Friday, February 23, 2024

ਮੰਚ ਵੱਲੋਂ ਪ੍ਰੋਫ਼ੈਸਰ ਰੈਣਾ ਅਤੇ ਉਨ੍ਹਾਂ ਦੀ ਸੁਪਤਨੀ ਰੈਣਾ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 1 ਦਸੰਬਰ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਪ੍ਰੋਫ਼ੈਸਰ ਪੇ੍ਮ ਅਵਤਾਰ ਸਿੰਘ ਰੈਣਾ ਅਤੇ ਉਨ੍ਹਾਂ ਦੀ ਸਪਤਨੀ ਕੰਵਲਜੀਤ ਕੌਰ ਰੈਣਾ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰ੍ਰਗਟਾਵਾ ਕੀਤਾ ਗਿਆ।ਪ੍ਰੈਸ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਮੰਚ ਦੇ ਪ੍ਰਧਾਨ ਇੰਜ. ਹਰਜਾਪ ਸਿੰਘ ਔਜਲਾ, ਸਰਪ੍ਰਸਤ ਪ੍ਰੋ. ਮੋਹਣ ਸਿੰਘ, ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਮਨਮੋਹਨ ਸਿੰਘ ਬਰਾੜ, ਸੀਨੀਅਰ ਮੀਤ ਪ੍ਰਧਾਨ ਡਾ. ਇੰਦਰਜੀਤ ਸਿੰਘ ਗੋਗੋਆਣੀ, ਜਨਰਲ ਸਕੱਤਰ ਸੁਰਿੰਦਰਜੀਤ ਸਿੰਘ ਬਿੱਟੂੂ ਤੇ ਸਮੂਹ ਮੈਂਬਰਾਨ ਨੇ ਪ੍ਰਸਿੱਧ ਲੇਖਕ ਤੇ ਸੂਝਵਾਨ ਉਲਥਾਕਾਰ ਪ੍ਰੋਫ਼ੈਸਰ ਪੇ੍ਮ ਅਵਤਾਰ ਸਿੰਘ ਰੈਣਾ ਜਿਨ੍ਹਾਂ ਕੁੱਝ ਅਰਸਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਅੰਗਰੇਜ਼ੀ ਦੇ ਅਧਿਆਪਕ ਵਜੋਂ ਕੰਮ ਕੀਤਾ।ਉਹ ਅਤੇ ਉਨ੍ਹਾਂ ਦੀ ਸੁੱਪਤਨੀ ਕੰਵਲਜੀਤ ਕੌਰ ਰੈਣਾ, ਜਿਨ੍ਹਾਂ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ 1967 ਵਿੱਚ ਬੀ.ਐਸ.ਸੀ (ਮੈਡੀਕਲ ਗਰੁੱਪ) ਵਿੱਚ ਪਾਸ ਕੀਤੀ ਤੇ ਬਾਅਦ ਵਿੱਚ ਕੈਮਿਸਟਰੀ ਦੀ ਐਮ.ਐਸ.ਸੀ ਕਰਕੇ ਪਹਿਲਾਂ ਲੰਮਾ ਸਮਾਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ ਵਿਖੇ ਬਤੌਰ ਕੈਮਿਸਟਰੀ ਲੈਕਚਰਾਰ ਕੰਮ ਕੀਤਾ ਤੇ ਬਾਅਦ ਵਿੱਚ ਪਦਉਨਤੀ ਹੋਣ ‘ਤੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਭਕਨਾ ਖ਼ੁਰਦ ਜਿਲ੍ਹਾ ਅੰਮ੍ਰਿਤਸਰ ਵਿੱਚ ਬਤੌਰ ਪ੍ਰਿਸੀਪਲ ਸੇਵਾ ਕੀਤੀ। ਉਹ ਉੱਥੋਂ 31 ਜਨਵਰੀ 2005 ਨੂੰ ਸੇਵਾ ਮੁਕਤ ਹੋਏ।ਉਨਾਂ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਅੰਮ੍ਰਿਤਸਰ ਵਿਚ ਨਿਵਾਸ ਕਰਨ ਵਾਲੀ ਇਹ ਜੋੜੀ ਅੱਜਕਲ ਆਪਣੇ ਬੇਟੇ ਡਾ. ਨਵਪ੍ਰੇਮ ਸਿੰਘ ਰੈਣਾ ਜੋ ਪੰਜਾਬ ਖ਼ੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਫ਼ਲ ਵਿਭਾਗ ਵਿਚ ਪ੍ਰੋਫ਼ੈਸਰ ਹਨ, ਪਾਸ ਲੁਧਿਆਣਾ ਰਹਿ ਰਹੀ ਸੀ।ਪੇ੍ਮ ਅਵਤਾਰ ਰੈਣਾ 22 ਨਵੰਬਰ 2023 ਨੂੰ ਤੇ ਕੰਵਲਜੀਤ ਕੌਰ ਰੈਣਾ 26 ਨਵੰਬ ਰ2023 ਨੂੰ ਸਵਰਗਵਾਸ ਹੋ ਗਏ।ਉਹ ਆਪਣੇ ਪਿੱਛੇ ਸਪੁੱਤਰ ਤੋਂ ਇਲਾਵਾ ਨੂੰ ਨੂੰਹ ਡਾ. ਮਨਪ੍ਰੀਤ ਕੌਰ ਜੋ ਕਿ ਪੰਜਾਬ ਖ਼ੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਕੈਮਿਸਟਰੀ ਵਿਭਾਗ ਵਿਚ ਪ੍ਰੋਫ਼ੈਸਰ ਹਨ ਤੋਂ ਇਲਾਵਾ ਬੇਟੀ ਪ੍ਰੇਮ ਅਰਚਨਾ ਤੇ ਜਵਾਈ ਹਰਵਿੰਦਰ ਸਿੰਘ ਸਿਡਨੀ (ਅਸਟਰੇਲੀਆ) ਨੂੰ ਛੱਡ ਗਏ ਹਨ ।
ਪੇ੍ਮ ਅਵਤਾਰ ਸਿੰਘ ਰੈਣਾ ਬਹੁਤ ਉੱਚ ਪਾਏ ਦੇ ਅਨਵਾਦਕ ਸਨ।ਉਨ੍ਹਾਂ ਬਹੁਤ ਸਾਰੀਆਂ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਜਿਨ੍ਹਾਂ ਵਿਚ `ਅੱਧੀ ਰਾਤ ਵੇਲੇ` (ਪਰਲ ਬੱਕ), `ਆਧੁਨਿਕ ਸੌਂਦਰਯ-ਬੋਧ ਦੀਆਂ ਸਮਸਿਆਵਾਂ`, (ਅਨਾਤੋਲੀ ਦਰੇਮੋਵ), `ਚੜ੍ਹਦੇ ਸੂਰਜ ਨੂੰ ਸਲਾਮ`, (ਐਤਨ ਚੈਖੋ਼ਵ) , `ਹਵੇਲੀ ਵਾਲੀ ਰਾਣੀ ਸਾਹਿਬਾ`, (ਐਤਨ ਚੈਖੋ਼ਵ), `ਬਾਬਰ` (ਪਿਰਿਮਕੁਲ ਕਾਦਿਰੋਵ) `ਮੇਰੀ ਕਹਾਣੀ` (ਫਲੇਵੀਆ) `ਮੰਟੋ ਦੇ ਖ਼ਤ: ਅੰਕਲ ਸੈਮ ਦੇ ਨਾਂ`, (ਸਆਦਤ ਹਸਨ ਮੰਟੋ), `ਮਹਾਰਾਜਾ ਰਣਜੀਤ ਸਿੰਘ: ਰਾਜ ਵਿਵਸਥਾ, ਅਰਥਚਾਰਾ ਅਤੇ ਸਮਾਜ`, (ਡਾ. ਜੇ.ਐਸ ਗਰੇਵਾਲ) ਆਦਿ ਸ਼ਾਮਿਲ ਹਨ।ਉਨ੍ਹਾਂ ਰੂਸੀ ਲੋਕ ਕਹਾਣੀਆਂ ਤੇ ਹੋਰ ਅੱਧੀ ਦਰਜ਼ਨ ਬਾਲ-ਪੁਸਤਕਾਂ ਨੂੰ ਪੰਜਾਬੀ `ਚ ਉਲਥਾਇਆ। ਉਨ੍ਹਾਂ ਪਰਵੀਨ ਸ਼ਾਕਿਰ ਦੀ ਚੋਣਵੀਂ ਕਵਿਤਾ ਨੂੰ ਵੀ ਬਾਕਮਾਲ ਲਿੱਪੀਅੰਤਰ ਕੀਤਾ ਹੈ।`ਆਧੁਨਿਕ ਸੌਂਦਰਯ-ਬੋਧ ਦੀਆਂ ਸਮਸਿਆਵਾਂ` ਕਿਤਾਬ ਤਾਂ ਤਤਕਾਲੀ ਖੋਜਾਰਥੀਆਂ ਨੇ ਪੜ੍ਹ ਪੜ੍ਹ ਕੇ ਘਸਾ ਦਿੱਤੀ ਸੀ।`ਬਾਬਰ` ਨਾਵਲ ਅਕਾਦਮਿਕ ਹਲਕਿਆਂ ਵਿੱਚ ਬਹੁਤ ਮਕਬੂਲ ਰਿਹਾ ਹੈ।ਰੂਸੀ ਲਿਖਤਾਂ ਨੂੰ ਰੈਣਾ ਨੇ ਰੀਝ ਨਾਲ ਉਲਥਾਇਆ।ਪੇ੍ਮ ਅਵਤਾਰ ਸਿੰਘ ਰੈਣਾ ਨੂੰ ਸਾਹਿਤਕ ਕਾਰਜਾਂ ਕਰਕੇ ਅਤੇ ਕੰਵਲਜੀਤ ਕੌਰ ਨੂੰ ਵਿਦਿਅਕ ਖੇਤਰ ਵਿੱਚ ਪਾੇੲ ਯੋਗਦਾਨ ਲਈ ਹਮੇਸ਼ਾਂ ਯਾਦ ਕੀਤਾ ਰੱਖਿਆ ਜਾਵੇਗਾ।

Check Also

ਯੂਨੀਵਰਸਿਟੀ `ਚ ਡਾ. ਹਰਮਿੰਦਰ ਸਿੰਘ ਬੇਦੀ ਦੀ ਸਵੈ-ਜੀਵਨੀ “ਲੇਖੇ ਆਵਹਿ ਭਾਗ” ‘ਤੇ ਵਿਚਾਰ-ਗੋਸ਼ਟੀ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …