ਅੰਮ੍ਰਿਤਸਰ, 1 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਅਤੇ ਇਨਵਾਇਰਮੈਂਟ ਸਾਇੰਸਜ਼ ਵਿਭਾਗ ਵਿੱਚ ਬੀਤੇ ਦਿਨੀਂ “ਵਰਮੀ ਕੰਪੋਸਟਿੰਗ ਦੁਆਰਾ ਪਸ਼ੂਆਂ ਦੇ ਗੋਹੇ ਅਤੇ ਰਸੋਈ ਦੇ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਔਰਤਾਂ ਅਤੇ ਡੇਅਰੀ ਕਿਸਾਨਾਂ ਨੂੰ ਸਿਖਲਾਈ” ਬਾਰੇ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਡਾਇਰੈਕਟੋਰੇਟ ਆਫ਼ ਇਨਵਾਇਰਨਮੈਂਟਲ ਐਂਡ ਕਲਾਈਮੇਟ ਚੇਂਜ (ਡੀ.ਈ.ਸੀ.ਸੀ), ਪੰਜਾਬ ਦੁਆਰਾ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪ੍ਰਵਾਨਿਤ ਪ੍ਰੋਜੈਕਟ ਦਾ ਆਯੋਜਨ ਡਾ. ਸਰੋਜ ਅਰੋੜਾ, ਪ੍ਰੋਫੈਸਰ, ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ਦੁਆਰਾ ਕੀਤਾ ਗਿਆ।Finish Soicety (NGO), 65 ਕੁਇਲਾ ਡੇਅਰੀ ਕੰਪਲੈਕਸ ਦੇ ਕਿਸਾਨ,IKEA foundation ਅਤੇ FINILOOP NGO ਨਾਲ ਜੁੜੀਆਂ ਔਰਤਾਂ ਦੇ ਸਵੈ-ਸਹਾਇਤਾ ਸਮੂਹ ਅਤੇ ਯੂਨੀਵਰਸਿਟੀ ਦੇ ਖੋਜ ਵਿਦਵਾਨਾਂ ਨੇ ਇਸ ਸਮਾਗਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਸਮਾਗਮ ਦੇ ਬੁਲਾਰੇ ਡਾ. ਜਸਵਿੰਦਰ ਸਿੰਘ ਭਾਟੀਆ ਕਿਸਾਨ ਸਿਖਲਾਈ ਕੇਂਦਰ ਖਾਲਸਾ ਕਾਲਜ ਅੰਮ੍ਰਿਤਸਰ ਨੇ ਵਰਮੀ ਕੰਪੋਸਟਿੰਗ ਯੂਨਿਟਾਂ ਦੀ ਸਥਾਪਨਾ ਅਤੇ ਇਸ ਦੇ ਪ੍ਰਬੰਧਨ ਬਾਰੇ ਮਾਹਿਰ ਲੈਕਚਰ ਦਿੱਤਾ। ਉਨ੍ਹਾਂ ਰਸੋਈ ਅਤੇ ਡੇਅਰੀ ਵੇਸਟ ਨੂੰ ਵਰਮੀ ਕੰਪੋਜ਼ਿੰਗ ਦੁਆਰਾ ਪ੍ਰਬੰਧਨ `ਤੇ ਜ਼ੋਰ ਦਿੱਤਾ।ਯੂਨੀਵਰਸਿਟੀ ਦੇ ਬੋਟੈਨੀਕਲ ਗਾਰਡਨ ਵਿੱਚ ਵਰਮੀ ਕੰਪੋਸਟ ਯੂਨਿਟ ਵਿੱਚ ਭਾਗ ਲੈਣ ਵਾਲਿਆਂ ਨੂੰ ਹੈਂਡ-ਆਨ-ਟਰੇਨਿੰਗ ਵੀ ਦਿੱਤੀ ਗਈ।ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪ੍ਰੋਜੈਕਟ ਫੈਲੋ ਅਜੇ ਕੁਮਾਰ ਨੇ ਵਰਮੀ ਕੰਪੋਸਟ ਬਣਾਉਣ ਦੀ ਪ੍ਰਕਿਰਿਆ ਅਤੇ ਕਦਮਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਵੀਡੀਓ ਦਿਖਾਈਆਂ।ਸਰਬਜੀਤ ਸਿੰਘ ਕਿਸਾਨ 65 ਕਿਲਾ ਅੰਮ੍ਰਿਤਸਰ ਨੇ ਪ੍ਰੋਜੈਕਟ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਸਥਾਪਿਤ ਵਰਮੀਕੰਪੋਸਟ ਯੂਨਿਟ ਲਈ ਆਪਣਾ ਤਜ਼ਰਬਾ ਸਾਂਝਾ ਕੀਤਾ।
ਔਰਤਾਂ ਅਤੇ ਕਿਸਾਨਾਂ ਨੇ ਚਰਚਾ ਸੈਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਵਰਮੀ ਕੰਪੋਸਟ ਯੂਨਿਟਾਂ ਨੂੰ ਲਗਾਉਣ ਦੇ ਨਾਲ-ਨਾਲ ਜੈਵਿਕ ਖੇਤੀ ਨੂੰ ਆਮਦਨ ਦਾ ਸਰੋਤ ਬਣਾਉਣ ਲਈ ਆਪਣੇ ਨੇੜਲੇ ਖੇਤਰਾਂ ਦੇ ਹੋਰ ਕਿਸਾਨਾਂ ਨੂੰ ਜੈਵਿਕ ਖੇਤੀ ਦਾ ਸੰਦੇਸ਼ ਦੇਣ ਦਾ ਵਾਅਦਾ ਕੀਤਾ। ਸ਼੍ਰੀਮਤੀ ਦੇਵੀ ਰਾਣੀ ਨੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਵਿੱਚ ਆਪਣਾ ਅਨੁਭਵ ਸਾਂਝਾ ਕੀਤਾ ਅਤੇ ਇਸ ਵਰਕਸ਼ਾਪ ਦੇ ਆਯੋਜਨ ਲਈ ਪ੍ਰਬੰਧਕੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਵਿਭਾਗ ਦੇ ਸਮੂਹ ਫੈਕਲਟੀ ਮੈਂਬਰ ਅਤੇ ਨਾਨ ਟੀਚਿੰਗ ਸਟਾਫ਼ ਹਾਜ਼ਰ ਜਦਕਿ ਪ੍ਰੋ: ਜਸਵਿੰਦਰ ਸਿੰਘ ਖ਼ਾਲਸਾ ਕਾਲਜ ਅੰਮ੍ਰਿਤਸਰ, ਪ੍ਰੋ: ਰਜਿੰਦਰ ਕੌਰ, ਪ੍ਰੋ: ਸਤਵਿੰਦਰਜੀਤ ਕੌਰ, ਪ੍ਰੋ: ਜਤਿੰਦਰ ਕੌਰ, ਡਾ: ਆਸਥਾ ਭਾਟੀਆ ਅਤੇ ਵਿਭਾਗ ਦੇ ਹੋਰ ਫੈਕਲਟੀ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …