ਸੰਗਰੂਰ, 1 ਨਵੰਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਆਯੋਜਿਤ “ਖੇਡਾਂ ਵਤਨ ਪੰਜਾਬ ਦੀਆਂ” ‘ਚ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ
ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਸੁਖਮਨਪ੍ਰੀਤ ਕੌਰ ਉਮਰ ਵਰਗ-14 ਰਾਜ ਪੱਧਰੀ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਵਿੱਚ ਸੰਗਰੂਰ ਜ਼ਿਲ੍ਹੇ ਦੀ ਟੀਮ ‘ਚ ਚੁਣੀ ਗਈ।ਸੰਗਰੂਰ ਜ਼ਿਲ੍ਹੇ ਦੀ ਇਸ ਟੀਮ ਵਿੱਚ ਸੁਖਮਨਪ੍ਰੀਤ ਕੌਰ ਨੇ ਟੂਰਨਾਮੈਂਟ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ।ਇਹ ਰਾਜ ਪੱਧਰੀ ਨੈਸ਼ਨਲ ਸਟਾਈਲ ਕਬੱਡੀ ਦਾ ਟੂਰਨਾਮੈਂਟ ਦਿੜ੍ਹਬਾ ਦੇ ਸਟੇਡੀਅਮ ਵਿੱਚ ਹੋਇਆ।ਜਿਸ ਵਿੱਚ ਸੁਖਮਨਪ੍ਰੀਤ ਕੌਰ ਦੀ ਟੀਮ ਦਾ ਮੁਕਾਬਲਾ ਬਰਨਾਲਾ ਜ਼ਿਲ੍ਹੇ ਦੀ ਟੀਮ ਨਾਲ ਹੋਇਆ ਅਤੇ ਸੁਖਮਨਪ੍ਰੀਤ ਕੌਰ ਦੀ ਟੀਮ ਦੂਸਰੇ ਸਥਾਨ ‘ਤੇ ਰਹੀ।ਜੇਤੂ ਖਿਡਾਰਨ ਸੁਖਮਨਪ੍ਰੀਤ ਕੌਰ ਦਾ ਅਕੈਡਮੀ ਅਤੇ ਪਿੰਡ ਦੀ ਪੰਚਾਇਤ ਵਲੋਂ ਸਨਮਾਨ ਕੀਤਾ ਗਿਆ।
ਸੁਖਮਨਪ੍ਰੀਤ ਕੌਰ ਦੇ ਪਿਤਾ ਪਰਮਿੰਦਰ ਸਿੰਘ ਨੇ ਅਕੈਡਮੀ ਪ੍ਰਿੰਸੀਪਲ ਨੀਨਾ ਸ਼ਰਮਾ ਅਤੇ ਪੰਚਾਇਤ ਦੇ ਸਰਪੰਚ ਸਵਰਾਜ ਸਿੰਘ ਦਾ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਸਮੂਹ ਸਟਾਫ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਮੌਜ਼ੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media