Sunday, December 22, 2024

ਅਣਵੰਡੇ ਪੰਜਾਬ ਦੇ ਮਿਸਲ ਕਾਲ ਦਾ ਇਤਿਹਾਸ

ਪੰਜਾਬ ਦੇ ਇਤਿਹਾਸ ਵਿੱਚ ਮਿਸਲਾਂ ਦਾ ਅਹਿਮਯੋਗ ਹੈ।ਮੁਗਲ ਸਿੱਖ ਹਕੂਮਤ ਦੇ ਦੰਦ ਖੱਟੇ ਕਰਨ ਅਤੇ ਇਸ ਦੇ ਅੱਤਿਆਚਾਰ ਨੂੰ ਖਤਮ ਕਰਨ ਲਈ ਸੰਨ 1767 ਤੋਂ 1799 ਤੱਕ ਮਿਸਲ ਕਾਲ ਰਿਹਾ।ਮਿਸਲਾਂ ਦੀ ਸਥਾਪਨਾ 1748 ਈਸਵੀ ਵਿੱਚ ਦਲ ਖਾਲਸਾ ਦੀ ਅਗਵਾਈ ਹੇਠ 12 ਮਿਸਲਾਂ ਵਿੱਚ ਕੀਤੀ ਗਈ।ਮਿਸਲ ਸ਼ਬਦ ਬਾਰੇ ਇਤਿਹਾਸਕਾਰ ਕਨਿੰਘਮ ਦੇ ਅਰਥ ਅਨੁਸਾਰ ਬਰਾਬਰਤਾ ਹੈ, ਭਾਵ ਸਾਰੀਆਂ ਮਿਸਲਾਂ ਨੂੰ ਸਮਾਨ ਮੰਨਣ, ਭਾਰਤੀ ਇਤਿਹਾਸਕ ਹਰੀ ਰਾਮ ਗੁਪਤਾ, ਪ੍ਰੋਫੈਸਰ ਗੰਢਾ ਸਿੰਘ ਆਦਿ ਮਿਸਲ ਸ਼ਬਦ ਦਾ ਅਰਥ ‘ਭਾਈ’ ਭਾਵੇਂ ਸਾਰੇ ਆਪਸ ਵਿੱਚ ਭਰਾ ਮੰਨੇ ਜਾਂਦੇ ਸਨ, ਜੋ ਜਾਲਮ ਹਕੂਮਤ ਨਾਲ ਇਕੱਠੇ ਹੋ ਕੇ ਟੱਕਰ ਲੈ ਸਕਣ।

ਆਓ ਜਾਣਦੇ ਹਾਂ 12 ਮਿਸਲਾਂ ਅਤੇ ਉਹਨਾਂ ਦੇ ਸੰਸਥਾਪਕ ਅਤੇ ਸਥਾਨ ਸੰਬੰਧੀ

ਫੈਜਲਪੁਰੀਆ ਮਿਸਲ – ਸਭ ਤੋਂ ਪਹਿਲੀ ਮਿਸਲ ਸੀ, ਸਥਾਪਨਾ ਨਵਾਬ ਕਪੂਰ ਸਿੰਘ ਨੇ ਕੀਤੀ।ਇਸ ਨੂੰ ਸਿੰਘਪੁਰੀਆ ਮਿਸਲ ਵੀ ਕਿਹਾ ਜਾਂਦਾ ਹੈ।1753 ਵਿੱਚ ਕਪੂਰ ਸਿੰਘ ਦੀ ਮੌਤ ਤੋਂ ਬਾਅਦ ਖੁਸ਼ਹਾਲ ਸਿੰਘ ਨੇਤਾ ਬਣੇ।
ਖੇਤਰ – ਜਲੰਧਰ, ਨੂਰਮਹਿਲ, ਬਹਿਰਮਾਪੁਰ
ਭੰਗੀ ਮਿਸਲ – ਗੁਲਾਬ ਸਿੰਘ, ਹਰੀ ਸਿੰਘ, ਸੱਜਾ ਸਿੰਘ (ਸੰਸਥਾਪਕ)
ਝੰਡਾ ਸਿੰਘ ਪ੍ਰਮੁੱਖ ਨੇਤਾ ਸਨ।
ਖੇਤਰ – ਲਾਹੌਰ, ਅੰਮ੍ਰਿਤਸਰ, ਗੁਜਰਾਤ, ਸਿਆਲਕੋਟ
ਆਹਲੂਵਾਲੀਆ ਮਿਸਲ – ਜੱਸਾ ਸਿੰਘ ਆਹਲੂਵਾਲੀਆ ਸੰਸਥਾਪਕ
ਭਾਗ ਸਿੰਘ ਆਹਲੂਵਾਲੀਆ, ਫਤਹਿ ਸਿੰਘ ਆਹਲੂਵਾਲੀਆ
ਖੇਤਰ – ਕਪੂਰਥਲਾ, ਹੁਸ਼ਿਆਰਪੁਰ, ਸੁਲਤਾਨਪੁਰ
ਰਾਮਗੜੀਆ ਮਿਸਲ

ਸੰਸਥਾਪਕ ਖੁਸ਼ਹਾਲ ਸਿੰਘ ਤੇ ਨੰਦ ਸਿੰਘ
ਤਾਕਵਰ ਸਰਦਾਰ – ਜੱਸਾ ਸਿੰਘ ਰਾਮਗੜ੍ਹੀਆਖੇਤਰ – ਬਟਾਲਾ, ਕਲਾਨੌਰ, ਹਰਗੋਬਿੰਦ ਪੁਰਾ, ਕਾਦੀਆਂ

ਡੱਲੇਵਾਲੀਆ ਮਿਸਲ – ਡੱਲੇਵਾਲ ਦਾ ਰਹਿਣ ਵਾਲਾ ਗੁਲਾਬ ਸਿੰਘ ਮੌਢੀ ਸੀ।
ਪ੍ਰਸਿੱਧ ਤਾਰਾ ਸਿੰਘ ਘੇਬਾ ਸੀ।
ਖੇਤਰ – ਰਾਹੋ, ਫਿਲੌਰ, ਨਕੋਦਰ, ਸਤਲੁਜ ਦਾ ਕੁੱਝ ਭਾਗ
ਕਰੋੜ ਸਿੰਘੀਆ ਮਿਸਲ – ਕਰੋੜਾ ਸਿੰਘ ਸੰਸਥਾਪਕ ਸੀ
ਇਸ ਮਿਸਲ ਨੂੰ ਪੰਜਗੜ੍ਹੀਆ ਮਿਸਲ ਵੀ ਕਿਹਾ ਜਾਂਦਾ ਹੈ।
ਪ੍ਰਸਿੱਧ ਸ੍ਰ. ਬਘੇਲ ਸਿੰਘ, ਜੋਧ ਸਿੰਘ
ਖੇਤਰ – ਭੁੰਗਾ, ਨਵਾਂ ਸ਼ਹਿਰ, ਰੁੜਕਾ।
ਨਕੱਈ ਮਿਸਲ – ਹੀਰਾ ਸਿੰਘ ਸੰਸਥਾਪਕ ਸੀ
ਖੇਤਰ – ਮੁਲਤਾਨ ਦਾ ਕੁੱਝ ਭਾਗ, ਕਸੂਰ, ਚੁੰਨੀਆਂ
ਨਿਸ਼ਾਨ ਵਾਲੀਆ ਮਿਸਲ – ਸੰਗਤ ਸਿੰਘ ਤੇ ਮੋਹਰ ਸਿੰਘ ਸੰਸਥਾਪਕ ਸੀ
ਹਮੇਸ਼ਾਂ ਨਿਸ਼ਾਨ ਸਾਹਿਬ ਕੋਲ ਰੱਖਦੇ ਸਨ।
ਖੇਤਰ – ਕਰਨਾਲ, ਅੰਬਾਲਾ, ਸ਼ਾਹਵਾਦ, ਮਾਰਕੰਡਾ
ਸ਼ਹੀਦ ਮਿਸਲ – ਤਲਵੰਡੀ ਸਾਬੋ ਦਾ ਮਹੰਤ ਸੁੱਧਾ ਸਿੰਘ ਸਥਾਪਕ ਸੀ।
ਇਸ ਨੂੰ ਨਿਹੰਗ ਮਿਸਲ ਵੀ ਕਿਹਾ ਜਾਂਦਾ ਹੈ।
ਖੇਤਰ – ਸਤਲੁਜ ਦੇ ਕੁੱਝ ਪਰਦੇਸ਼
ਫੁਲਕੀਆ ਮਿਸਲ – ਸੰਸਥਾਪਕ ਚੋਧਰੀ ਫੂਲ ਸਿੰਘ (1627-1689) ਸੀ।
ਪ੍ਰਸਿੱਧ ਬਾਬਾ ਆਲਾ ਸਿੰਘ, ਅਮਰ ਸਿੰਘ, ਸਾਹਿਬ ਸਿੰਘ, ਤਮੀਰ ਸਿੰਘ, ਗਜਪਤ ਸਿੰਘ
ਇਲਾਕਾ – ਪਟਿਆਲਾ, ਨਾਭਾ, ਜੀਂਦ
ਪਟਿਆਲੇ ਵਿੱਚ – ਸਾਹਿਬ ਸਿੰਘ ਸਰਦਾਰ ਸੀ।
ਸ਼ੁੱਕਰਚੱਕੀਆ ਮਿਸਲ – ਮੋਢੀ ਚੜ੍ਹਤ ਸਿੰਘ ਸੀ, ਮਹਾਰਾਜਾ ਰਣਜੀਤ ਸਿੰਘ ਜੀ ਦਾ ਦਾਦੀ ਸੀ।ਚੜ੍ਹਤ ਸਿੰਘ ਬਾਅਦ ਰਣਜੀਤ ਸਿੰਘ ਜੀ ਦਾ ਪਿਤਾ ਮਹਾਂ ਸਿੰਘ ਮੁਖੀ ਬਣਿਆ।1792 ਵਿੱਚ ਦੀ ਮੌਤ ਤੋਂ ਬਾਅਦ ਰਣਜੀਤ ਸਿੰਘ ਉਤਰਾਧਿਕਾਰੀ ਬਣਿਆ।
ਖੇਤਰ – ਗੁਜਰਾਂਵਾਲਾ, ਵਜੀਰਾਬਾਦ, ਐਮਨਾਬਾਦ, ਜਲਾਲਪੁਰ

ਕਨੱਈਆ ਮਿਸਲ – ਮੋਢੀ ਜੈ ਸਿੰਘ, ਕਨੱਈਆ (ਕਾਨਾ ਪਿੰਡ ਦਾ ਰਹਿਣ ਵਾਲਾ) ਸੀ।ਉਸ ਤੋਂ ਬਾਅਦ ਗੁਰਬਖਸ਼ ਸਿੰਘ ਉਤਰਾਅਧਿਕਾਰੀ ਬਣਿਆ, ਉਸ ਦੀ ਵੀ ਮੌਤ ਹੋ ਗਈ।ਫੇਰ ਸਦਾ ਕੌਰ ਉਸ ਦੀ ਪਤਨੀ (ਰਣਜੀਤ ਸਿੰਘ ਦੀ ਸੱਸ) ਉਤਰਾਅਧਿਕਾਰੀ ਬਣੀ।ਸਦਾ ਕੌਰ ਨੇ ਆਪਣੀ ਪੁੱਤਰੀ ਮਹਿਤਾਬ ਕੌਰ ਦੀ ਸ਼ਾਦੀ ਰਣਜੀਤ ਸਿੰਘ ਨਾਲ ਕੀਤੀ ਸੀ।
ਖੇਤਰ – ਪਠਾਣਕੋਟ, ਮੁਕੇਰੀਆਂ ਗੁਰਦਾਸਪੁਰ । 3004202303

ਸਾਰਿਕਾ ਜ਼ਿੰਦਲ
ਪੰਜਾਬੀ ਅਧਿਆਪਿਕਾ,
ਜਿਲ੍ਹਾ ਬਰਨਾਲਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …