Monday, July 8, 2024

ਲਾਈਫਲੌਂਗ ਲਰਨਿੰਗ ਵਿਭਾਗ ਦੇ ਕੋਰਸਾਂ `ਚ ਦਾਖਲਾ 10 ਅਗਸਤ ਤੱਕ

ਅੰਮ੍ਰਿਤਸਰ, 1 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸੈਸ਼ਨ 2023-24 ਤੋਂ ਹੇਠ ਲਿਖਿਤ ਕੋਰਸਾਂ/ਡਿਪਲੋਮਿਆਂ ਵਿਚ ਖਾਲੀ ਰਹਿ ਗਈਆਂ ਸੀਟਾਂ ਨੂੰ ਭਰਨ ਲਈ ਦਾਖਲਾ ਪਹਿਲ ਦੇ ਅਧਾਰ ਤੇ ਮਿਤੀ 10.08.2023 ਤੱਕ ਵਾਧਾ ਕੀਤਾ ਗਿਆ ਹੈ ।ਇਕ ਸਾਲ ਦੇ ਡਿਪਲੋਮਾ/ਸਰਟੀਫਿਕੇਟ ਕੋਰਸਾਂ ਵਿਚ ਸਰਟੀਫਿਕੇਟ ਕੋਰਸ ਇਨ ਅਪੈਰਲ ਡਿਜ਼ਾਈਨਿੰਗ, ਡਿਪਲੋਮਾ ਇੰਨ ਫੈਸ਼ਨ ਡਿਜ਼ਾਈਨਿੰਗ; ਡਿਪਲੋਮਾ ਇੰਨ ਫੈਸ਼ਨ ਐਂਡ ਟੈਕਸਟਾਈਲ ਡਿਜ਼ਾਈਨਿੰਗ; ਡਿਪਲੋਮਾ ਇੰਨ ਕੋਸਮੋਟੋਲੋਜੀ; ਡਿਪਲੋਮਾ ਇੰਨ ਵੈੱਬ ਡਿਜ਼ਾਈਨਿੰਗ ਐਂਡ ਡਿਵੇਲਪਮੈਂਟ, ਡਿਪਲੋਮਾ ਇੰਨ ਗ੍ਰਾਫਿਕਸ ਅਤੇ ਵੈੱਬ ਡਿਜ਼ਾਈਨਿੰਗ; ਡਿਪਲੋਮਾ ਇੰਨ ਕੰਪਿਊਟਰ ਐਪਲੀਕੇਸ਼ਨਜ਼, ਡਿਪਲੋਮਾ ਇੰਨ ਮਲਟੀਮੀਡੀਆ ਸ਼ਾਮਲ ਹਨ।6 ਮਹੀਨਿਆਂ ਦੇ ਸਰਟੀਫਿਕੇਟ ਕੋਰਸਾਂ ਵਿਚ ਸਰਟੀਫਿਕੇਟ ਕੋਰਸ ਇੰਨ ਬਿਊਟੀ ਕਲਚਰ, ਸਰਟੀਫਿਕੇਟ ਕੋਰਸ ਇੰਨ ਡਰੈਸ ਡਿਜ਼ਾਈਨਿੰਗ, ਸਰਟੀਫਿਕੇਟ ਕੋਰਸ ਇੰਨ ਕੰਪਿਊਟਰ ਬੇਸਿਕ ਕੰਸੈਪਟਸ, ਸਰਟੀਫਿਕੇਟ ਕੋਰਸ ਇੰਨ ਕਮਿਊਨੀਕੇਸ਼ਨ ਸਕਿੱਲਜ਼ ਇੰਨ ਇੰਗਲਿਸ਼, ਸਰਟੀਫਿਕੇਟ ਕੋਰਸ ਇੰਨ ਟੈਕਸਟਾਈਲ ਡਿਜ਼ਾਈਨਿੰਗ, ਸਰਟੀਫਿਕੇਟ ਕੋਰਸ ਇੰਨ ਵੈਬ ਡਿਵੇਲਪਮੈਂਟ, ਸਰਟੀਫਿਕੇਟ ਕੋਰਸ ਇੰਨ ਵੈੱਬ ਡਿਜ਼ਾਈਨਿੰਗ, ਸਰਟੀਫਿਕੇਟ ਕੋਰਸ ਇੰਨ ਵਰਮਿੰਗ ਕੰਪੋਸਟਿੰਗ ਫਿਸ਼ ਫਾਰਮਿੰਗ ਐਂਡ ਬੀ ਕੀਪਿੰਗ ਆਦਿ ਹਨ।
ਚਾਹਵਾਨ ਉਮੀਦਵਾਰ ਇਹਨਾਂ ਕੋਰਸਾਂ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਦਾਖਲਾ ਫਾਰਮ ਵਿਭਾਗ ਦੀ ਵੈੱਬਸਾਈਟ www.gndu.ac.in/lifelong/default.aspx ‘ਤੇ ਭਰ ਸਕਦੇ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …