ਸਮਰਾਲਾ, 1 ਮਈ (ਇੰਦਰਜੀਤ ਸਿੰਘ ਕੰਗ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: ਸਮਰਾਲਾ ਦੇ ਘੁਲਾਲ ਬਿਜਲੀ ਗਰਿਡ ਵਿਖੇ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਡਵੀਜਨ ਪ੍ਰਧਾਨ ਸੰਗਤ ਸਿੰਘ ਸੇਖੋਂ ਦੀ ਅਗਵਾਈ ਹੇਠ ਮਈ ਦਿਵਸ ਮੌਕੇ ਝੰਡੇ ਦੀ ਰਸਮ ਅਦਾ ਕਰਕੇ ਝੰਡਾ ਚੜਾਉਣ ਉਪਰੰਤ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਡਵੀਜਨ ਪ੍ਰਧਾਨ ਸੰਗਤ ਸਿੰਘ ਸੇਖੋਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਅੱਜ ਵੀ 1886 ਵਿੱਚ ਸ਼ਹੀਦ ਕੀਤੇ ਸ਼ਿਕਾਗੋ ਦੇ ਸ਼ਹੀਦਾਂ ਪੂਰੀ ਸ਼ਿੱਦਤ ਨਾਲ ਯਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਹੱਕ ਲੈਣ ਲਈ ਹੜਤਾਲ ਕੀਤੀ ਤੇ ਸ਼ਹੀਦੀ ਦਾ ਜਾਮ ਪੀਤਾ ਸੀ।ਪ੍ਰੰਤੂ ਅੱਜ ਵੀ ਸਰਮਾਏਦਾਰ ਉਸੇ ਤਰ੍ਹਾਂ ਮਜ਼ਦੂਰਾਂ ਦਾ ਸੋਸ਼ਣ ਕਰ ਰਹੇ ਹਨ।ਹੁਣ ਵੇਲਾ ਆ ਗਿਆ ਹੈ ਕਿ ਮੁੜ ਇੱਕ ਹੋਰ ਸੰਘਰਸ਼ ਦੀ ਲਹਿਰ ਉਠੇ ਤੇ ਇਨ੍ਹਾਂ ਸਰਮਾਏਦਾਰਾਂ ਨੂੰ ਮੂੰਹ ਤੋੜ ਜਵਾਬ ਦੇਵੇ।ਪਾਵਰਕਾਮ ਵਿੱਚ ਵੀ ਕਾਰਪੋਰੇਸ਼ਨ ਵੱਲੋਂ ਕਮਿਸ਼ਨਾਂ ਦੇ ਆਧਾਰ ਉਪਰ ਕਮਿਆਂ ਨੂੰ ਨਿਗੂਣੀਆਂ ਤਨਖਾਹਾਂ ਦੇ ਕੇ ਕਿਰਤ ਦੀ ਅੰਨੀ ਲੁੱਟ ਕੀਤੀ ਜਾ ਰਹੀ ਹੈ।ਅਸੀਂ ਇਕੱੱਠੇ ਹੋ ਕੇ ਲੜਾਈਆਂ ਲੜ੍ਹ ਕੇ ਕਾਫ਼ੀ ਕੁੱਝ ਪ੍ਰਾਪਤ ਕੀਤਾ ਹੈ ਤੇ ਅੱਗੇ ਹੋਰ ਵੀ ਸੰਘਰਸ਼ ਕਰਨੇ ਪੈਣੇ ਹਨ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਥੋਂ ਦੇ ਕਾਮਿਆਂ ਨਾਲ ਕੀਤੇ ਵਾਅਦੇ ਪੂਰੇ ਕਰੇ।
ਇਸ ਮੌਕੇ ਦਰਸ਼ਨ ਸਿੰਘ ਢੰਡੇ ਡਵੀਜਨ ਆਗੂ, ਜੰਗ ਸਿੰਘ ਮਾਛੀਵਾੜਾ, ਬਲਦੇਵ ਸਿੰਘ ਖਮਾਣੋਂ, ਰੁਲਦਾ ਸਿੰਘ ਸਕੱਤਰ ਖਮਾਣੋਂ, ਪ੍ਰੀਤਮ ਸਿੰਘ ਕਟਾਣੀ, ਸੁਰਜੀਤ ਕੁਮਾਰ ਘੁਲਾਲ, ਬਲਜਿੰਦਰ ਸਿੰਘ ਘੁਲਾਲ ਆਦਿ ਵੀ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …