Sunday, December 22, 2024

ਕਿਤਾਬਾਂ ਜੀਵਨ ਦੇ ਸਰਵਪੱਖੀ ਵਿਕਾਸ ਦਾ ਅਹਿਮ ਹਿੱਸਾ

ਅਕਸਰ ਮਨੱਖ ਆਪਣੇ ਸਰਵਪਖੀ ਵਿਕਾਸ ਲਈ ਤਤਪਰ ਰਹਿੰਦਾ ਹੈ।ਗਿਆਨ ਮਨੁੱਖੀ ਜ਼ਿੰਦਗੀ ਦਾ ਅੰਤਿਮ ਹਿੱਸਾ ਹੈ।ਸਮਾਜ ਵਿੱਚ ਵਿਚਰਦੇ ਹੋਏ ਮਨੁੱਖੀ ਸਮਝ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ।ਮਨੁੱਖੀ ਸਮਝ ਕਿਤਾਬਾਂ ਦੇ ਪੜਨ ਦੁਆਰਾ ਹੀ ਸੰਭਵ ਹੋ ਸਕਦੀ ਹੈ।ਕਿਤਾਬਾਂ ਵਿਦਿਆਰਥੀ ਜੀਵਨ ਤੋਂ ਲੈ ਕੇ ਮਰਨ ਤੱਕ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹੁੰਦੀਆਂ ਹਨ।ਜੇਕਰ `ਪੂਰਾ ਕਰਨਾ ਖੁਆਬਾਂ ਨੂੰ, ਖੋਲੋ ਅਤੇ ਖੁਲਵਾਓ ਕਿਤਾਬਾਂ ਨੂੰ’। ਅਧਿਆਪਨ ਦੇ ਖੇਤਰ ਲਈ ਉਕਤ ਪੰਕਤੀਆਂ ਪੂਰਨ ਰੂਪ ‘ਚ ਸਹੀ ਢੁੱਕਦੀਆਂ ਹਨ, ਭਾਵ ਵਿਦਿਆਰਥੀ ਨੂੰ ਕਿਤਾਬਾਂ, ਚਾਹੇ ਉਹ ਪਾਠਕਰਮ ਦਾ ਹਿੱਸਾ ਹੋਣ ਜਾਂ ਸਾਹਿਤ, ਖੇਡ, ਸਮਾਜ ਆਦਿ ਕਿਸੇ ਵੀ ਰੂਪ ਵਿੱਚ ਹੋਣ।ਪਠਨ ਜਰੂਰ ਕਰਨਾ ਚਾਹੀਦਾ ਹੈ।ਜੇਕਰ ਕਿਤਾਬਾਂ ਜੋ ਪਾਠਕਰਮ ਦੇ ਰੂਪ ਵਿੱਚ ਹਨ, ਪੜੀਆਂ ਗਈਆਂ ਹੋਣ ਤਾਂ ਉਹ ਮੈਲੀਆਂ ਫਟੀਆਂ ਹੋ ਸਕਦੀਆਂ ਹਨ, ਕਿਉਂਕਿ ਉਹਨਾਂ ਦੀ ਵਰਤੋਂ ਹੋ ਰਹੀ ਹੈ।ਕਿਸੇ ਵੀ ਸਿੱਖਿਆ ਸੰਸਥਾ ਦਾ ਵਿੱਦਿਅਕ ਪੱਧਰ ਵੇਖਣਾ ਹੋਵੇ ਤਾਂ ਵਿਦਿਆਰਥੀ ਦੀਆਂ ਕਿਤਾਬਾਂ ਦੇਖੋ, ਕੀ ਪੜਾਈ ਦਾ ਕੰਮ ਰਿਹਾ ਹੈ।ਅੱਜ ਦੇ ਤਕਨੀਕੀ ਯੁੱਗ ਵਿੱਚ ਭਾਵੇਂ ਪ੍ਰੋਜੈਕਟਰ, ਸੋਸ਼ਲ ਮੀਡੀਆ ਗਰੁੱਪ ਕਿੰਨੇ ਵੀ ਮਹੱਤਵਪੂਰਨ ਹੋਣ, ਪਰ ਕਿਤਾਬਾਂ ਦਾ ਸਥਾਨ ਨਹੀਂ ਲੈ ਸਕਦੇ, ਵਧੀਆ ਅਧਿਆਪਕ ਉਸ ਨੂੰ ਹੀ ਮੰਨਿਆ ਜਾਂਦਾ ਹੈ, ਜੋ ਕਿਤਾਬਾਂ ਦੀ ਵਰਤੋਂ ਰਾਹੀਂ ਪੜਾਈ ਕਰਵਾਉਂਦਾ ਹੈ।
ਕਿਤਾਬਾਂ ਸਾਡੀਆਂ ਦੋਸਤ ਹੁੰਦੀਆਂ ਹਨ।ਕਿਤਾਬਾਂ ਸ਼ਬਦਾਂ ਰਾਹੀਂ ਕਲਪਨਾਸ਼ੀਲ ਅਤੇ ਮਾਰਗ ਦਰਸ਼ਕ ਬਣਦੀਆਂ ਹਨ।ਕਿਤਾਬਾਂ ਉਹ ਹਥਿਆਰ ਹਨ, ਜਿੰਨ੍ਹਾਂ ਨੇ ਇਤਿਹਾਸ ਦੇ ਪੰਨ੍ਹਿਆਂ ‘ਤੇ ਆਪਣੀ ਛਾਪ ਛੱਡੀ ਹੈ। ਆਤਮਿਕ ਗਿਆਨ ਅਤੇ ਮਨੋਵਲ ਦਾ ਸਾਧਨ ਵੀ ਕਿਤਾਬਾਂ ਹਨ, ਕਿਤਾਬਾਂ ਪੜਨ ਦੀ ਰੁਚੀ ਪੈਂਦਾ ਹੋਣ ਤੇ ਹਰ ਆਮ ਇਨਸਾਨ ਵਿਲੱਖਣ ਸਖਸ਼ੀਅਤ ਦਾ ਮਾਲਕ ਬਣ ਜਾਂਦਾ ਹੈ।ਕਿਤਾਬਾਂ ਹੀ ਵਿਦਿਆਰਥੀ ਅਤੇ ਅਧਿਆਪਕ ਵਿੱਚ ਸਾਂਝਾ ਕੇਂਦਰ ਹੁੰਦੀਆਂ ਹਨ, ਜੇਕਰ ਕਿਤਾਬਾਂ ਵਿਸਰ ਜਾਣ ਤਾਂ ਸਮਝੋ ਅਧਿਆਪਕ ਅਧਿਆਪਨ ਨਾਲ ਇਨਸਾਫ ਨਹੀਂ ਕਰ ਰਿਹਾ ਹੈ।
ਕਿਤਾਬਾਂ ਉਸ ਚੰਗੇ ਦੋਸਤ ਦੀ ਤਰ੍ਹਾਂ ਹੁੰਦੀਆਂ ਹਨ, ਜੋ ਕਦੇ ਵੀ ਇਕੱਲਾਪਣ ਨਹੀਂ ਮਹਿਸੂਸ ਹੋਣ ਦਿੰਦੀਆਂ।ਸਗੋਂ ਸਮੇਂ-ਸਮੇਂ ਅਨੁਸਾਰ ਸਿੱਖਿਆ, ਚੇਤਨਾ, ਸੂਝ-ਬੂਝ ਅਤੇ ਸਮਝ ਪੈਦਾ ਕਰਦੀਆਂ ਹਨ।ਕਿਤਾਬਾਂ ਸਮਾਜਿਕ, ਆਰਥਿਕ, ਰਾਜਨੀਤਿਕ, ਸੰਸਕ੍ਰਿਤਕ, ਸੱਭਿਆਚਾਰਕ, ਭੂਗੋਲਿਕ ਖੇਤਰ ਦੀ ਸਮਝ ਪੈਦਾ ਕਰਦੀਆਂ ਹਨ।ਅਜੋਕੇ ਸਮੇਂ ਕਿਤਾਬਾਂ ਉਸ ਸਮੁੰਦਰ ਵਾਂਗ ਹਨ, ਜੋ ਗਿਆਨ ਦਾ ਅਥਾਹ ਭੰਡਾਰ ਹਨ।ਜਿਸ ਰਾਹੀਂ ਮਨੁੱਖ ਸੰਸਾਰ ਸਾਗਰ ਪਾਰ ਕਰ ਸਕਦਾ ਹੈ।ਕਿਤਾਬਾਂ ਘਰ, ਸਕੂਲ ਦਾ ਜਰੂਰੀ ਹਿੱਸਾ ਹਨ।ਬਿਨਾਂ ਕਿਤਾਬਾਂ ਤੋਂ ਮਨੁੱਖ ਉਸ ਮਨੁੱਖ ਦੇ ਸਮਾਨ ਹੁੰਦਾ ਹੈ, ਜਿਸ ਨੂੰ ਮਿਠਾਸ, ਖੁਸ਼ੀ, ਗਮੀ ਦੀ ਕੋਈ ਜਾਣਕਾਰੀ ਨਹੀਂ ਹੁੰਦੀ।ਕਿਤਾਬਾਂ ਸਾਨੂੰ ਜੀਵਨ ਦਾਨ ਪ੍ਰਦਾਨ ਕਰਦੀਆਂ ਹਨ, ਕਿਤਾਬਾਂ ਰਾਹੀਂ ਮਨੁੱਖ ਦਾ ਵਿਕਾਸ ਸੰਭਵ ਹੈ, ਇਸ ਲਈ ਕਿਹਾ ਜਾਂਦਾ ਹੈ ਕਿ
‘ਜੇਕਰ ਪੂਰਾ ਕਰਨਾ ਖੁਆਬਾਂ, ਨੂੰ ਖੋਲੋ ਤੇ ਖੁਲਵਾਓ ਕਿਤਾਬਾਂ ਨੂੰ’।304202304

ਅਵਨੀਸ਼ ਕੁਮਾਰ ਲੌਂਗੋਵਾਲ
ਜਿਲ੍ਹਾ ਬਰਨਾਲਾ।
ਮੋ – 78883-46465

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …