ਅੰਮ੍ਰਿਤਸਰ, 29 ਅਪ੍ਰੈਲ (ਦੀਪ ਦਵਿੰਦਰ ਸਿੰਘ) – ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਇਕਾਈ ਦਾ ਜਨਰਲ ਇਜਲਾਸ ਪ੍ਰਧਾਨ ਭੁਪਿੰਦਰ ਸੰਧੂ ਦੀ ਪ੍ਰਧਾਨਗੀ ਹੇਠ ਹੋਇਆ।ਜਿਸ ਵਿੱਚ ਪੰਜਾਬ ਇਕਾਈ ਦੇ ਪ੍ਰਧਾਨ ਸੁਰਜੀਤ ਜੱਜ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਡੈਲੀਗੇਟ ਇਜਲਾਸ ਦੁਆਰਾ ਆਉਣ ਵਾਲੇ ਤਿੰਨ ਸਾਲਾਂ ਲਈ ਨਵੀਂ ਟੀਮ ਦਾ ਗਠਨ ਸਰਵਸੰਮਤੀ ਨਾਲ ਕੀਤਾ ਗਿਆ।ਜਿਸ ਵਿੱਚ ਡਾ: ਇਕਬਾਲ ਕੌਰ ਸੌਂਧ, ਡਾ: ਸ਼ਿਆਮ ਸੁੰਦਰ ਦੀਪਤੀ, ਐਸ.ਪ੍ਰਸ਼ੋਤਮ ਅਤੇ ਰਮੇਸ਼ ਯਾਦਵ ਨੂੰ ਸਰਪ੍ਰਸਤ ਨਿਯੁੱਕਤ ਕੀਤਾ ਗਿਆ।ਭੁਪਿੰਦਰ ਸੰਧੂ ਨੂੰ ਪ੍ਰਧਾਨ ਚੁਣਿਆ ਗਿਆ।ਡਾ: ਹੀਰਾ ਸਿੰਘ, ਗੁਰਬਾਜ਼ ਛੀਨਾ, ਹਰਜਿੰਦਰਪਾਲ ਕੰਗ ਸੀਨੀਅਰ ਮੀਤ ਪ੍ਰਧਾਨ ਅਤੇ ਨਿਰੰਜ਼ਨ ਗਿੱਲ ਅਤੇ ਅਵਤਾਰ ਸਿੰਘ ਓਠੀ ਮੀਤ ਪ੍ਰਧਾਨ ਨਿਯੁੱਕਤ ਕੀਤੇ ਗਏ।ਜਨ: ਸਕੱਤਰ ਦੇ ਅਹੁੱਦੇ ਲਈ ਧਰਵਿੰਦਰ ਔਲਖ ਵਿੱਤ ਸਕੱਤਰ ਕਮਲ ਗਿੱਲ, ਸਕੱਤਰ ਰੀਵਾ ਦਰਿਆ, ਰਤਨ ਪੱਡਾ, ਮਹਾਂਬੀਰ ਗਿੱਲ, ਕੁਲਦੀਪ ਦਰਾਜ਼ਕੇ, ਜਸਵਿੰਦਰ ਕੌਰ ਅਤੇ ਸੁਖਬੀਰ ਭੁੱਲਰ ਚੁਣੇ ਗਏ।ਪ੍ਰੈਸ ਸਕੱਤਰ ਦਾ ਅਹੁੱਦਾ ਸੁਖਵੰਤ ਚੇਤਨਪੁਰੀ ਅਤੇ ਰਾਜਪਾਲ ਸ਼ਰਮਾ ਨੂੰ ਦਿੱਤਾ ਗਿਆ।ਕਾਰਜ਼ਕਾਰਨੀ ਲਈ ਸਰਬ ਮਜੀਠਾ, ਜਗਰੂਪ ਐਮਾਂ, ਨਿਰਮਲ ਬੱਗੜ, ਨਵਯੋਤ ਕੌਰ ਭੁੱਲਰ ਨੂੰ ਚੁਣਿਆ ਗਿਆ।ਪ੍ਰਧਾਨ ਭੁਪਿੰਦਰ ਸੰਧੂ ਨੇ ਕਿਹਾ ਕਿ ਸੰਘ ਵਲੋਂ ਨਵੇਂ ਲੇਖਕਾਂ ਦਾ ਹੌਸਲਾ ਵਧਾਉਣ ਲਈ ਹਰ ਮਹੀਨੇ ਨਵੇਂ ਲੇਖਕਾਂ ਨਾਲ ਰੂ ਬ ਰੂ ਅਤੇ ਉਹਨਾਂ ਦੀਆਂ ਰਚਨਾਵਾਂ ‘ਤੇ ਚਰਚਾ ਕਰਨ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਇਸ ਚੋਣ ਤੋਂ ਪਹਿਲਾਂ ਜੰਤਰ ਮੰਤਰ ਦਿੱਲੀ ਵਿਖੇ ਆਪਣੇ ਮਾਨਵੀ ਹੱਕਾਂ ਲਈ ਸ਼ੰਘਰਸ਼ ਕਰ ਰਹੇ ਪਹਿਲਵਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਸਰਕਾਰੀ ਢਿੱਲ ਮੱਠ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਖਿਡਾਰੀਆਂ ਦੀਆਂ ਫੈਡਰੇਸ਼ਨਾਂ ਦੇ ਮੁੱਖੀ ਕਿਸੇ ਵੀ ਹਾਲਤ ਵਿੱਚ ਰਾਜਨੀਤੀਵਾਨ ਨਹੀ ਹੋਣੇ ਚਾਹੀਦੇ, ਕਿਉਂਕਿ ਭ੍ਰਿਸ਼ਟ ਰਾਜਨੀਤੀ ਖੇਡਾਂ ਨੂੰ ਵੀ ਭ੍ਰਿਸ਼ਟ ਕਰਦੀ ਹੈ।ਸੰਘਰਸ਼ ਕਰ ਰਹੇ ਪਹਿਲਵਾਨਾਂ ਦੀ ਹਮਾਇਤ ‘ਚ ਜਥਾ ਲੈ ਕੇ ਦਿੱਲੀ ਜਾਣ ਦਾ ਫੈਸਲਾ ਵੀ ਕੀਤਾ ਗਿਆ।
ਇਸ ਸਮੇਂ ਵੱਡੀ ਗਿਣਤੀ ‘ਚ ਪ੍ਰਗਤੀਸ਼ੀਲ ਲੇਖਕ ਸੰਘ ਦੇ ਮੈਂਬਰ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …