ਸੰਗਰੂਰ, 15 ਦਸੰਬਰ (ਜਗਸੀਰ ਲੌਂਗੋਵਾਲ)- ਸਿਵਲ ਹਸਪਤਾਲ ਸੰਗਰੂਰ ਵਿਖੇ ਬਤੌਰ ਸੀਨੀਅਰ ਮੈਡੀਕਲ ਅਫਸਰ ਵਜੋਂ ਸੇਵਾਵਾਂ ਨਿਭਾਅਰਹੇ ਡਾਕਟਰ ਕ੍ਰਿਪਾਲ ਸਿੰਘ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਤਰੱਕੀ ਦਿੰਦੇ ਹੋਏ ਸਿਵਲ ਸਰਜਨ ਦੇ ਅਹੁਦੇ ਨਾਲ ਨਿਵਾਜ਼ਿਆ ਗਿਆ ਹੈ।ਅੱਜ ਸਿਵਲ ਸਰਜਨ ਸੰਗਰੂਰ ਦੇ ਡਾਕਟਰਾਂ ਅਤੇ ਕਰਮਚਾਰੀਆਂ ਵਲੋਂ ਡਾਕਟਰ ਕ੍ਰਿਪਾਲ ਸਿੰਘ ਨੂੰ ਤਰੱਕੀ ਮਿਲਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।ਸਿਵਲ ਸਰਜਨ ਸੰਗਰੂਰ ਦੇ ਸਮੁੱਚੇ ਸਟਾਫ ਵਲੋਂ ਉਨਾਂ ਦਾ ਗੁਲਦਸਤੇ ਦੇ ਕੇ ਸਨਮਾਨ ਕੀਤਾ ਗਿਆ।ਇਸ ਮੌਕੇ ਡਾ. ਇੰਦਰਜੀਤ ਸਿੰਗਲਾ, ਐਡਵੋਕੇਟ ਗੋਰਵ ਗੋਇਲ ਸਪੁੱਤਰ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਲਹਿਰਾਗਾਗਾ, ਗਾਇਕ ਲਾਭ ਹੀਰਾ, ਗਾਇਕ ਰਣਜੀਤ ਮਣੀ, ਗੁਰਬਖਸ਼ ਸ਼ੋਕੀ, ਲਵਲੀ ਨਿਰਮਾਣ ਧੂਰੀ, ਗਾਇਕ ਸ਼ਿੰਗਾਰਾ ਚਹਿਲ, ਮੰਚ ਸੰਚਾਲਕ ਕੁਲਵੰਤ ਉੱਪਲੀ ਸੰਗਰੂਰ, ਚੇਅਰਮੈਨ ਗੁਰਲਾਲ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਲਹਿਰਾਗਾਗਾ, ਜੱਗੀ ਧੂਰੀ, ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ, ਚੈਅਰਮੈਨ ਅਮਰਜੀਤ ਸਿੰਘ ਟੀਟੂ, ਪੱਤਰਕਾਰ ਜਗਸੀਰ ਸਿੰਘ ਲੋਂਗੋਵਾਲ, ਪੱਤਰਕਾਰ ਅਸ਼ੋਕ ਮਸਤੀ ਪ੍ਰਧਾਨ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਲਹਿਰਾਗਾਗਾ, ਅਮ੍ਰਿਤਪਾਲ ਸਿੰਘ ਸੁਪਰਡੈਂਟ, ਅੰਮ੍ਰਿਤ ਸਿੰਘ ਸੀਨੀਅਰ ਸਹਾਇਕ, ਬੂਟਾ ਸਿੰਘ ਸਟੈਨੋ, ਮਹਿੰਦਰ ਸਿੰਘ ਕਲਰਕ, ਬਲਵਿੰਦਰ ਸਿੰਘ ਕਲਰਕ, ਸਤਿਨਾਮ ਸਿੰਘ ਡਰਾਈਵਰ ਜੂਨੀਅਨ ਪ੍ਰਧਾਨ, ਹਰਮੇਲ ਸਿੰਘ, ਦਰਸ਼ਨ ਸਿੰਘ, ਮਾਲਵਿੰਦਰ ਸਿੰਘ ਮੌੜ ਡਰਾਈਵਰ, ਦਫ਼ਤਰ ਸਿਵਲ ਸਰਜਨ ਸੰਗਰੂਰ ਵਲੋਂ ਡਾ ਕਿਰਪਾਲ ਸਿੰਘ ਸਿਵਲ ਸਰਜਨ ਸੰਗਰਰ ਨੂੰ ਤਰੱਕੀ ਮਿਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …