼ਰ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …