Sunday, September 8, 2024

ਰਾਮਲੀਲਾ ਦੇ ਛੇਵੇਂ ਦਿਨ ਲਛਮਣ ਨੇ ਗੁੱਸੇ ਵਿੱਚ ਵੱਢਿਆ ਸਰੂਪਨਖਾ ਦਾ ਨੱਕ

ਸੰਗਰੂਰ, 21 ਅਕਤੂਬਰ (ਜਗਸੀਰ ਲੌਂਗੋਵਾਲ)- ਭਗਵਾਨ ਵਾਲਮੀਕ ਜੀ ਦੁਆਰਾ ਰਚਿਤ ਰਮਾਇਣ ‘ਤੇ ਅਧਾਰਿਤ ਰਾਮ ਲੀਲਾ ਦਾ ਆਯੋਜਨ ਸਮਰਾਲਾ ਵਿਖੇ ਰਾਮਲੀਲਾ ਕਮੇਟੀ ਦੇ ਪ੍ਰਧਾਨ ਰਮਨ ਵਡੇਰਾ ਦੀ ਰਹਿਨੁਮਾਈ ਹੇਠ ਪੁਰਾਣੀ ਅਨਾਜ਼ ਮੰਡੀ ਵਿਖੇ ਕੀਤਾ ਜਾ ਰਿਹਾ ਹੈ।ਇਸ ਦੇ ਛੇਵੇਂ ਦਿਨ ਸ੍ਰੀ ਰਾਮ ਚੰਦਰ ਜੀ, ਸੀਤਾ ਮਾਤਾ ਅਤੇ ਲਛਮਣ ਜੀ ਨਾਲ ਜੰਗਲਾਂ ਵਿੱਚ 14 ਸਾਲਾਂ ਦਾ ਬਣਵਾਸ ਕੱਟਣ ਲਈ ਪੁੱਜ ਚੁੱਕੇ ਹਨ, ਉਥੇ ਲੰਕਾਪਤੀ ਰਾਵਣ ਦੀ ਭੈਣ ਸਰੂਪਨਖਾ ਲਛਮਣ ਜੀ ਨੂੰ ਦੇਖ ਕੇ ਉਸ ‘ਤੇ ਮੋਹਿਤ ਹੋ ਜਾਂਦੀ ਹੈ ਅਤੇ ਉਨਾਂ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾਉਣ ਦਾ ਯਤਨ ਕਰਦੀ ਹੈ।ਜਿਸ ‘ਤੇ ਕ੍ਰੋਧਿਤ ਹੋ ਕੇ ਲਛਮਣ ਉਸ ਦਾ ਨੱਕ ਵੱਢ ਦਿੰਦਾ ਹੈ ਆਦਿ ਦ੍ਰਿਸ਼ਾਂ ਨੂੰ ਮੰਚਿਤ ਕੀਤਾ ਗਿਆ।ਰਾਮ ਲੀਲਾ ਦਾ ਉਦਘਾਟਨ ਬਰਜਿੰਦਰ ਸਿੰਘ ਬਬਲੂ ਲੋਪੋਂ, ਜਗਰਾਜ ਸਿੰਘ ਮਾਛੀਵਾੜਾ, ਅਭੀ ਬੈਨੀਪਾਲ, ਮਨਦੀਪ ਟੋਡਰਪੁਰ, ਗੁਰਮੀਤ ਸਿੰਘ ਗਰੀ ਢੀਂਡਸਾ, ਗੁਰਪ੍ਰੀਤ ਸਿੰਘ ਸਿਹਾਲਾ, ਭਾਈ ਜੱਸਾ ਸਿੰਘ ਲੰਗਰਾਂ ਵਾਲੇ, ਝੰਡੂ ਸਾਹਨੇਵਾਲ, ਹੈਪੀ ਸਾਹਨੇਵਾਲ ਇੰਟਰਨੈਸ਼ਨਲ ਪਗੜੀ ਕੋਚ, ਡਾ. ਜਮੀਲ, ਆਇਸ਼ਾ ਖਾਨ ਅਤੇ ਹਰੀ ਕ੍ਰਿਸ਼ਨ ਗੰਭੀਰ ਨੇ ਬਤੌਰ ਮੁੱਖ ਮਹਿਮਾਨ ਸ਼ਮਾ ਰੌਸ਼ਨ ਕਰਕੇ ਕੀਤਾ।ਇਨ੍ਹਾਂ ਨੂੰ ਰਾਮਲੀਲਾ ਕਮੇਟੀ ਵਲੋਂ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਰਾਮਲੀਲਾ ਦੇ ਸੰਚਾਲਕ ਰਵੀ ਥਾਪਰ ਅਤੇ ਪ੍ਰਧਾਨ ਰਮਨ ਵਡੇਰਾ ਨੇ ਆਏ ਮਹਿਮਾਨਾਂ ਅਤੇ ਦਰਸ਼ਕਾਂ ਨੂੰ ‘ਜੀ ਆਇਆ ਆਖਿਆ’।ਉਨਾਂ ਕਿਹਾ ਭਗਵਾਨ ਵਾਲਮੀਕ ਜੀ ਦੁਆਰਾ ਰਚਿਤ ਹਿੰਦੂਆਂ ਦਾ ਪਵਿੱਤਰ ਗ੍ਰੰਥ ਰਮਾਇਣ ਸਾਨੂੰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ ਅਤੇ ਸਾਰਿਆਂ ਨੂੰ ਆਪਸ ਵਿੱਚ ਜੋੜ ਕੇ ਰੱਖਦਾ ਹੈ।ਅਖੀਰ ‘ਚ ਰਾਮਲੀਲਾ ਕਮੇਟੀ ਦੇ ਖਜਾਨਚੀ ਨੀਰਜ਼ ਸਿਹਾਲਾ ਨੇ ਆਏ ਦਰਸ਼ਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ 24 ਅਕਤੂਬਰ ਦੁਸਹਿਰੇ ਵਾਲੇ ਦਿਨ ਵੀ ਸਮਰਾਲਾ ਅਤੇ ਇਲਾਕਾ ਨਿਵਾਸੀ ਇਸੇ ਤਰ੍ਹਾਂ ਸਹਿਯੋਗ ਦੇਣਗੇ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਦੁਸਹਿਰਾ ਸਭ ਲਈ ਖੁਸ਼ੀਆਂ ਲੈ ਕੇ ਆਵੇਗਾ।
ਇਸ ਮੌਕੇ ਰਾਮਲੀਲਾ ਕਮੇਟੀ ਦੇ ਪ੍ਰਬੰਧਕ ਰੂਪਮ ਗੰਭੀਰ, ਵਿੱਕੀ ਵਡੇਰਾ, ਹਰੀਸ਼ ਬਿੱਟੂ, ਸ਼ੰਕਰ ਕਲਿਆਣ, ਭਾਈ ਅੰਤਰਜੋਤ ਸਿੰਘ, ਪਾਲ ਆਹੂਜਾ, ਦਲਜੀਤ ਲਾਡੀ, ਵਿੱਕੀ ਰਾਣਾ, ਟਿੰਕਾ ਸਮਰਾਲਾ ਆਦਿ ਤੋਂ ਇਲਾਵਾ ਰਾਮਲੀਲਾ ਕਰਨ ਵਾਲੇ ਸਮੂਹ ਕਲਾਕਾਰ ਭਰਪੂਰ ਸਹਿਯੋਗ ਦੇ ਰਹੇ ਹਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …