Monday, September 16, 2024

ਅੱਖਾਂ ਦੇ ਚੈਕਅਪ ਅਤੇ ਖੂਨਦਾਨ ਕੈਂਪ ਦਾ ਆਯੋਜਨ

ਸੰਗਰੂਰ, 21 ਮਾਰਚ (ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਰਾਮਪੁਰਾ ਵਿਖੇ ਅੱਖਾਂ ਦਾ ਮੁਫ਼ਤ ਚੈਕਅਪ ਅਤੇ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿੱਚ ਨੌਜਵਾਨਾਂ ਨੇ 70 ਯੂਨਿਟ ਖੂਨਦਾਨ ਕੀਤਾ।110 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਫ੍ਰੀ ਚੈਕ ਕੀਤੀਆਂ ਗਈਆਂ।ਇਹਨਾ ਵਿਚੋਂ ਕਈ ਮਰੀਜ਼ਾਂ ਦੇ ਮੁਫਤ ਲੈਂਜ਼ ਵੀ ਪਾਏ ਗਏ।ਕੈਂਪ ਦਾ ਪ੍ਰਬੰਧ ਗੁਰੀ ਚੋਪੜਾ, ਕੁਲਦੀਪ ਸੰਧੂ, ਖੁਸ਼ੀ ਕਪਿਆਲ ਤੇ ਭਿੰਦਾ ਸੋਹੀ ਵਲੋਂ ਕੀਤਾ ਗਿਆ।ਅਮਨਦੀਪ ਸਿੰਘ ਪੂਨੀਆ ਤੇ ਪ੍ਰਤਾਪ ਸਿੰਘ ਢਿੱਲੋਂ ਇਸ ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ, ਜਿੰਨਾਂ ਨੇ ਖੁਦ ਵੀ ਖੂਨਦਾਨ ਕੀਤਾ।ਇਸ ਸਮੇਂ ਬੱਬੂ ਭਿੰਡਰਾਂ, ਅਮਨਦੀਪ ਸਿੰਘ, ਜਤਿੰਦਰ ਭਵਾਨੀਗੜ੍ਹ, ਜ਼ੋਬਨ ਮਾਝੀ, ਮਨਪ੍ਰੀਤ ਬੀਂਬੜ ਅਤੇ ਤਰਲੋਕ ਆਦਿ ਮੌਜ਼ੂਦ ਸਨ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …