ਅੰਮ੍ਰਿਤਸਰ, 11 ਦਸੰਬਰ (ਸੁਖਬੀਰ ਸਿੰਘ) – ਆਪਣੀਆਂ ਮੁਸ਼ਕਲਾਂ ਦੇ ਹੱਲ ਲਈ ਅੰਮ੍ਰਿਤਸਰ ਸਥਿਤ ਖੇਤਰੀ ਪਾਸਪੋਰਟ ਦਫ਼ਤਰ ਵਿਖੇੇ ਕੰਮਕਾਜ਼ੀ ਦਿਨਾਂ ਵਿੱਚ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਲੋਕ ਮਿਲ ਸਕਦੇ ਹਨ।ਪਾਸਪੋਰਟ ਅਧਿਕਾਰੀ ਡਾ. ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਆਰ.ਪੀ.ਓ ਵਲੋਂ ਅਪੁਆਇੰਟਮੈਂਟਾਂ ਦੀ ਗਿਣਤੀ 1555 ਤੋਂ ਵਧਾ ਕੇ 1670 ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ’ਚ ਹੋਰ ਵਾਧਾ ਕੀਤਾ ਜਾਵੇਗਾ।ਪੀ.ਸੀ.ਸੀ ਅਪੁਆਇੰਟਮੈਂਟ ਜੋ ਰੋਜ਼ਾਨਾ 65 ਉਪਲੱਬਧ ਹਨ ਨੂੰ ਵਧਾ ਕੇ 70 ਕਰ ਦਿੱਤੀਆਂ ਹਨ ਅਤੇ ਆਉਂਦੇ ਸਾਲ ਪੀ.ਸੀ.ਸੀ ਅਪੁਆਇੰਟਮੈਂਟਾਂ ਨੂੰ 100 ਤੱਕ ਵਧਾਈਆਂ ਜਾਣਗੀਆਂ।ਜਿਸ ਨਾਲ ਬਿਨੈਕਾਰਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ।ਉਨਾਂ ਦੱਸਿਆ ਕਿ ਪਾਸਪੋਰਟ ਅਧਿਕਾਰੀ ਨੇ ਦੱਸਿਆ ਕਿ ਆਮ ਸ਼੍ਰੇਣੀ ਅਪੁਆਇੰਟਮੈਂਟ ਲਈ ਜਿੱਥੇ ਲੋਕਾਂ ਨੂੰ ਪਹਿਲਾਂ 3 ਮਹੀਨੇ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਹੁਣ ਉਸ ਦੀ ਮਿਆਦ ਘਟ ਕੇ 1 ਮਹੀਨਾ ਹੋ ਗਈ ਹੈ।ਜਦਕਿ ਮੋਬਾਈਲ ਵੈਨਾਂ ’ਚ ਇਸ ਦੀ ਮਿਆਦ 5 ਦਿਨਾਂ ਦੀ ਹੋ ਗਈ ਹੈ।ਤਤਕਾਲ ਸ਼੍ਰੇਣੀ ਅਪੁਆਇੰਟਮੈਂਟ ਜੋ ਤਿੰਨ ਮਹੀਨਿਆਂ ਦੀ ਮਿਆਦ ’ਤੇ ਸੀ, ਹੁਣ ਅਗਲੇ ਦਿਨ ਹੀ ਉਪਲਬਧ ਹੈ।ਪੀ.ਸੀ.ਸੀ ਲਈ ਉਡੀਕ ਦਾ ਸਮਾਂ ਤਿੰਨੇ ਮਹੀਨਿਆਂ ਤੋਂ ਘਟਾ ਕੇ ਇਕ ਮਹੀਨਾ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਔਸਤਨ 250-300 ਬਿਨੈਕਾਰਾਂ ਦੀ ਪੁਛਗਿੱਛ ਕਰਨ ਲਈ ਆਉਂਦੇ ਹਨ, ਜਿਨਾਂ ਦੀਆਂ ਸ਼ਿਕਾਇਤਾਂ ਦਾ ਮੌਕੇ ‘ਹੀ ਨਿਪਟਾਰਾ ਕਰਨ ਲਈ ਯਤਨ ਕੀਤੇ ਜਾਂਦੇ ਹਨ।ਆਰ.ਪੀ.ਓ ਅੰਮ੍ਰਿਤਸਰ ਨੇ ਪਿਛਲੇ 6 ਮਹੀਨਿਆਂ ਤੋਂ ਲੰਬਿਤ ਕੇਸਾਂ ਦੀ ਸਮੀਖਿਆ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ।ਰੋਜ਼ਾਨਾ 100 ਕੇਸਾਂ ਦੀ ਜਾਂਚ ਕਰਕੇ ਉਨਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ।