Sunday, September 8, 2024

ਚੀਫ਼ ਖ਼ਾਲਸਾ ਦੀਵਾਨ ਸਕੂਲਾਂ ‘ਚ ਨਵੀਂ ਟੈਕਨਾਲੋਜੀ ਅਧਾਰਿਤ ਇੰਟਰੈਕਟਿਵ ਫਲੈਟ ਪੈਨਲ ਲੱਗਣਗੇ

ਅੰਮ੍ਰਿਤਸਰ, 1 ਸਤੰਬਰ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਮੈਨੇਜਮੈਂਟ ਵੱਲੋਂ ਆਧੁਨਿਕ ਤਕਨੀਕੀ ਯੁੱਗ ਦਾ ਹਾਣੀ ਬਣਦਿਆਂ ਸੀ.ਕੇ.ਡੀ ਸਕੂਲਾਂ ਵਿੱਚ ਨਵੀਂ ਟੈਕਨਾਲੋਜੀ ਅਧਾਰਿਤ ਇੰਟਰੈਕਟਿਵ ਫਲੈਟ ਪੈਨਲ ਲਗਾਉਣ ਦੀ ਤਿਆਰੀ ਕੀਤੀ ਜਾ ਚੁੱਕੀ ਹੈ।ਸੋ ਪ੍ਰਿੰਸੀਪਲਾਂ, ਸਕੂਲ ਮੈਂਬਰ ਇੰਚਾਰਜ਼, ਅਧਿਆਪਕਾਂ ਨੂੰ ਇਸ ਨਵੇਂ ਅਤਿ ਆਧੁਨਿਕ ਵਿਦਿਅਕ ਸਾਧਨ ਦੀ ਸਹੀ ਢੰਗ ਨਾਲ ਵਰਤੋ ਕਰਨ ਅਤੇ ਇਸ ਵਿੱਚ ਲਗਾਏ ਗਏ ਐਪਾਂ ਅਤੇ ਸਾਫਟਵੇਅਰਾਂ ਬਾਬਤ ਵਿਸਥਾਪੂਰਵਕ ਸਿਖਲਾਈ ਦੇਣ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਲਗਾਤਾਰ ਬਦਲਦੇ ਤਕਨੀਕੀ ਯੁੱਗ ਵਿਚ ਨਵੀਨ ਟੀਚਿੰਗ ਲਰਨਿੰਗ ਸਾਧਨਾਂ ਨੂੰ ਅਤੇ ਉਪਕਰਨਾਂ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ।ਉਹਨਾਂ ਨੇ ਕਿਹਾ ਕਿ ਰਵਾਇਤੀ ਉਪਕਰਨਾਂ ਦੀਆਂ ਸਾਰੀਆਂ ਤਕਨੀਕੀ ਕਮੀਆਂ ਨੂੰ ਦੂਰ ਕਰਨ ਵਾਲਾ ਇਹ ਉਚ ਤਕਨੀਕੀ ਇੰਟਰੈਕਟਿਵ ਫਲੈਟ ਪੈਨਲ ਰਾਹੀਂ ਵਿਦਿਆਰਥੀਆਂ ਨੂੰ ਕਿਸੇ ਵੀ ਅੋਖੇ ਵਿਸ਼ੇ ਨੂੰ ਬਹੁਤ ਸਰਲ, ਸਹਿਜ਼ ਅਤੇ ਦਿਲਚਸਪੀ ਨਾਲ ਸਿਖਾਇਆ ਜਾ ਸਕਦਾ ਹੈ।ਵਰਕਸ਼ਾਪ ਦੌਰਾਨ ਮਾਹਿਰਾਂ ਨੇ ਇੰਟਰੈਕਟਿਵ ਫਲੈਟ ਪੈਨਲ ਦੀਆਂ ਐਪਸ ਅਤੇ ਸਾਫਟਵੇਅਰ ਦੀ ਵਰਤੋ ਕਰਦਿਆਂ ਟੀਚਿੰਗ ਲਰਨਿੰਗ ਦੇ ਆਸਾਨ ਤਰੀਕਿਆਂ, ਪਾਠਕ੍ਰਮ ਯੋਜਨਾਬੰਦੀ, ਵੀਡੀਓਜ਼ ਅਤੇ ਚਿੱਤਰਾਂ ਰਾਹੀਂ ਪੜ੍ਹਾਉਣ, ਅਕਰਸ਼ਕ ਲਿਖਤਾਂ ਦੀਆਂ ਸ਼ੈਲੀਆਂ, ਪੈਨਲ ਨੂੰ ਲੈਪਟਾਪ ਅਤੇ ਇੰਟਰਨੈਟ ਰਾਹੀਂ ਕੁਨੈਕਟ ਕਰਨ, ਆਪਣੇ ਮੋਬਾਇਲ ਨੂੰ ਕਿਉ ਆਰ ਕੋਡ ਰਾਹੀਂ ਪੈਨਲ ਨਾਲ ਕੁਨੈਕਟ ਕਰਨ ਆਦਿ ਦੀਆਂ ਵਿਸ਼ੇਸ਼ਤਾਵਾਂ ਅਤੇ ਤਰੀਕਿਆਂ ਬਾਰੇ ਦੱਸਿਆ ਗਿਆ।ਡਾਇਰੈਕਟਰ ਓਪਰੇਸ਼ਨ ਡਾ. ਅੰਮ੍ਰਿਤਪਾਲ ਸਿੰਘ ਚਾਵਲਾ ਨੇ ਕਿਹਾ ਕਿ ਛੇਤੀ ਹੀ ਇੰਟਰੈਕਟਿਵ ਫਲੈਟ ਪੈਨਲ ਦੀ ਸਰਲ ਵਰਤੋਂ ਸਿਖਾਉਣ ਹਿੱਤ ਸਕੂਲਾਂ ਵਿੱਚ ਟੀਚਰ ਟਰੈਨਿੰਗ ਪ੍ਰੋਗਰਾਮ ਲਗਾਏ ਜਾਣਗੇ।
ਇਸ ਮੋਕੇ ਅਜੀਤ ਸਿੰਘ ਬਸਰਾ, ਮੀਤ ਪ੍ਰਧਾਨ ਜਗਜੀਤ ਸਿੰਘ, ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ, ਆਨਰੇਰੀ ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ, ਐਡੀ. ਆਨਰੇਰੀ ਸਕੱਤਰ ਹਰਜੀਤ ਸਿੰਘ (ਤਰਨਤਾਰਨ) ਤੇ ਜਸਪਾਲ ਸਿੰਘ ਢਿੱਲੋਂ, ਸਿਖਲਾਈ ਦੇਣ ਵਾਲੇ ਮਾਹਿਰ ਹਰਪ੍ਰੀਤ ਸਿੰਘ, ਲਲਿਤ ਤਨੇਜਾ, ਸੁਸ਼ੀਲ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਦੀਵਾਨ ਸਕੂਲਾਂ ਦੇ ਮੈਂਬਰ ਇੰਚਾਰਜ਼, ਪ੍ਰਿੰਸੀਪਲ ਅਤੇ ਅਧਿਆਪਕ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …