Sunday, May 12, 2024

ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਲਈ ਇਨਕਮ ਟੈਕਸ ਅਤੇ ਰਿਟਰਨ ਦੀ ਈ-ਫਾਈਲਿੰਗ ’ਤੇ ਵਰਕਸ਼ਾਪ

ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ ਵੱਲੋਂ ਵਿਦਿਆਰਥੀਆਂ ਲਈ ‘ਇਨਕਮ ਟੈਕਸ ਅਤੇ ਰਿਟਰਨ ਦੀ ਈ-ਫਾਈਲਿੰਗ’ ਵਰਕਸ਼ਾਪ ਕਰਵਾਈ ਗਈ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ 7 ਰੋਜ਼ਾ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਬੀ.ਕਾਮ ਅਤੇ ਆਨਰਜ਼ ਦੇ ਵਿਦਿਆਰਥੀਆਂ ਨੂੰ ਇਨਕਮ ਟੈਕਸ ਅਤੇ ਰਿਟਰਨ ਦੀ ਈ-ਫਾਈਲਿੰਗ ਸਬੰਧੀ ਪ੍ਰੈਕਟੀਕਲ ਸਿਖਲਾਈ ਦੇਣਾ ਸੀ, ਜਿਸ ’ਚ ਮੁੱਖ ਮਹਿਮਾਨ ਵਜੋਂ ਸੀ.ਏ ਵਿਭੋਰ ਗੁਪਤਾ ਨੇ ਸ਼ਿਰਕਤ ਕੀਤੀ।
ਵਰਕਸ਼ਾਪ ਵਿੱਚ ਟੈਕਸ ਦੇ ਖੇਤਰ ’ਚ ਮਾਹਿਰ ਆਈ.ਸੀ.ਏ.ਆਈ ਰਜਿਸਟਰਡ ਕਾਉਂਸਲਰ ਸੀ.ਏ ਸ਼ਿਲਪਾ ਗੁਪਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਭਾਗ ਲੈਂਦਿਆਂ ਵਿਦਿਆਰਥੀਆਂ ਨੂੰ ਆਈ.ਟੀ ਆਰ-1, ਟੀ.ਡੀ.ਐਸ ਫਾਰਮ-26 ਏ.ਐਸ, ਫਾਰਮ-16, ਫਾਰਮ-16ਏ, ਪੇ-ਰੋਲ ਪ੍ਰਕਿਰਿਆ ਅਤੇ ਅਡਵਾਂਸ ਪੇਮੈਂਟ ਆਦਿ ਸਿੱਧੇ ਟੈਕਸ ਦੇ ਵੱਖ-ਵੱਖ ਪਹਿਲੂਆਂ ਦਾ ਪ੍ਰੈਕਟੀਕਲ ਗਿਆਨ ਦਿੱਤਾ।
ਡਾ. ਮਹਿਲ ਸਿੰਘ ਨੇ ਐਚ.ਓ.ਡੀ ਅਤੇ ਵਰਕਸ਼ਾਪ ਡਾਇਰੈਕਟਰ ਡਾ. ਏ.ਕੇ ਕਾਹਲੋਂ, ਵਰਕਸ਼ਾਪ ਕੋਆਰਡੀਨੇਟਰ ਡਾ. ਦੀਪਕ ਦੇਵਗਨ ਦੀ ਦੇਖ-ਰੇਖ ਹੇਠ ਕਰਵਾਏ ਉਕਤ ਪ੍ਰੋਗਰਾਮ ਬਾਰੇ ਪ੍ਰੋ. ਰੀਮਾ ਸਚਦੇਵਾ ਅਤੇ ਪ੍ਰੋ. ਸ਼ਿਵਾਲੀ ਸ਼ਰਮਾ ਦੇ ਸਹਿਯੋਗ ਦੀ ਸ਼ਲਾਘਾ ਕੀਤੀ।ਉਦਘਾਟਨੀ ਸੈਸ਼ਨ ’ਚ ਡਾ. ਦੇਵਗਨ ਨੇ ਸਰੋਤਿਆਂ ਦਾ ਸਵਾਗਤ ਕਰਦਿਆਂ ਆਏ ਹੋਏ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਈ।
ਸੀ.ਏ ਵਿਭੋਰ ਗੁਪਤਾ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਹਰ ਦਿਨ ਨੂੰ ਇਕ ਨਵੀਂ ਯਾਤਰਾ, ਨਵੀਆਂ ਅਤੇ ਦਿਲਚਸਪ ਚੀਜ਼ਾਂ ਸਿੱਖਣ ਦਾ ਮੌਕਾ ਸਮਝੋ। ੲਕ ਵਿਅਕਤੀ ਦੇ ਰੂਪ ’ਚ ਵਿਕਾਸ ਕਰਨ ਲਈ ਇਨ੍ਹਾਂ ਮੌਕਿਆਂ ਦੀ ਵਰਤੋਂ ਕਰੋ ਅਤੇ ਖ਼ੁਦ ਦਾ ਸਭ ਤੋਂ ਵਧੀਆ ਸੰਸਕਰਣ ਬਣਨ ਦੀ ਕੋਸ਼ਿਸ਼ ਕਰੋ।ਵਰਕਸ਼ਾਪ ’ਚ ਵਿਭਾਗ ਦੇ 160 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਡਾ. ਸਵਰਾਜ ਕੌਰ, ਡਾ. ਪੂਨਮ ਸ਼ਰਮਾ, ਡਾ. ਅਜੈ ਸਹਿਗਲ, ਡਾ. ਰਛਪਾਲ ਸਿੰਘ, ਡਾ. ਨਿਧੀ ਸਭਰਵਾਲ, ਪ੍ਰੋ. ਮੀਨੂੰ ਚੋਪੜਾ, ਡਾ. ਸਾਕਸ਼ੀ ਸ਼ਰਮਾ, ਡਾ. ਮਨੀਸ਼ਾ ਬਹਿਲ, ਪ੍ਰੋ. ਪੂਜਾਪੁਰੀ, ਡਾ. ਸਾਮੀਆ, ਪ੍ਰੋ. ਸੁਖਜਿੰਦਰ ਕੌਰ, ਡਾ. ਅਮਰਬੀਰ ਸਿੰਘ ਭੱਲਾ, ਪ੍ਰੋ. ਅਮਨਜੋਤ ਕੌਰ, ਡਾ. ਮਨਦੀਪ ਕੌਰ, ਪ੍ਰੋ. ਰਾਧਿਕਾ ਮਰਵਾਹਾ, ਪ੍ਰੋ. ਸੁਰੂਚੀ, ਡਾ. ਆਂਚਲ ਅਰੋੜਾ, ਪ੍ਰੋ. ਤੁਸ਼ਾਰ ਬਤਰਾ, ਪ੍ਰੋ. ਸ਼ੀਤਲ ਗੁਪਤਾ, ਡਾ. ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।

 

Check Also

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਪ੍ਰੀਖਿਆ ’ਚ ਹਾਸਲ ਕੀਤੇ ਵਜ਼ੀਫੇ

ਅੰਮ੍ਰਿਤਸਰ, 11 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …