Monday, May 27, 2024

ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਵਿਖੇ ਵਿਸ਼ਵ ਦਸਤਾਰ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਦਸਤਾਰ ਦਾ ਸੱਭਿਅਕ ਸਮਾਜ, ਧਾਰਮਿਕ ਜਗਤ, ਰਾਜਨੀਤਿਕ ਤੇ ਸਾਹਿਤਕ ਖੇਤਰ ’ਚ ਵਿਸ਼ੇਸ਼ ਸਥਾਨ ਹੈ।ਕਿਸੇ ਸਮੇਂ ਰਾਜ ਗੱਦੀ ’ਤੇ ਬਹਿਣ ਵਾਲੇ ਨੂੰ ਹੀ ਦਸਤਾਰ ਸਜਾਉਣ ਦਾ ਅਧਿਕਾਰ ਸੀ।ਸਿੱਖ ਗੁਰੂ ਸਾਹਿਬਾਨ ਨੇ ਇਹ ਦਸਤਾਰ ਸਜਾਉਣ ਦਾ ਅਧਿਕਾਰ ਬਖ਼ਸ਼ਿਆ ਹੈ ਅਤੇ ਵਿਸ਼ਵ ਪੱਧਰ ’ਤੇ ਸਿੱਖ ਦੀ ਦਸਤਾਰ ਉਸ ਦੀ ਨਿਆਰੀ ਪਹਿਚਾਣ ਅਤੇ ਸਰਦਾਰੀ ਦਾ ਮਾਣ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ਵ ਦਸਤਾਰ ਦਿਵਸ ਮਨਾਉਣ ਮੌਕੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕੀਤਾ।
ਉਨ੍ਹਾਂ ਉਕਤ ਦਿਨ ਦੀ ਮਹਾਨਤਾ ਬਾਰੇ ਦੱਸਦਿਆਂ ਕਿਹਾ ਕਿ ਪਹਿਲੀ ਵਿਸਾਖ ਨੂੰ ਦੇਸ਼-ਵਿਦੇਸ਼ ’ਚ ਵਿਸ਼ਵ ਦਸਤਾਰ ਦਿਵਸ ਬਹੁਤ ਹੀ ਉਮਾਹ ਤੇ ਚਾਅ ਨਾਲ ਮਨਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸਕੂਲ ਵਿਖੇ ਉਕਤ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ, ਜਿਸ ’ਚ ਚਾਰ ਸੌ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ।
ਉਨ੍ਹਾਂ ਕਿਹਾ ਕਿ 6ਵੀਂ ਤੋਂ 8ਵੀਂ (ਪਹਿਲਾ ਵਰਗ), 9ਵੀਂ, 10ਵੀਂ (ਦੂਸਰਾ ਵਰਗ) ਅਤੇ 11ਵੀਂ, 12ਵੀਂ (ਤੀਜਾ ਵਰਗ) ਕਲਾਸਾਂ ਦੇ ਵਿਦਿਆਰਥੀਆਂ ਦੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ।ਸੁੰਦਰ ਦਸਤਾਰ ਸਜਾਉਣ ਵਾਲੇ ਵਿਦਿਆਰਥੀਆਂ ਦੀ ਚੋਣ ਕਰਕੇ ਯਾਦਗਾਰੀ ਚਿੰਨ੍ਹ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ।
ਸੁੰਦਰ ਦਸਤਾਰ ਸਜਾਉਣ ਦੀ ਜੱਜਮੈਂਟ ਕਰਨ ਸਬੰਧੀ ਸਕੂਲ ਦੇ ਅਧਿਆਪਕਾਂ ਰਾਜਬਿੰਦਰ ਸਿੰਘ ਸੰਧੂ, ਸ਼ਰਨਜੀਤ ਸਿੰਘ ਭੰਗੂ, ਮੁਹੱਬਤਪਾਲ ਸਿੰਘ, ਭਗਵਾਨ ਸਿੰਘ, ਲਖਵਿੰਦਰ ਸਿੰਘ, ਦਵਿੰਦਰ ਸਿੰਘ ਨੇ ਬਾਖ਼ੂਬੀ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਸਕੂਲ ਦਾ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …