Friday, May 24, 2024

ਭਾਜਪਾ ਉਮੀਦਵਾਰ ਤਰਨਜੀਤ ਸੰਧੂ ਨੇ ਭਗਵਾਨ ਵਾਲਮੀਕ ਤੀਰਥ ਵਿਖੇ ਮੱਥਾ ਟੇਕਿਆ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੱਜ ਭਗਵਾਨ ਵਾਲਮੀਕ ਤੀਰਥ (ਰਾਮ ਤੀਰਥ) ਵਿਖੇ ਮੱਥਾ ਟੇਕਿਆ ਅਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਅਤੇ ਅੰਮ੍ਰਿਤਸਰ ਦੀ ਤਰੱਕੀ ਤੇ ਪੰਜਾਬੀਆਂ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ।ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਸੰਤ ਗਿਆਨ ਨਾਥ ਅਤੇ ਸੰਤ ਗਿਰਧਾਰੀ ਨਾਥ ਤੋਂ ਅਸ਼ੀਰਵਾਦ ਲਿਆ।ਸੰਤਾਂ ਮਹਾਂਪੁਰਸ਼ਾਂ ਨੇ ਸੰਧੂ ਨੂੰ ਸਨਮਾਨਿਤ ਕੀਤਾ।ਸੰਗਤ ਨੇ ਤਰਨਜੀਤ ਸਿੰਘ ਸੰਧੂ ਦੇ ਸਤਿਸੰਗ ਹਾਲ ਵਿੱਚ ਪਹੁੰਚਣ ’ਤੇ ਜ਼ੋਰਦਾਰ ਸਵਾਗਤ ਕੀਤਾ।ਸੰਧੂ ਨੇ ਭਗਵਾਨ ਵਾਲਮੀਕਿ ਤੀਰਥ ਦੇ ਹੋਰ ਸੁੰਦਰੀਕਰਨ ਕਰਨ ਦਾ ਵਾਅਦਾ ਕੀਤਾ।ਉਨ੍ਹਾਂ ਲੋਕਾਂ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ।ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਧਾਰਮਿਕ ਅਸਥਾਨ ਸਾਡੀ ਸ਼ਰਧਾ ਦਾ ਕੇਂਦਰ ਅਤੇ ਅਧਿਆਤਮਕ ਸ਼ਕਤੀ ਦਾ ਸੋਮਾ ਹਨ।ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨੌਜਵਾਨਾਂ ’ਚ ਸਮਰੱਥਾ ਦੀ ਕੋਈ ਕਮੀ ਨਹੀਂ ਹੈ।ਕੇਵਲ ਉਨ੍ਹਾਂ ਨੂੰ ਸਹੀ ਅਗਵਾਈ ਅਤੇ ਮਾਰਗ ਦਰਸ਼ਨ ਦੀ ਲੋੜ ਹੈ।
ਉਹਨਾਂ ਨਾਲ ਰਾਜ ਕੁਮਾਰ ਅਟਵਾਲ, ਹਰਵਿੰਦਰ ਸਿੰਘ ਸੰਧੂ, ਰਕੇਸ਼ ਗਿੱਲ, ਓਮ ਪ੍ਰਕਾਸ਼ ਅਨਾਰੀਆ, ਸ਼ਸ਼ੀ ਗਿੱਲ, ਸੰਜੀਵ ਕੁਮਾਰ, ਲਵਿੰਦਰ ਬੰਟੀ, ਮਨਜੀਤ ਮਿੰਟਾ, ਗੌਰਵ ਗਿੱਲ, ਕਮਲ ਨਾਹਰ ਗੋਲਡੀ, ਸੰਜੀਵ ਅਟਵਾਲ, ਡਾਕਟਰ ਜਤਿੰਦਰ, ਸਨੀ ਮੱਟੂ ਵੀ ਮੌਜ਼ੂਦ ਸਨ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …