Monday, May 27, 2024

ਖ਼ਾਲਸਾ ਕਾਲਜ ਵੂਮੈਨ ਨੇ ਕਰਵਾਈ ਪਲੇਸਮੈਂਟ ਡਰਾਈਵ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੂਮੈਨ ਦੇ ਕੈਰੀਅਰ ਕਾਉਂਸਲਿੰਗ ਅਤੇ ਪਲੇਸਮੈਂਟ ਸੈਲ ਵਲੋਂ ‘ਪਲੇਸਮੈੱਟ ਡਰਾਈਵ’ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਈ ਉਕਤ ਪਲੇਸਮੈਂਟ ਮੌਕੇ ਸਾਇੰਸ ਜੈਨਿਕ ਐਜੂਕੇਸ਼ਨ ਇੰਸਟੀਚਿਊਟ ਨੇ ਬਤੌਰ ਪਲੇਸਮੈੱਟ ਟੀਮ ਵਜੋਂ ਸ਼ਿਰਕਤ ਕੀਤੀ।ਪ੍ਰੋਗਰਾਮ ਕੋਆਰਡੀਨੇਟਰ ਡਾ. ਰਾਕੇਸ਼ ਕੁਮਾਰ ਅਤੇ ਡਾ. ਮਨਦੀਪ ਗੁਲਾਟੀ ਵੱਲੋਂ ਸਾਇੰਸ ਜੈਨਿਕ ਦੇ ਡਾਇਰੈਕਟਰ ਨਵਤੇਸ਼ ਸਿੰਘ ਨੂੰ ਪੌਦਾ ਭੇਂਟ ਕਰ ਕੇ ਸਵਾਗਤ ਕੀਤਾ ਗਿਆ।
ਨਵਤੇਸ਼ ਸਿੰੰਘ ਨੇ ਸੰਬੋਧਨ ਕਰਦਿਆਂ ਟੀਮ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਅਤੇ ਐਹੂਕੇਸ਼ਨ ਇੰਸਟੀਚਿਊਟ ਵਲੋਂ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਕੀਤੇ ਜਾਂਦੇ ਯਤਨਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।ਉਨ੍ਹਾਂ ਕਿਹਾ ਕਿ ਇਹ ਸੰਸਥਾ ਸਿਰਫ਼ ਤੁਹਾਨੂੰ ਨੌਕਰੀ ਹੀ ਪ੍ਰਦਾਨ ਨਹੀਂ ਕਰਦੀ, ਸਗੋਂ ਭਵਿੱਖ ’ਚ ਤੁਹਾਡੇ ਅਕਾਦਮਿਕ ਵਿਕਾਸ ਦੀਆਂ ਰਾਹਾਂ ਨੂੰ ਵੀ ਖੋਲ੍ਹਦੀ ਹੈ।ਪੀ.ਪੀ.ਟੀ ਦੇ ਮਾਧਿਅਮ ਰਾਹੀਂ ਉਨ੍ਹਾਂ ਇਸ ਟੀਮ ਨਾਲ ਜੁੜੇ ਵਿਦਿਆਰਥੀਆਂ ਦੀ ਗਿਣਤੀ, ਉਨ੍ਹਾਂ ਦੁਆਰਾ ਪ੍ਰਾਪਤ ਤਜ਼ਰਬਿਆਂ ਨੂੰ ਸਾਂਝਾ ਕੀਤਾ।100 ਦੇ ਕਰੀਬ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਨੇ ਇੰਟਰਵਿਊ ਲਈ ਫ਼ਾਰਮ ਭਰੇ।ਚਾਰ ਪੜ੍ਹਾਵਾਂ ਦੇ ਤਹਿਤ ਇੰਟਰਵਿੳ ਪੈਨਲ ਦੁਆਰਾ ਇੰਟਰਵਿਊ ਲਈ ਗਈ।30 ਵਿਦਿਆਰਥੀ ਨੂੰ ਸ਼ਾਰਟ ਲਿਸਟ ਕਰਦਿਆਂ ਭਵਿੱਖ ’ਚ ਨਿਯੁੱਕਤੀ ਪੱਤਰ ਦੇਣ ਦੀ ਉਮੀਦ ਜਾਹਿਰ ਕੀਤੀ ਗਈ।
ਇਸ ਪ੍ਰੋਗਰਾਮ ਦੇ ਅੰਤ ’ਚ ਡਾ. ਰਾਕੇਸ਼ ਕੁਮਾਰ, ਡਾ. ਮਨਦੀਪ ਗੁਲਾਟੀ ਤੇ ਹੋਰ ਟੀਮ ਮੈਂਬਰਾਂ ਨੇ ਸਾਇੰਸ ਜੈਨਿਕ ਟੀਮ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਦੇ ਹੋਏ ਧੰਨਵਾਦ ਕੀਤਾ।

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …