Wednesday, April 17, 2024

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਮੁਲਾਹਜ਼ੇ ਦੌਰਾਨ ਮਰੀ ਭੇਡ ਦੇ ਪੇਟ ’ਚੋਂ ਨਿਕਲੀ ਚਾਈਨਾ ਡੋਰ

ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਪਸ਼ੂ ਧਨ ਫਾਰਮ ਕੰਪਲੈਕਸ ਵਿਖੇ ਚੀਨੀ ਡੋਰ ਨਿਗਲਣ ਕਾਰਨ ਮਰੀ ਭੇਡ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਦੇ ਮੁਲਾਹਜ਼ੇ ਦੌਰਾਨ ਪੇਟ ’ਚੋਂ ਚਾਈਨਾ ਡੋਰ ਦਾ ਗੁੱਛਾ ਨਿਕਲਿਆ ਹੈ।
ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਦੱਸਿਆ ਕਿ 2 ਸਾਲ ਦੀ ਮਾਦਾ ਭੇਡ ਦੀ ਅਚਾਨਕ ਹੋਈ ਮੌਤ ਬਾਰੇ ਜਾਣਨ ਲਈ ਪੋਸਟਮਾਰਟਮ ਕਰਨ ਸਮੇਂ ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਪਸ਼ੂ ਦੀ ਚੀਨੀ ਡੋਰ ਨਿਗਲ ਜਾਣ ਕਾਰਨ ਮੌਤ ਹੋਈ ਹੈ।ਉਸ ਦੇ ਪੇਟ ’ਚੋਂ ਬਹੁਤ ਸਾਰੀਆਂ ਜਾਲਦਾਰ ਡੋਰਾਂ ਦਾ ਗੁੱਛਾ ਕੱਢਿਆ ਗਿਆ ਹੈ।ਉਨ੍ਹਾਂ ਕਿਹਾ ਕਿ ਹੋਰ ਜਾਂਚ ਕਰਨ ’ਤੇ ਇਹ ਸਾਹਮਣੇ ਆਇਆ ਕਿ ਪਸ਼ੂ ਵੱਲੋਂ ਬਾਹਰ ਚਾਰੇ ਦੌਰਾਨ ਪਤੰਗ ਦੀ ਡੋਰ (ਚਾਈਨਾ ਡੋਰ) ਗ੍ਰਹਿਣ ਕੀਤੀ ਹੋਈ ਸੀ, ਜਿਸ ਨਾਲ ਰੁਮੇਨ ਮਤਲਬ ਪੇਟ ਦਾ ਹਿੱਸਾ ਪ੍ਰਭਾਵਿਤ ਹੋ ਕੇ ਉਸ ਵਿੱਚ ਸੋਜ਼ ਹੋ ਗਈ ਅਤੇ ਜਾਨਵਰ ਜਦੋਜਹਿਦ ਉਪਰੰਤ ਦਮ ਤੋੜ ਗਿਆ।
ਉਨ੍ਹਾਂ ਕਿਹਾ ਕਿ ਪਸ਼ੂਆਂ ਦਾ ਇਲਾਜ਼ ਕਰ ਰਹੇ ਵੈਟਰਨਰੀ ਪੈਥੋਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਆਦਿਤਿਆ ਸ਼ਰਮਾ ਨੇ ਖੁਲਾਸਾ ਕੀਤਾ ਕਿ ਦੋ ਹੋਰ ਬੱਕਰੀਆਂ ਦੇ ਵੀ ਇਸੇ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ।ਜਿਨ੍ਹਾਂ ’ਚ ਚੀਨੀ ਤਾਰਾਂ ਕਾਰਨ ਪ੍ਰਭਾਵਿਤ ਰੁਮੇਨ, ਸਾਹ ਦੀ ਤਕਲੀਫ ਆਦਿ ਦੇ ਨਤੀਜ਼ੇ ਸਨ।ਉਨ੍ਹਾਂ ਕਿਸਾਨਾਂ ਨੂੰ ਖਾਸ ਕਰਕੇ ਭੇਡਾਂ ਅਤੇ ਬੱਕਰੀਆਂ ਦੇ ਪਾਲਕਾਂ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਉਹ ਭੇਡਾਂ ਨੂੰ ਚਰਾਉਣ ਵੇਲੇ ਸੁਚੇਤ ਰਹਿਣ।ਇਸ ਤਰ੍ਹਾਂ ਪਸ਼ੂਆਂ ਦੀ ਮੌਤ ਨਾਲ ਕਿਸਾਨਾਂ ’ਤੇ ਬਹੁਤ ਜ਼ਿਆਦਾ ਤਣਾਅ ਅਤੇ ਵਿੱਤੀ ਬੋਝ ਪੈਂਦਾ ਹੈ।

Check Also

ਐਮ.ਪੀ ਔਜਲਾ ਦੇ ਗ੍ਰਹਿ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ …