Sunday, December 22, 2024

ਅਕਾਲ ਅਕੈਡਮੀ ਚੀਮਾਂ ਵਿਖੇ 26ਵੇਂ ਸਲਾਨਾ ਖੇਡ ਸਮਾਗਮ ਦਾ ਆਯੋਜਨ

ਸੰਗਰੂਰ, 9 ਨਵੰਬਰ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਚੀਮਾ (ਇੰਗਲਿਸ਼ ਮੀਡੀਅਮ) ਵਿਖੇ 26ਵਾਂ ਸਾਲਾਨਾ ਖੇਡ ਮੇਲਾ ਕਰਵਾਇਆ।ਪ੍ਰੋਗਰਾਮ ਦੇ ਮੁੱਖ ਮਹਿਮਾਨ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਦੇ ਮੁੱਖ ਸੇਵਾਦਾਰ ਜਗਜੀਤ ਸਿੰਘ (ਕਾਕਾ ਵੀਰ ਜੀ) ਦੇ ਨਾਲ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਨੀਨਾ ਸ਼ਰਮਾ ਅਤੇ ਚੀਮਾ ਪੰਜਾਬੀ ਮੀਡੀਅਮ ਦੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਸਨ ਅਤੇ ਸਹਿ-ਮਹਿਮਾਨ ਸਿਮਰਨਜੀਤ ਸਿੰਘ ਅਤੇ ਨਿਰਵੈਰ ਸਿੰਘ ਸਨ।ਇਸ ਖੇਡ ਦਿਵਸ ਦੀ ਸ਼ੁਰੂਆਤ ਹਾਊਸ ਮਾਰਚ ਪਾਸਟ ਨਾਲ ਹੋਈ ਅਤੇ ਬੱਚਿਆਂ ਵਲੋਂ ਟਾਰਚ ਰੀਲੇਅ ਹੋਈ। ਪ੍ਰੋਗਰਾਮ ਦੀ ਆਰੰਭਤਾ ਸਹੁੰ-ਚੁੱਕ ਸਮਾਗਮ ਅਤੇ ਰਾਸ਼ਟਰੀ ਗੀਤ ਤੋਂ ਬਾਅਦ ਹੋਈ।ਖੇਡਾਂ ਦੇ ਮੁੱਖ ਮੁਕਾਬਲਿਆਂ ਵਿੱਚ 100 ਮੀਟਰ, 200 ਮੀਟਰ, 400 ਮੀਟਰ ਦੌੜ, ਰਿਲੇਅ ਦੌੜ, ਲੰਬੀ ਛਾਲ ਅਤੇ ਸ਼ਾਟਪੁੱਟ ਸਨ।ਇਹਨਾਂ ਖੇਡ ਮੁਕਾਬਲਿਆਂ ਵਿੱਚ ਅਕੈਡਮੀ ਦੇ ਸਾਰੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।ਸੰਪੂਰਨ ਖੇਡਾਂ ਦਾ ਜੇਤੂ ਅਤੁਲ ਹਾਊਸ ਰਿਹਾ, ਜਿਨ੍ਹਾਂ ਨੂੰ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੀ ਸਮਾਪਤੀ ਨੀਨਾ ਸ਼ਰਮਾ ਵਲੋ ਭਾਸ਼ਣ ਦੁਆਰਾ ਕੀਤੀ ਗਈ।ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆ ਦੀ ਗੁਰਦੁਆਰਾ ਜਨਮ ਅਸਥਾਨ ਦੇ ਮੁੱਖ ਸੇਵਾਦਾਰ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਪ੍ਰਸੰਸਾ ਕੀਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …