ਭੀਖੀ, 12 ਜਨਵਰੀ (ਜ਼ਿੰਦਲ) – ਸ਼੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿਦਿਆ ਮੰਦਰ ਦੇ ਸ਼ਿਸ਼ੂ ਵਾਟਿਕਾ ਵਿਖੇ ਇੱਕ ਨਾਮਕਰਨ ਅਤੇ ਅੰਨਪ੍ਰਾਸ਼ਨ ਸੰਸਕਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਦੌਰਾਨ ਹਵਨ ਉਪਰੰਤ ਬੱਚਿਆਂ ਦੇ ਨਾਮਕਰਨ ਦੀ ਰਸਮ ਸੰਪਨ ਹੋਈ।ਬ੍ਰਹਮਾ ਕੁਮਾਰੀ ਆਸ਼ਰਮ ਮੁਖੀ ਦੀਦੀ ਰੁਪਿੰਦਰ ਨੇ ਕਿਹਾ ਕਿ ਬੱਚਿਆਂ ਦੀ ਤੰਦਰੁਸਤੀ ਵਿੱਚ ਮਾਂ ਦੀ ਅਹਿਮ ਭੂਮਿਕਾ ਹੁੰਦੀ ਹੈ।ਮਾਪੇ ਆਪਣੇ ਬੱਚਿਆਂ ਨੂੰ ਸਮਾਜ ਦਾ ਇੱਕ ਚੰਗਾ ਨਾਗਰਿਕ ਬਣਾਉਣ ਅਤੇ ਅਜੋਕੇ ਸਮੇਂ ਵਿੱਚ ਹੋ ਰਹੀ ਬੌਧਿਕ ਗਿਰਾਵਟ ਤੋਂ ਦੂਰ ਰੱਖਣ।ਬੱਚਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਕੁਮਾਰੀ ਜੀ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਸਕੂਲ ਵਲੋਂ ਅਜਿਹਾ ਵਧੀਆ ਕੰਮ ਕਰਨ ਲਈ ਧੰਨਵਾਦ ਕੀਤਾ।ਸਕੂਲ ਪ੍ਰਿੰਸੀਪਲ ਸੰਜੀਵ ਸ਼ਰਮਾ ਨੇ ਆਏ ਸਾਰੇ ਮਹਿਮਾਨਾਂ ਅਤੇ ਸ਼ਿਸ਼ੂ ਵਾਟਿਕਾ ਮੁਖੀ ਦੀਦੀ ਦਾ ਧੰਨਵਾਦ ਕੀਤਾ।
ਇਸ ਮੌਕੇ ਸ਼੍ਰੀ ਸਨਾਤਨ ਪੰਜਾਬ ਮਹਾਂਵੀਰ ਦਲ ਮਹਿਲਾ ਵਿੰਗ ਮੈਂਬਰ ਸ਼੍ਰੀਮਤੀ ਵਿਮਲਾ ਦੇਵੀ, ਸ਼੍ਰੀਮਤੀ ਅਨੂ ਵਾਲਾ, ਸ਼੍ਰੀਮਤੀ ਅਰਚਨਾ ਰਾਣੀ, ਸ਼੍ਰੀਮਤੀ ਪ੍ਰਭਾਰਾਣੀ, ਸ਼੍ਰੀ ਭਾਰਤੀ ਮਹਾਵੀਰ ਦਲ ਮਹਿਲਾ ਵਿੰਗ ਮੈਂਬਰ ਸ਼੍ਰੀਮਤੀ ਸੁਦੇਸ਼ ਜਿੰਦਲ, ਸ਼੍ਰੀਮਤੀ ਸਰੋਜ ਰਾਣੀ, ਸ਼੍ਰੀਮਤੀ ਮੁਸਕਾਨ ਸ਼ਰਮਾ ਅਤੇ ਸਰੋਜ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …