Friday, July 4, 2025
Breaking News

ਸੰਯੁਕਤ ਕਿਸਾਨ ਮੋਰਚੇ ਵਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਸਬੰਧੀ ਮੀਟਿੰਗ

ਸਮਰਾਲਾ ਤਹਿਸੀਲ ਦੀ ਟਰੈਕਟਰ ਪਰੇਡ ਮਾਲਵਾ ਕਾਲਜ ਤੋਂ ਸ਼ੁਰੂ ਹੋਵੇਗੀ – ਭੱਟੀਆਂ

ਸਮਰਾਲਾ, 23 ਜਨਵਰੀ (ਇੰਦਰਜੀਤ ਸਿੰਘ ਕੰਗ) – ਸੰਯੁਕਤ ਕਿਸਾਨ ਮੋਰਚੇ ਵਲੋਂ ਪੂਰੇ ਭਾਰਤ ਵਿੱਚ ਤਹਿਸੀਲ ਤੋਂ ਜ਼ਿਲ੍ਹਾ ਪੱਧਰ ਤੱਕ 26 ਜਨਵਰੀ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਕਰਨ ਸਬੰਧੀ ਜੋ ਸੱਦਾ ਦਿੱਤਾ ਗਿਆ ਹੈ।ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਬਲਾਕ ਸਮਰਾਲਾ ਅਤੇ ਬਲਾਕ ਮਾਛੀਵਾੜਾ ਸਾਹਿਬ ਦੀ ਇੱਕ ਮੀਟਿੰਗ ਸੁਖਵਿੰਦਰ ਸਿੰਘ ਭੱਟੀਆਂ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਮੇਨ ਚੌਂਕ ਸਮਰਾਲਾ ਵਿਖੇ ਕੀਤੀ ਗਈ।ਜਿਸ ਵਿੱਚ ਦੋਨਾਂ ਬਲਾਕਾਂ ਦੇ ਦਰਜ਼ਨਾਂ ਦੀ ਗਿਣਤੀ ਵਿੱਚ ਵਰਕਰ ਅਤੇ ਅਹੁਦੇਦਾਰ ਸ਼ਾਮਲ ਹੋਏ।ਮੀਟਿੰਗ ਵਿੱਚ ਸੁਖਵਿੰਦਰ ਸਿੰਘ ਭੱਟੀਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਟਰੈਕਟਰ ਪਰੇਡ ਸਬੰਧੀ ਜੋ ਹਦਾਇਤਾਂ ਜਾਰੀ ਕੀਤੀਆਂ ਹਨ, ਉਨਾਂ ਦਾ ਬੀ.ਕੇ.ਯੂ (ਰਾਜੇਵਾਲ) ਪੂਰਨ ਰੂਪ ‘ਚ ਸਮਰਥਨ ਕਰਦੀ ਹੈ।
ਭੱਟੀਆਂ ਨੇ ਕਿਹਾ ਕਿ ਸੁਮੁੱਚੀਆਂ ਕਿਸਾਨ ਜਥੇਬੰਦੀਆਂ ਸਾਂਝੇ ਤੌਰ ‘ਤੇ ਇਸ ਟਰੈਕਟਰ ਪਰੇਡ ਦੀ ਸ਼ੁਰੂਆਤ ਮਾਲਵਾ ਕਾਲਜ ਬੌਂਦਲੀ ਦੇ ਸਟੇਡੀਅਮ ਤੋਂ 10:30 ਵਜੇ ਸਵੇਰੇ ਸ਼ੁਰੂ ਕਰਕੇ ਐਸ.ਡੀ.ਐਮ ਦਫਤਰ ਸਮਰਾਲਾ ਵਿਖੇ ਸਮਾਪਤੀ ਕਰਨਗੀਆਂ।ਉਨ੍ਹਾਂ ਕਿਹਾ ਕਿ ਇਸ ਟਰੈਕਟਰ ਪਰੇਡ ਦਾ ਮੁੱਖ ਮਕਸਦ ਕੇਂਦਰ ਦੀ ਮੋਦੀ ਸਰਕਾਰ ਨੂੰ ਮੁੜ ਹਲੂਣਾ ਦੇਣਾ ਹੈ ਕਿ ਉਹ ਕਿਸਾਨਾਂ ਨਾਲ ਕੀਤੇ ਵਾਅਦੇ ਪ੍ਰਤੀ ਗੰਭੀਰ ਹੋ ਕੇ ਸੋਚੇ ਅਤੇ ਜੋ ਮੰਗਾਂ ਕਿਸਾਨ ਮੋਰਚਾ ਸਮਾਪਤ ਕਰਨ ਵੇਲੇ ਮੰਨੀਆਂ ਗਈਆਂ ਸਨ, ਉਨ੍ਹਾਂ ਨੂੰ ਅਮਲੀ ਜ਼ਾਮਾ ਪਹਿਨਾਇਆ ਜਾਵੇ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਮੁਖਤਿਆਰ ਸਿੰਘ ਸਰਵਰਪੁਰ ਜ਼ਿਲ੍ਹਾ ਮੀਤ ਪ੍ਰਧਾਨ, ਕਰਮਜੀਤ ਸਿੰਘ ਅਡਿਆਣਾ ਪ੍ਰਧਾਨ ਬਲਾਕ ਮਾਛੀਵਾੜਾ, ਕੁਲਵਿੰਦਰ ਸਿੰਘ ਪੂਰਬਾ ਪ੍ਰਧਾਨ ਬਲਾਕ ਸਮਰਾਲਾ, ਅਵਤਾਰ ਸਿੰਘ ਸ਼ੇਰੀਆਂ, ਮਨਦੀਪ ਸਿੰਘ ਲੁਬਾਣਗੜ੍ਹ, ਅਵਤਾਰ ਸਿੰਘ ਘਰਖਣਾ, ਕਰਮਜੀਤ ਸਿੰਘ ਮਾਛੀਵਾੜਾ, ਤੇਜਿੰਦਰ ਸਿੰਘ, ਬੂਟਾ ਸਿੰਘ ਬਗਲੀ, ਕਸ਼ਮੀਰਾ ਸਿੰਘ ਸੰਗਤਪੁਰਾ, ਜਸਵਿੰਦਰ ਸਿੰਘ ਕੁੱਲੇਵਾਲ, ਨਿਰਮਲ ਸਿੰਘ ਮਾਨੂੰਪੁਰ, ਧਿਆਨ ਸਿੰਘ, ਭਜਨ ਸਿੰਘ, ਹਰਪਾਲ ਸਿੰਘ ਰੁਪਾਲੋਂ, ਬਲਿਹਾਰ ਸਿੰਘ, ਕੁਲਦੀਪ ਸਿੰਘ ਹਵਾਰਾ ਕਲਾਂ, ਨਛੱਤਰ ਸਿੰਘ, ਸੰਤ ਸਿੰਘ ਆਦਿ ਤੋਂ ਇਲਾਵਾ ਦੋਨਾਂ ਬਲਾਕਾਂ ਦੇ ਹੋਰ ਵਰਕਰ ਵੀ ਹਾਜ਼ਰ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …