ਅੰਮ੍ਰਿਤਸਰ, 20 ਜਨਵਰੀ (ਸੁਖਬੀਰ ਸਿੰਘ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਢਪੱਈ ਅੰਮ੍ਰਿਤਸਰ ਦੇ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਤਹਿਤ ਆਊਟਡੋਰ ਪ੍ਰੋਗਰਾਮ ਮੁਤਾਬਿਕ ਸਬ ਡਵੀਜ਼਼ਨ ਸਾਂਝ ਕੇਂਦਰ ਸੈਂਟਰਲ ਅੰਮ੍ਰਿਤਸਰ ਦਾ ਦੌਰਾ ਕਰਵਾਇਆ ਗਿਆ।ਐਸ.ਆਈ ਗੁਰਮੀਤ ਸਿੰਘ ਇੰਚਾਰਜ਼ ਸਬ ਡਵੀਜ਼ਨ ਸਾਂਝ ਕੇਂਦਰ ਸੈਂਟਰਲ ਅੰਮ੍ਰਿਤਸਰ ਵਲੋਂ ਸਾਂਝ ਕੇਂਦਰ ਤੋਂ ਦਿੱਤੀਆਂ ਜਾ ਰਹੀਆਂ ਸਾਈਬਰ ਕ੍ਰਾਈਮ ਸੇਵਵਾਂ ਅਤੇ ਐਸ.ਆਈ ਦਲਜੀਤ ਸਿੰਘ ਐਚ.ਸੀ ਸਲਵੰਤ ਸਿੰਘ, ਲੇਡੀ ਕਾਂਸਟੇਬਲ ਲਵਪ੍ਰੀਤ ਕੌਰ ਨੇ ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ।ਲੇਡੀ ਕਾਂਸਟੇਬਲ ਨਵਰੂਪ ਕੋਰ ਨੇ 112, 181 ਹੈਲਪਲਾਈਨ ਬਾਰੇ ਦੱਸਿਆ।ਇਸ ਸਮੇਂ ਅਧਿਆਪਕ ਸੁਨੀਲ ਕੁਮਾਰ ਅਤੇ ਸਾਂਝ ਸਟਾਫ਼ ਏ.ਐਸ.ਆਈ ਦਿਲਬਾਗ ਸਿੰਘ, ਲੇਡੀ ਐਚ.ਸੀ ਮਨਪ੍ਰੀਤ ਕੌਰ ਐਚ.ਸੀ ਗੁਰਚਰਨ ਸਿੰਘ ਹਾਜ਼ਰ ਸਨ।ਇਸ ਮੌਕੇ ਬੱਚਿਆਂ ਨੂੰ ਗਰਮ ਕੋਟੀਆਂ ਵੀ ਦਿੱਤੀਆਂ ਗਈਆਂ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …