ਪੰਜਾਬੀ ਉਪਭਾਸ਼ਾਵਾਂ ਦੀ ਗਿਣਤੀ ਸੱਤ/ਅੱਠ ਤੋਂ ਵੱਧ ਨਹੀਂ ਹੈ।
ਮਾਝੀ : ਮਾਝੀ ਉਪਭਾਸ਼ਾ ਮਾਝੇ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ।ਬਿਆਸ ਤੇ ਰਾਵੀ ਦੇ ਦਰਮਿਆਨ ਪੈਣ ਵਾਲੇ ਇਲਾਕੇ ਨੂੰ ਮਾਝਾ ਕਿਹਾ ਜਾਂਦਾ ਹੈ।ਇਸ ਵਿੱਚ ਹੇਠ ਲਿਖੇ ਖੇਤਰ ਆਉਂਦੇ ਹਨ :
ਅੰਮ੍ਰਿਤਸਰ, ਗੁਰਦਾਸਪੁਰ, ਲਾਹੌਰ, ਸਿਆਲਕੋਟ ਅਤੇ ਗੁਜਰਾਂਵਾਲਾ।
1) ਮਾਝੀ ਵਿੱਚ 10 ਸਵਰ, 29 ਵਿਅੰਜ਼ਨ ਤੇ 2 ਅਰਧ ਸਵਰ ਹਨ।
2) ਮਾਝੀ ਵਿੱਚ ਪੰਜ ਨਾਸ਼ਕੀ ਅੱਖਰ ਹਨ। ਙ, ਞ, ਣ, ਨ, ਮ।
3) ਮਾਝੀ ਉਪਭਾਸ਼ਾ ਵਿੱਚ ਸੁਰਾਂ ਦੀ ਵਰਤੋਂ ਬਹੁਤ ਜਿਆਦਾ ਹੁੰਦੀ ਹੈ।
ਮਲਵਈ : ਮਾਲਵੇ ਵਿੱਚ ਰਹਿਣ ਵਾਲੇ ਲੋਕਾਂ ਦੀ ਬੋਲੀ ਨੂੰ ਮਲਵਈ ਕਿਹਾ ਜਾਂਦਾ ਹੈ।ਮਾਲਵਾ ਆਰੀਆ ਦੀ ਇੱਕ ਬਹੁਤ ਪੁਰਾਣੀ ਜਾਤੀ ਦਾ ਨਾਮ ਮੰਨਿਆ ਜਾਂਦਾ ਹੈ।ਮਲਵਈ ਉਪਭਾਸ਼ਾ ਦਾ ਖੇਤਰ ਬਠਿੰਡਾ, ਫਰੀਦਕੋਟ, ਮੁਕਤਸਰ, ਮੋਗਾ, ਫਿਰੋਜਪੁਰ, ਮਾਨਸਾ, ਸੰਗਰੂਰ, ਲੁਧਿਆਣਾ।
1) ਮਲਵਈ ਵਿੱਚ ਸੁਰਾਂ ਦੀ ਵਰਤੋਂ ਮਾਝੀ ਨਾਲੋਂ ਘੱਟ ਹੁੰਦੀ ਹੈ।
2) ਮਲਵਈ ਵਿੱਚ ਨਾਸਿਤਕਾ ਦਾ ਪ੍ਰਯੋਗ ਕੁੱਝ ਵਧੇਰੇ ਕੀਤਾ ਜਾਂਦਾ ਹੈ।
ਦੁਆਬੀ : ਸਤਲੁਜ ਅਤੇ ਬਿਆਸ ਦੋ ਦਰਿਆਵਾਂ ਦੇ ਦਰਮਿਆਨ ਪੈਣ ਵਾਲੇ ਖੇਤਰ ਨੂੰ ਦੁਆਬਾ ਕਿਹਾ ਜਾਂਦਾ ਹੈ। ਇਸ ਖੇਤਰ ਵਿੱਚ ਜ਼ਿਲ੍ਹਾ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਦੇ ਇਲਾਕੇ ਆ ਜਾਂਦੇ ਹਨ।ਦੁਆਬੀ ਦਾ ਕੇਂਦਰ ਜਲੰਧਰ ਹੈ।ਚੀਨੀ ਯਾਤਰੀਆਂ ਹਿਊਨਸਾਂਗ ਤੇ ਫਾਹੀਯਾਨ ਨੇ ਵੀ ਆਪਣੇ ਸਫਰਨਾਮਿਆਂ ਵਿੱਚ ਇਸ ਦਾ ਜਿਕਰ ਕੀਤਾ ਹੈ।
ਪੁਆਧੀ : ਪੁਆਧੀ ਪੰਜਾਬ ਦੇ ਪੂਰਬ ਵਿੱਚ ਬੋਲੀ ਜਾਂਦੀ ਹੈ।ਪੁਆਧ ਸ਼ਬਦ ਦੀ ਉਤਪਤੀ ਪੂਰਬ ਅਰਧ ਤੋਂ ਮੰਨੀ ਜਾਂਦੀ ਹੈ, ਅਰਥਾਤ ਪੂਰਬ ਵਾਲੇ ਹਿੱਸੇ ਦਾ ਅੱਧਾ ਹਿੱਸਾ।ਪੁਆਧ ਦੀ ਵਿਪਰੀਤਾਰਥਕ ਸ਼ਬਦ ਹੈ।ਇਸ ਖੇਤਰ ਵਿੱਚ ਰੋਪੜ, ਪਟਿਆਲਾ, ਸੰਗਰੂਰ ਦਾ ਪੂਰਬੀ ਹਿੱਸਾ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਅੰਬਾਲਾ, ਜੀਂਦ, ਹਿਸਾਰ ਆਦਿ।
ਪੋਠੋਹਾਰੀ : ਪੋਠੋਹਾਰੀ, ਪੋਠੋਹਾਰ ਦੇ ਇਲਾਕੇ ਦੀ ਬੋਲੀ ਹੈ।ਇਹ ਬੋਲੀ ਰਾਵਲਪਿੰਡੀ, ਜਿਹਲਮ, ਗੁਜਰਾਤ ਦੇ ਪੱਛਮੀ ਮੱਧ, ਜਿਲ੍ਹਾ ਅਟਕ ਦੀ ਤਹਿਸੀਲ ਅਟਕ, ਜਿਲ੍ਹਾ ਹਜਾਰਾਂ ਦੀ ਤਹਿਸੀਲ ਹਰੀਪੁਰ ਵਿੱਚ ਬੋਲੀ ਜਾਂਦੀ ਹੈ।
ਮੁਲਤਾਨੀ : ਮੁਲਤਾਨੀ ਬੋਲੀ ਪੰਜਾਬੀ ਸੱਭਿਆਚਾਰ ਨਾਲ ਬਹੁਤ ਲੰਬੇ ਅਰਸੇ ਤੋਂ ਜੁੜੀ ਹੋਈ ਹੈ।ਇਹ ਪਾਕਿਸਤਾਨ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਜ਼ੁਬਾਨ ਹੈ।ਇੱਕ ਅਨੁਮਾਨ ਅਨੁਸਾਰ ਇਸ ਨੂੰ ਬੋਲਣ ਵਾਲਿਆਂ ਦੀ ਗਿਣਤੀ 75 ਲੱਖ ਹੋਵੇਗੀ।ਇਹ ਬੋਲੀ ਜਿਲ੍ਹਾ ਮੁਲਤਾਨ, ਮੁਜੱਫਰਗੜ੍ਹ, ਡੇਰਾ ਗਾਜ਼ੀ ਖਾਨ, ਬਹਾਵਲਪੁਰ, ਮਾਹੀਵਾਲ ਆਦਿ ‘ਚ ਬੋਲੀ ਜਾਂਦੀ ਹੈ।
ਡੋਗਰੀ : ਡੋਗਰੀ ਮੈਦਾਨਾਂ ਨਾਲ ਮਿਲਦੇ ਪਹਾੜੀ ਖੇਤਰਾਂ ਦੀ ਬੋਲੀ ਹੈ।ਇਹ ਬੋਲੀ ਜਿਲ੍ਹਾ ਕਾਂਗੜਾ, ਸ਼ਿਮਲੇ ਦਾ ਕੁੱਝ ਹਿੱਸਾ, ਚੰਬਲ ਜੰਮੂ ਅਤੇ ਪੁੰਛ ਵਿੱਚ ਬੋਲੀ ਜਾਂਦੀ ਹੈ।2305202304
ਸਾਰਿਕਾ ਜ਼ਿੰਦਲ (ਪੰਜਾਬੀ ਅਧਿਆਪਿਕਾ)
ਸਰਕਾਰੀ ਸੀਨੀ. ਸੈਕ. ਸਮਾਰਟ ਸਕੂਲ (ਮੁੰਡੇ) ਧਨੌਲਾ
ਜਿਲ੍ਹਾ ਬਰਨਾਲਾ।