Tuesday, May 21, 2024

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਗਮ ਕਰਵਾਇਆ

ਅੰਮ੍ਰਿਤਸਰ, 2 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਲੋਂ ‘ਨਰਸਿੰਗ ਸਟੂਡੈਂਟਸ ਸੈਸ਼ਨ-2023’ ਸਬੰਧੀ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ।ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ‘ਚ ਸ਼ਮ੍ਹਾ ਰੌਸ਼ਨ ਕਰ ਕੇ ਬੇਸਿਕ ਬੀ.ਐਸ.ਸੀ, ਜੀ.ਐਨ.ਐਮ ਅਤੇ ਏ.ਐਨ.ਐਮ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਆਪਣਾ ਕਿੱਤਾ ਇਮਾਨਦਾਰੀ, ਲਗਨ ਅਤੇ ਸੇਵਾ ਭਾਵਨਾ ਵਰਗੀ ਦੂਰਅੰਦੇਸ਼ੀ ਸੋਚ ਨਾਲ ਕਰਨ ਲਈ ਦਾ ਪ੍ਰਣ ਦਿਵਾਇਆ ਗਿਆ।
ਡਾ: ਅਮਨਪ੍ਰੀਤ ਕੌਰ ਨੇ ਤਿੰਨ ‘ਐੱਚ’ ਮਤਲਬ ਕਿ ਹੈਡ (ਸਿਰ), ਹਾਰਟ (ਦਿਲ) ਤੇ ਹੈਂਡ (ਹੱਥ) ਅਤੇ 6 ‘ਸੀ’ ਯਾਨੀ ਕਿ ਕੰਪੈਸ਼ਨ (ਹਮਦਰਦੀ), ਕਮਿਊਨੀਕੇਸ਼ਨ (ਗੱਲਬਾਤ), ਕੰਪੀਟੈਨਸ (ਕਾਬਲੀਅਤ), ਕਮਿੱਟਮੈਂਟ (ਵਚਨਬੱਧਤਾ), ਕਰੇਜ਼ (ਹਿੰਮਤ) ਅਤੇ ਕੇਅਰ (ਦੇਖ-ਭਾਲ) ਦਾ ਮਤਲਬ ਸਮਝਾਉਂਦਿਆਂ ਭਾਸ਼ਣ ਦੌਰਾਨ ਵਿਸਥਾਰਪੂਰਵਕ ਗਿਆਨ ਪ੍ਰਦਾਨ ਕੀਤਾ।ਨਵੇਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਪੇਸ਼ੇਵਰ ਕਰੀਅਰ ਦੌਰਾਨ ਆਪਣੇ ਕੰਮ ਪ੍ਰਤੀ ਆਪਣੇ ਅੰਦਰੂਨੀ ਜਨੂੰਨ ਫ਼ਿੱਕਾ ਨਾ ਪੈਣ ਦੇਣ।ਉਨ੍ਹਾਂ ਨੇ ਫਲੋਰੈਂਸ ਨਾਇਟਿੰਗੇਲ ਦੀ ਜੀਵਨ ਸ਼ੈਲੀ ਅਤੇ ਮਨੁੱਖਤਾ ਪ੍ਰਤੀ ਸਮਰਪਣ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ।
ਸ੍ਰੀਮਤੀ ਸਮਿਤਾ ਅਨੋਸ਼ ਅਤੇ ਸ੍ਰੀਮਤੀ ਜਸਮੀਤ ਕੌਰ ਦੁਆਰਾ ਵਿਦਿਆਰਥਣਾਂ ਨੂੰ ਰਵਾਇਤੀ ਢੰਗ ਨਾਲ ‘ਲਾਈਟ ਪਾਸ’ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਕਤ ਸਹੁੰ ਚੁੱਕ ਸ੍ਰੀਮਤੀ ਸਮਿਤਾ ਅਨੋਸ਼ ਵਲੋਂ ਕਰਵਾਈ ਗਈ। ਸਮਾਗਮ ਦੀ ਸਮਾਪਤੀ ਸ੍ਰੀਮਤੀ ਜਸਮੀਤ ਕੌਰ ਦੇ ਧੰਨਵਾਦੀ ਮਤੇ ਨਾਲ ਕੀਤੀ ਗਈ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …