Monday, June 24, 2024

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਮਾਗਮ ‘ਚ ਸੰਤ ਲੌਂਗੋਵਾਲ ਨੂੰ ਦਿੱਤੀ ਸ਼ਰਧਾਂਜਲੀ

ਕੇਂਦਰੀ ਕੈਬਨਿਟ ਮੰਤਰੀ ਹਰਦੀਪ ਪੁਰੀ, ਰਾਮੂਵਾਲੀਆ, ਜਾਖੜ, ਢੀਂਡਸਾ ਆਦਿ ਬੁਲਾਰਿਆਂ ਨੇ ਕੀਤਾ ਸੰਬੋਧਨ

ਸੰਗਰੂਰ, 23 ਅਗਸਤ (ਜਗਸੀਰ ਲੌਂਗੋਵਾਲ ਸਿੰਘ) – ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ 38ਵੀਂ ਬਰਸੀ ਨੂੰ ਸਮਰਪਿਤ ਵਿਸ਼ਾਲ ਸ਼ਹੀਦੀ ਸਮਾਗਮ ਕਰਵਾਇਆ ਗਿਆ।ਕੇਂਦਰੀ ਕੈਬਨਿਟ ਮੰਤਰੀ ਹਰਜੀਤ ਸਿੰਘ ਪੁਰੀ ਨੇ ਸੰਤ ਲੌਂਗੋਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸੰਤ ਲੌਂਗੋਵਾਲ ਦੀ ਸ਼ਹਾਦਤ ਨੇ ਪੂਰੀ ਦੁਨੀਆਂ ਨੂੰ ਅਮਨ-ਸ਼ਾਂਤੀ ਦਾ ਸੁਨੇਹਾ ਦਿੱਤਾ।ਜਿਸ ਕਾਰਨ ਉਨ੍ਹਾ ਦੀ ਸ਼ਹੀਦੀ ਸੂਬੇ ਵਿੱਚ ਸ਼ਾਂਤੀ ਲਿਆਉਣ ਦਾ ਆਧਾਰ ਬਣੀ।
ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸੋਚ ਨੂੰ ਅੱਗੇ ਲਿਜਾਣ ਲਈ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਹੀ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ।ਇਹ ਦਿਹਾੜਾ ਸੰਤਾਂ ਦੀ ਸੋਚ ਤੇ ਵਿਚਾਰਧਾਰਾ ਨੂੰ ਯਾਦ ਕਰਨ ਦਾ ਦਿਨ ਹੈ।ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਨਾ ਕੋਈ ਸੋਚ ਹੈ, ਨਾ ਕੋਈ ਏਜੰਡਾਂ ਹੈ ਸਿਰਫ ਤੇ ਸਿਰਫ ਗੱਲਾਂ ਦਾ ਹਲਵਾ ਬਣਾਉਣ ਦਾ ਢੰਗ ਹੈ।ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੂਬਾ ਹਰ ਖੇਤਰ ਵਿਚ ਪਛੜ ਰਿਹਾ ਹੈ।ਉਨ੍ਹਾਂ ਹੜ੍ਹਾਂ ਬਾਬਤ ਕਿਹਾ ਕਿ ਹੜ੍ਹ ਪੀੜ੍ਹਤ ਪਰਿਵਾਰ ਮੁਆਵਜ਼ਾ ਉਡੀਕ ਰਹੇ ਹਨ।
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਉਹ ਸੰਤਾਂ ਦੀ ਸੋਚ ਨੂੰ ਸਲਾਮ ਕਰਨ ਆਏ ਹਾਂ।ਪੰਜਾਬ ਅੰਦਰ ਇਸ ਸਮੇਂ ਆਪਣੇ ਹੱਕਾਂ ਨੂੰ ਲੈ ਕੇ ਬੇਚੈਨੀ ਦਾ ਮਾਹੌਲ ਹੈ।ਉਨ੍ਹਾਂ ਕਿਹਾ ਕਿ ਨਾ ਤਾਂ ਪੰਜਾਬ ਦੇ ਪਾਣੀ ਦਾ ਇਕ ਤੁਪਕਾ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।ਚੰਡੀਗੜ੍ਹ ਤੇ ਸਿਰਫ ਪੰਜਾਬ ਦਾ ਹੱਕ ਸੀ, ਹੱਕ ਰਹੇਗਾ ਅਤੇ ਚੰਡੀਗੜ੍ਹ ਪੰਜਾਬ ਨੂੰ ਹੀ ਮਿਲ ਕੇ ਰਹੇਗਾ।ਉੇਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਿਰਾਸਤ ਦੇ ਵਾਰਿਸ ਸੁਖਦੇਵ ਸਿੰਘ ਢੀਂਡਸਾ ਨੇ ਪੰਥ ਤੇ ਪੰਜਾਬ ਦੇ ਹੱਕਾਂ ਲਈ ਜੋ ਅਹਿਦ ਲਿਆ ਹੈ, ਭਾਰਤੀ ਜਨਤਾ ਪਾਰਟੀ ਉਨ੍ਹਾਂ ਦੇ ਸਟੈਂਡ ਨਾਲ ਪੂਰੀ ਤਰਾਂ ਸਹਿਮਤ ਹੈ।ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਐਨੀ ਸਮਰੱਥਾ ਨਹੀ ਹੈ ਕਿ ਅਕਾਲੀ ਦਲ ਸੰਯੁਕਤ ਅਤੇ ਭਾਜਪਾ ਗਠਜੋੜ ਦੇ ਵਧ ਰਹੇ ਪ੍ਰਭਾਵ ਨੂੰ ਰੋਕ ਸਕੇ।ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਰਾਜਸੀ ਸਫਾਂ ਵਿਚ ਵੇਖਣਾ ਪਸੰਦ ਨਹੀਂ ਕਰਦੇ।
ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ ਬਾਦਲਾਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਬੁਰੇ ਲੋਕ ਜੁੰਡਲੀ ਬਣਾ ਲੈਣ ਤਾਂ ਭਲੇ ਲੋਕਾਂ ਦਾ ਇਕਮੁੱਠ ਹੋਣਾ ਜਰੂਰੀ ਹੁੰਦਾ ਹੈ।
ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਲਈ ਸੰਤਾਂ ਵਲੋਂ ਦਿੱਤੀ ਗਈ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸਰਕਾਰੀ ਮਸ਼ੀਨਰੀ ਨੂੰ ਆਪਣੇ ਰਾਜਸੀ ਮੰਤਵਾਂ ਲਈ ਵਰਤ ਰਹੀ ਹੈ।ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ ਇਕ ਵਿਲੱਖਣ ਕਿਸਮ ਦਾ ਸਮਾਗਮ ਹੈ, ਜਿਸ ਵਿਚ ਸ਼ਾਮਲ ਸੰਗਤ ਅੰਦਰ ਅਕਾਲੀ ਸੋਚ ਨੂੰ ਪ੍ਰਚੰਡ ਕਰਨ ਅਤੇ ਸੰਤ ਲੌਂਗੋਵਾਲ ਦੀ ਵਿਚਾਰਧਾਰਾ ਨੂੰ ਅੱਗੇ ਤੋਰਨ ਦੇ ਹਾਵ ਭਾਵ ਨਜ਼ਰ ਆ ਰਹੇ ਹਨ।
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੀਆਂ ਸਾਰੀਆਂ ਪੰਥਕ ਧਿਰਾਂ ਨੂੰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਇਕ ਮੰਚ ਤੇ ਇਕੱਠਾ ਹੋਣ ਦੀ ਅਪੀਲ ਕੀਤੀ।ਉਨ੍ਹਾ ਕਿਹਾ ਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਸਾਂਝ ਗੂੜ੍ਹੀ ਹੋ ਚੁੱਕੀ ਹੈ।ਉਨ੍ਹਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜੋ ਕਾਰਜ ਸਿੱਖ ਕੌਮ ਲਈ ਕੀਤੇ, ਅੱਜ ਤੱਕ ਕੋਈ ਪ੍ਰਧਾਨ ਮੰਤਰੀ ਨਹੀ ਕਰ ਸਕਿਆ।
ਸਮਾਗਮ ‘ਚ ਬੀਜੇਪੀ ਆਗੂ ਅਰਵਿੰਦ ਖੰਨਾ, ਬੀਬੀ ਗੁਲਸ਼ਨ ਕੌਰ ਸਾਬਕਾ ਐਮ.ਪੀ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਜੀਤ ਕੌਰ ਤਲਵੰਡੀ, ਰਣਧੀਰ ਸਿੰਘ ਰੱਖੜਾ, ਦਵਿੰਦਰ ਸਿੰਘ ਸੋਢੀ, ਜਗਤਾਰ ਸਿੰਘ ਰਾਜਿਆਣਾ, ਹਰਦੀਪ ਸਿੰਘ ਘੁੰਨਸ, ਰਮਿੰਦਰ ਸਿੰਘ ਰੰਮੀ, ਸਤਗੁਰ ਸਿੰਘ ਨਮੋਲ, ਮਲਕੀਤ ਸਿੰਘ ਚੰਗਾਲ, ਪ੍ਰਿਤਪਾਲ ਸਿੰਘ ਹਾਂਡਾ, ਹਰਦੇਵ ਸਿੰਘ ਰੋਗਲਾ, ਜਸਵਿੰਦਰ ਸਿੰਘ ਪਿੰ੍ਰਸ, ਰਿਪੁਦਮਨ ਸਿੰਘ ਢਿੱਲੋਂ, ਕੇਵਲ ਸਿੰਘ ਜਲਾਣ, ਨਾਹਰ ਸਿੰਘ ਸੇਵਾਮੁਕਤ ਐੱਸਪੀ, ਰੁਬਲ ਮਹਿਲ ਕਲਾਂ, ਅਮਰਜੀਤ ਸਿੰਘ ਮੰਡੇਰ, ਜੁਗਰਾਜ ਸਿੰਘ ਦੌਧਰ, ਕੰਵਰਵੀਰ ਸਿੰਘ ਟੋਹੜਾ ਬੀਜੇਪੀ ਯੁਵਾ ਮੋਰਚਾ, ਮਲਕੀਤ ਸਿੰਘ ਸਮਾੳ, ਰਾਮਪਾਲ ਸਿੰਘ ਬਹਿਣੀਵਾਲ, ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ, ਰਣਦੀਪ ਸਿੰਘ ਦਿੳਲ ਜਿਲ੍ਹਾ ਪ੍ਰਧਾਨ, ਮੱਖਣ ਸਿੰਘ ਲਹਿਰਾ ਬੇਗਾ, ਰਵਿੰਦਰ ਸਿੰਘ ਸ਼ਾਹਪੁਰ ਪਟਿਆਲਾ, ਗੁਰਚਰਨ ਸਿੰਘ, ਹਰਦੀਪ ਸ਼ਰਮਾ ਬੀਜੇਪੀ, ਅਮਨਦੀਪ ਸਿੰਘ ਪੂਨੀਆ ਬੀਜੇਪੀ, ਵਰਿੰਦਰਪਾਲ ਸਿੰਘ ਟੀਟੂ ਪੀ.ਏ ਟੂ ਢੀਂਡਸਾ, ਹਰਜੋਤ ਸਿੰਘ, ਭਾਈ ਜਸਵਿੰਦਰ ਸਿੰਘ ਖਾਲਸਾ ਅਤੇ ਗੁਰਮੀਤ ਸਿੰਘ ਜੌਹਲ ਤੋਂ ਇਲਾਵਾ ਵੱਡੀ ਗਿਣਤੀ ‘ਚ ਪਾਰਟੀ ਅਹੁੱਦੇਦਾਰ ਤੇ ਵਰਕਰ ਮੌਜ਼ੂਦ ਸਨ।

Check Also

‘ਅਧਿਆਪਕ ਦੀ ਤਿਆਰੀ’ ਵਿਸ਼ੇ ’ਤੇ ਆਨਲਾਈਨ ਲੈਕਚਰ ਕਰਵਾਇਆ

ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵੱਲੋਂ ਜੀ.ਐਚ.ਜੀ …