ਅੰਮ੍ਰਿਤਸਰ, 6 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵੱਲੋਂ ਬੀਤੇ ਦਿਨੀਂ ਅੱਖਾਂ ਦਾ ਫ੍ਰੀ ਚੈਕਅਪ ਕੈਂਪ ਭਾਈ ਘਨ੍ਹਈਆ ਜੀ ਮਿਸ਼ਨ ਐਲੋਪੈਥਿਕ ਓ.ਪੀ.ਡੀ ਹਸਪਤਾਲ ਨਿਊ ਪਵਨ ਨਗਰ ਵਿਖੇ ਲਗਾਇਆ ਗਿਆ।ਜਿਸ ਵਿੱਚ ਸਿਵਲ ਸਰਜਨ ਅੰਮ੍ਰਿਤਸਰ ਦਫਤਰ ਵੱਲੋਂ ਡਾ. ਰਜਿੰਦਰ ਪਾਲ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਚੇਅਰਮੈਨ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਕੈਂਪ ਸ੍ਰੀ ਕਰਤਾਰ ਚੰਦ ਮੈਮੋਰੀਅਲ ਆਈ ਕੇਅਰ ਸੈਂਟਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਅਤੇ ਸਿਵਲ ਸਰਜਨ ਅੰਮ੍ਰਿਤਸਰ ਦੀ ਪ੍ਰਵਾਨਗੀ ਅਨੁਸਾਰ ਲਗਾਇਆ ਗਿਆ।ਡਾ. ਭੁਪਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੁੱਲ 526 ਮਰੀਜ਼ਾਂ ਦਾ ਚੈਕਅੱਪ ਕਰਕੇ ਫ਼੍ਰੀ ਦਵਾਈਆਂ ਦਿੱਤੀਆਂ ਗਈਆਂ।ਇਨ੍ਹਾਂ ਵਿਚੋਂ 235 ਮਰੀਜ਼ਾਂ ਦੇ ਅੱਖਾਂ ਦੇ ਅਪਰੇਸ਼ਨ ਬਿਨਾਂ ਟਾਂਕੇ ਤੋਂ ਲੈਂਜ਼ ਪੁਆ ਕੇ ਨਿਰਮਲਜੋਤ ਆਈ ਹਸਪਤਾਲ ਮਾਲ ਰੋਡ ਅੰਮ੍ਰਿਤਸਰ ਤੋਂ ਮੁਫਤ ਕਰਵਾਏ ਜਾਣਗੇ।
ਕੈਂਪ ਵਿੱਚ ਹਰਜੀਤ ਸਿੰਘ ਪ੍ਰਧਾਨ, ਗੁਰਬਖਸ਼ ਸਿੰਘ ਬੱਗਾ ਮੀਤ ਪ੍ਰਧਾਨ, ਜੋਗਿੰਦਰ ਸਿੰਘ ਟੰਡਨ ਜਨਰਲ ਸਕੱਤਰ, ਜਸਬੀਰ ਸਿੰਘ ਸੇਠੀ ਵਿੱਤ ਸਕੱਤਰ, ਅਵਤਾਰ ਸਿੰਘ ਟਰੱਕਾਂ ਵਾਲੇ, ਅਸ਼ਵਨੀ ਕੁਮਾਰ, ਪਵਨ ਕੁਮਾਰ, ਬਲਦੇਵ ਸਿੰਘ ਇੰਚਾਰਜ ਹਸਪਤਾਲ, ਭਾਈ ਜਸਬੀਰ ਸਿੰਘ ਪੀ.ਐਸ.ਬੀ ਬੈਂਕ ਵਾਲੇ, ਰਣਬੀਰ ਸਿੰਘ ਰਾਣਾ, ਧਰਮਬੀਰ ਸਿੰਘ, ਇੰਜ. ਦਰਸ਼ਨ ਸਿੰਘ ਚਾਨੀ, ਮਹਿੰਦਰ ਸਿੰਘ ਮਾਲ ਮੰਡੀ, ਗੁਰਮੀਤ ਸਿੰਘ, ਡੀ.ਪੀ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ। ਚਾਹ-ਪਾਣੀ ਅਤੇ ਲੰਗਰ ਦੀ ਸੇਵਾ ਸੁਰਿੰਦਰ ਸਿੰਘ ਅਤੇ ਅਵਤਾਰ ਸਿੰਘ ਵੱਲੋਂ ਕਰਵਾਈ ਗਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …