ਸੰਗਰੂਰ, 27 ਅਪ੍ਰੈਲ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਡੀਮਡ ਯੂਨੀਵਰਸਿਟੀ) ਸਲਾਈਟ ਵਿਖੇ
ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ ਆਈ.ਸੀ.ਡੀ (ਡਿਪਲੋਮਾ) ਦਾਖਲਾ ਪ੍ਰੀਖਿਆ ਲਈ ਮੁਫਤ ਕੋਚਿੰਗ ਕਲਾਸਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।ਇਸ ਵਿੱਚ ਆਸ-ਪਾਸ ਦੇ 220 ਦੇ ਕਰੀਬ ਵਿਦਿਆਰਥੀ ਕਲਾਸਾਂ ਲਗਾ ਕੇ ਟ੍ਰੇਨਿੰਗ ਪ੍ਰਾਪਤ ਕਰ ਰਹੇ ਹਨ।ਅੱਜ ਸਲਾਈਟ ਦੇ ਡਾਇਰੈਕਟਰ ਪ੍ਰੋ. ਮਣੀਕਾਂਤ ਪਾਸਵਾਨ ਨੇ ਪ੍ਰਬੰਧਕਾਂ ਪ੍ਰੋ. ਸੀ.ਐਸ ਰਿਆੜ, ਪ੍ਰੋ. ਐਸ.ਐਸ ਵਰਮਾ ਅਤੇ ਪ੍ਰੋ. ਜੇ.ਆਰ ਸ਼ਰਮਾ ਦੇ ਨਾਲ ਕੋਚਿੰਗ ਸੈਂਟਰ ਦਾ ਦੌਰਾ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਥਾਨਕ ਖੇਤਰ ਦੇ ਵਿਕਾਸ ਅਤੇ ਸਿੱਖਿਆ ਲਈ ਸਲਾਈਟ ਵਲੋਂ ਕੀਤੇ ਗਏ ਵਿਕਾਸ ਪਹਿਲਕਦਮੀਆਂ ਬਾਰੇ ਜਾਣੂ ਕਰਵਾਇਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media