Friday, July 5, 2024

ਸ਼੍ਰੀ ਰਾਮ ਲੱਲਾ ਦੀ ਸਥਾਪਨਾ ਸਬੰਧੀ ਕੱਢੀ ਵਿਸ਼ਾਲ ਸੋਭਾ ਯਾਤਰਾ

ਭੀਖੀ, 22 ਜਨਵਰੀ (ਕਮਲ ਜ਼ਿੰਦਲ) – ਅਯੁੱਧਿਆ ਵਿੱਚ ਸ਼੍ਰੀ ਰਾਮ ਲੱਲਾ ਦੀ ਸਥਾਪਨਾ ਨੂੰ ਲੈ ਕੇ ਸ਼ਹਿਰ ਵਿੱਚ ਧਾਰਮਿਕ ਸੰਸਥਾਵਾਂ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ।ਇਹ ਸ਼ੋਭਾ ਯਾਤਰਾ ਸ਼ਿਵ ਮੰਦਰ ਸ਼ਿਵਾਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਤੇ ਮੁਹੱਲਿਆਂ ਵਿੱਚ ਹੁੰਦੀ ਹੋਈ ਮੁੜ ਮੰਦਰ ਵਿਖੇ ਸਮਾਪਤ ਹੋਈ।ਸ਼ੋਭਾ ਯਾਤਰਾ ਨੂੰ ਰਵਾਨਾ ਕਰਨ ਮੌਕੇ ਪੂਜਾ ਕਰਨ ਦੀ ਰਸਮ ਅਸੋਕ ਜੈਨ ਅਤੇ ਨਰਿੰਦਰ ਜਿੰਦਲ ਡੀ.ਸੀ ਨੇ ਅਦਾ ਕੀਤੀ। ਯਾਤਰਾ ਦਾ ਵੱਖ-ਵੱਖ ਥਾਵਾਂ ‘ਤੇ ਭਰਵਾਂ ਸਵਾਗਤ ਕੀਤਾ ਅਤੇ ਸ਼ੋਭਾ ਯਾਤਰਾ ‘ਤੇ ਪੁਸ਼ਪ ਵਰਖਾ ਕੀਤੀ।ਡੀ.ਸੀ ਨਰਿੰਦਰ ਜ਼ਿੰਦਲ ਨੇ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮ ਸਾਨੂੰ ਮਿਲ-ਜੁਲ ਕੇ ਮਨਾਉਣੇ ਚਾਹੀਦੇ ਹਨ ਤਾਂ ਕਿ ਨੌਜਵਾਨ ਪੀੜ੍ਹੀ ਵਿੱਚ ਆਪਣੇ ਧਾਰਮਿਕ ਵਿਰਸੇ ਪ੍ਰਤੀ ਜਾਗਰੂਕਤਾ ਪੈਦਾ ਹੋ ਸਕੇ।ਸ਼੍ਰੀ ਹਨੂਮਾਨ ਮੰਦਰ ਕਮੇਟੀ ਦੇ ਪ੍ਰਧਾਨ ਹਰਬੰਸ ਬਾਂਸਲ ਅਨੁਸਾਰ 22 ਜਨਵਰੀ ਨੂੰ (ਅੱਜ) ਮੰਦਰ ਵਿਖੇ ਵੱਡੀ ਸਕ੍ਰੀਨ ਲਾ ਕੇ ਇਹ ਪ੍ਰੋਗਰਾਮ ਲਾਇਵ ਦਿਖਾਇਆ ਗਿਆ।ਸ਼੍ਰੀ ਰਮਾਇਣ ਜੀ ਦੇ ਸ਼੍ਰੀ ਸੁੰਦਰ ਕਾਂਡ ਦਾ ਪਾਠ ਕੀਤਾ ਅਤੇ ਮੰਦਰ ਵਿਖੇ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ।
ਇਸ ਮੌਕੇ ਭਾਜਪਾ ਦੇ ਜਿਲਾ ਪ੍ਰਧਾਨ ਰਾਕੇਸ਼ ਜੈਨ, ਸਮੀਰ ਛਾਬੜਾ, ਜਤਿੰਦਰ ਭਾਰਦਵਾਜ, ਲਾਜਪਤ ਰਾਏ. ਮਾ. ਰਵੀ ਸਿੰਘ ਮਿੱਤਲ, ਰਜਿੰਦਰ ਬਾਂਸਲ ਮਿੱਠੂ, ਭੋਲਾ ਮੱਲ ਮਿੱਤਲ, ਅਸੋਕ ਕੁਮਾਰ ਬੱਗਾ, ਰਤਨ ਲਾਲ ਜ਼ਿੰਦਲ, ਅਸੋਕ ਕੁਮਾਰ ਬਰਤਨ ਸਟੋਰ, ਰਵੀ ਗਰਗ ਕੰਪਿਊਟਰ, ਵਿਵੇਕ ਜੈਨ ਬੱਬੂ, ਅਰਜਨ ਗਰਗ, ਦਿਨੇਸ਼ ਸੰਦੂਜਾ, ਭੀਮ ਸੈਨ ਸਮਾਉਂ, ਰਾਹੁਲ ਕੁਮਾਰ, ਭੀਮ ਸੈਨ ਅਸਪਾਲ, ਸੋਨੂੰ ਸ਼ਰਮਾ, ਅਜੇ ਰਿਸ਼ੀ, ਦੁਸਿਅੰਤ ਸ਼ਾਰਦਾ, ਚਿੰਕੂ ਸਿੰਗਲਾ, ਨਰਿੰਦਰ ਰੱਤੀ ਅਤੇ ਆਰਕੀਟੈਕਟ ਮਨੋਜ ਗੋਇਲ ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼ਰਧਾਲੂ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …