Wednesday, January 15, 2025

ਰਬਿੰਦਰ ਸਿੰਘ ਅਟਵਾਲ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 23 ਜਨਵਰੀ (ਸੁਖਬੀਰ ਸਿੰਘ) -ਅਮਰੀਕਾ ਦੇ ਪ੍ਰਸਿੱਧ ਸ਼ਹਿਰ ਯੂਬਾ ਸਿਟੀ ਨਿਵਾਸੀ ਵਾਲੇ ਪ੍ਰਸਿੱਧ ਪੰਜਾਬੀ ਲੇਖਕ ਰਬਿੰਦਰ ਸਿੰਘ ਅਟਵਾਲ ਦੇ 18 ਜਨਵਰੀ 2024 ਨੂੰ ਅਕਾਲ ਚਲਾਣੇ ‘ਤੇ ਲੇਖਕਾਂ ਤੇ ਲੇਖਕ ਜਥੇਬੰਦੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਉਹ ਆਪਣੇ ਪਿੱਛੇ ਸਪਤਨੀ, ਇਕ ਬੇਟੀ ਤੇ 3 ਬੇਟੇ ਛੱਡ ਗਏ ਹਨ।ਮੀਡੀਆ ਨੂੰ ਜਾਰੀ ਸਾਂਝੇ ਬਿਆਨ ਵਿੱਚ ਵਾਰਿਸ ਸ਼ਾਹ ਫਾਉਂਡੇਸ਼ਨ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੈਂਬਰ ਡਾ. ਬ੍ਰਿਜਪਾਲ ਸਿੰਘ, ਡਾ. ਇਕਬਾਲ ਕੌਰ ਸੌਂਦ, ਡਾ. ਅਜੀਤ ਸਿੰਘ ਕੋਟਕਪੁਰਾ, ਪੰਜਾਬੀ ਕਾਲਮ ਨਵੀਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਪ੍ਰਧਾਨ ਗੁਰਮੀਤ ਪਲਾਹੀ ਜਨਰਲ ਸਕੱਤਰ ਗੁਰਚਰਨ ਸਿੰਘ ਨੂਰਪੁਰ, ਪੱਤਰਕਾਰ ਗੁਰਜਤਿੰਦਰ ਸਿੰਘ ਰੰਧਾਵਾ, ਬੂਟਾ ਬਾਸੀ, ਪ੍ਰਸਿੱਧ ਲੇਖਕ ਚਰਨਜੀਤ ਸਿੰਘ ਪੰਨੂੰ ਤੇ ਡਾ. ਪ੍ਰਗਟ ਸਿੰਘ ਹੁੰਦਲ ਨੇ ਕਿਹਾ ਹੈ ਕਿ ਪਿੰਡ ਫਰਾਲਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਜੰਮਪਲ ਰਬਿੰਦਰ ਸਿੰਘ ਅਟਵਾਲ ਨੇ ਪਹਿਲਾਂ 1957 ਵਿੱਚ ਬਤੌਰ ਅਧਿਆਪਕ ਤੇ ਫਿਰ ਮੁੱਖ ਅਧਿਆਪਕ ਬਤੌਰ 1962 ਤੀਕ ਨੌਕਰੀ ਕੀਤੀ ਤੇ 1962 ਫਿਰ ਇੰਗਲੈਂਡ ਅਤੇ 1982 ਵਿੱਚ ਉਹ ਅਮਰੀਕਾ ਗਏ।ਉਹਨਾਂ ਇਥੇ ਪਹਿਲਾਂ ਸਟੋਰ ਖੋਲਿਆ ਤੇ 1992 ਵਿੱਚ ਉਹਨਾਂ 300 ਏਕੜ ਜ਼ਮੀਨ ਖ੍ਰੀਦ ਕੇ ਆੜੂਆਂ ਦੀ ਖੇਤੀਬਾੜੀ ਕੀਤੀ।
ਉਨ੍ਹਾਂ ਨੇ ਲਿਖਣਾ ਉਸ ਸਮੇਂ ਸ਼ੁਰੂ ਕੀਤਾ ਜਦ ਉਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀ ਸਨ।ਉਨ੍ਹਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪੰਜ ਕਿਤਾਬਾਂ ਪਾਈਆਂ।1984 ਵਿੱਚ ਪੰਜਾਬੀ ਅਮੈਰੀਕਨ ਕਹਾਣੀ, 1986 ਵਿੱਚ ਨਾਵਲ ਅੱਗੇ ਦਾ ਸਫ਼ਰ, 2005 ਵਿੱਚ ਕਹਾਣੀ ਸੰਗ੍ਰਹਿ ਤੇਰੀ ਮੇਰੀ ਧਰਤੀ, 2006 ਵਿੱਚ ਨਾਵਲ ਦੋ ਦੇਸ਼-ਇੱਕ ਕਹਾਣੀ ਤੇ 2011 ਵਿੱਚ ਕਿਹੜੇ ਦੇਸ਼ ਜਾਣਾ ਨਾਵਲ ਲਿਖਿਆ।ਉਨ੍ਹਾਂ ਨੂੰ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …