Thursday, May 29, 2025
Breaking News

ਐਮ.ਪੀ ਔਜਲਾ ਦੀ ਧੀ ਨਿੱਗ੍ਹਤ ਔਜਲਾ ਤੇ ਤੇਜਪ੍ਰਤਾਪ ਸਿੰਘ ਚੀਮਾ ਵਿਆਹ ਦੇ ਬੰਧਨ `ਚ ਬੱਝੇ

ਜਥੇਦਾਰ ਗਿਆਨੀ ਰਘਬੀਰ ਸਿੰਘ, ਭਗਵੰਤ ਮਾਨ, ਸੁਖਬੀਰ ਬਾਦਲ, ਸੁਨੀਲ ਜਾਖੜ, ਬਾਜਵਾ ਤੇ ਧਾਮੀ ਨੇ ਦਿੱਤਾ ਅਸ਼ੀਰਵਾਦ

ਅੰਮ੍ਰਿਤਸਰ, 19 ਨਵੰਬਰ (ਸੁਖਬੀਰ ਸਿੰਘ) – ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਧੀ ਨਿਗ੍ਹਤ ਔਜਲਾ ਅਤੇ ਤੇਜਪ੍ਰਤਾਪ ਸਿੰਘ ਚੀਮਾ ਬੀਤੇ ਦਿਨੀ ਵਿਆਹ ਦੇ ਬੰਧਨ ਵਿੱਚ ਬੱਝ ਗਏ।ਗੁਰਜੀਤ ਸਿੰਘ ਔਜਲਾ ਅਤੇ ਰਾਵਿੰਦਰ ਸਿੰਘ ਚੀਮਾ ਪਰਿਵਾਰ ਨੂੰ ਵਧਾਈਆਂ ਅਤੇ ਨਵ-ਵਿਆਹੁਤਾ ਜੋੜੀ ਨਿਗਤ ਔਜਲਾ ਅਤੇ ਤੇਜ ਪ੍ਰਤਾਪ ਸਿੰਘ ਚੀਮਾ ਨੂੰ ਅਸ਼ੀਰਵਾਦ ਅਤੇ ਵਿਆਹ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠਾ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਓ.ਪੀ ਸੋਨੀ, ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਗਦੇਵ ਅੰਬੀਕਾ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਮੁਨੀਸ਼ ਤਿਵਾੜੀ, ਰਵਨੀਤ ਸਿੰਘ ਬਿੱਟੂ, ਜਗਵਿੰਦਰਪਾਲ ਸਿੰਘ ਜੱਗਾ ਮਜੀਠਾ, ਸੁਖਪਾਲ ਸਿੰਘ ਭੁੱਲਰ, ਡਾ. ਰਾਜ ਕੁਮਾਰ ਵੇਰਕਾ, ਵਿਕਾਸ ਸੋਨੀ, ਰਮਿੰਦਰ ਆਂਵਲਾ, ਸੀ.ਪੀ ਨੌਨਿਹਾਲ ਸਿੰਘ, ਪੀ.ਪੀ ਗੁਰਾਇਆ, ਸੁਨੀਲ ਦੱਤੀ, ਨਵਦੀਪ ਗੋਲਡੀ, ਕਰਮਜੀਤ ਸਿੰਘ ਰਿੰਟੂ, ਮਨਦੀਪ ਮੰਨਾ, ਹਰਮੀਤ ਸਿੰਘ ਸੰਧੂ, ਸੰਨੀ ਜੰਡਿਆਲਾ, ਬਿਕਰਮਜੀਤ ਸਿੰਘ ਚੌਧਰੀ, ਬ੍ਰਹਮ ਮਹਿੰਦਰਾ, ਬਲਦੇਵ ਰਾਜ ਚਾਵਲਾ, ਰਾਮ ਚਾਵਲਾ, ਮੁਹੰਮਦ ਸਦੀਕ, ਸੁਨੀਲ ਦੱਤੀ, ਅਸ਼ਵਨੀ ਸੇਖੜੀ, ਜੁਗਲ ਕਿਸ਼ੋਰ ਸ਼ਰਮਾ, ਜੋਗਿੰਦਰ ਪਾਲ ਢੀਂਗਰਾ, ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਪ੍ਰਵੀਨ ਪੁਰੀ, ਮਨਦੀਪ ਸਿੰਘ ਕੰਵਰ ਵਿਜੇ ਪ੍ਰਤਾਪ ਸਿੰਘ, ਭਗਵੰਤਪਾਲ ਸਿੰਘ ਸੱਚਰ, ਹਰਪ੍ਰਤਾਪ ਸਿੰਘ ਅਜਨਾਲਾ, ਅਮਿਤਾ ਵੜਿੰਗ, ਹਰਮਿੰਦਰ ਗਿੱਲ, ਤਲਬੀਰ ਗਿੱਲ, ਸੁਖਜਿੰਦਰ ਸਿੰਘ ਲਾਲੀ ਮਜੀਠੀਆ, ਇੰਦਰਜੀਤ ਸਿੰਘ ਜੀਰਾ, ਰਾਜਿੰਦਰ ਮੋਹਨ ਸਿੰਘ ਛੀਨਾ, ਬੋਨੀ ਅਜਨਾਲਾ, ਹਰਪਨ ਔਜਲਾ, ਦਿਨੇਸ਼ ਬੱਸੀ, ਮਿਠੂ ਮਦਾਨ, ਮੈਂਬਰ ਪਾਰਲੀਮੈਂਟ ਅਮਰ ਸਿੰਘ, ਗੁਰਪ੍ਰੀਤ ਸਿੰਘ ਰੰਧਾਵਾ, ਭੁਪਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਹੋਰ ਵੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਸਮਾਜਿਕ, ਧਾਰਮਿਕ ਖੇਤਰ ਦੀਆਂ ਉਘੀਆਂ ਸਖਸ਼ੀਅਤ ਹਾਸ਼ਰ ਸਨ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਵੀ ਉਚੇਚੇ ਤੌਰ ‘ਤੇ ਦੋਵਾਂ ਪਰਿਵਾਰਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੋਏ, ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਬਾਬਾ ਕਸ਼ਮੀਰ ਸਿੰਘ ਸਿੰਘ ਅਤੇ ਰਾਧਾ ਸੁਆਮੀ ਡੇਰਾ ਬਾਬਾ ਗੁਰਿੰਦਰ ਸਿੰਘ ਨੇ ਵੀ ਨਵ-ਵਿਅਹੁਤਾ ਜੋੜੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਅਤੇ ਔਜਲਾ ਪਰਿਵਾਰ ਨੂੰ ਉਚੇਚੇ ਤੌਰ ਤੇ ਵਧਾਈਆਂ ਭੇਜੀਆ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …