ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਦਾਰੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦਾ ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਦਾ ਨਤੀਜਾ 100 ਫੀਸਦੀ ਰਿਹਾ।
ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਦੱਸਿਆ ਕਿ ਇਸ ਸ਼ੈਸ਼ਨ ’ਚ 12ਵੀਂ ਜਮਾਤ ਸਾਇੰਸ, ਕਾਮਰਸ, ਆਰਟਸ ਗਰੁੱਪ ਦੇ ਕੁੱਲ 481 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ।ਜਿੰਨਾਂ ਵਿਚੋਂ ਸਕੂਲ ਦੇ ਹੋਣਹਾਰ ਵਿਦਿਆਰਥੀ ਸਨਮਦੀਪ ਸਿੰਘ ਨੇ ਕਾਮਰਸ ਗਰੁੱਪ ’ਚ 471 ਅੰਕਾਂ ਨਾਲ 94.20 ਪ੍ਰਤੀਸ਼ਤ ਅਤੇ ਹਰਮਨਦੀਪ ਸਿੰਘ ਨੇ 91 ਫੀਸਦ ਅੰਕ ਪ੍ਰਾਪਤ ਕੀਤੇ ਹਨ।ਉਨ੍ਹਾਂ ਕਿਹਾ ਕਿ ਆਰਟਸ ਗਰੁੱਪ ’ਚ ਕਰਮਜੀਤ ਸਿੰਘ ਨੇ 93.40 ਅਤੇ ਕ੍ਰਿਸ਼ ਸ਼ਰਮਾ ਨੇ 90 ਫੀਸਦ ਅੰਕ ਹਾਸਲ ਕੀਤੇ।
ਇਸ ਮੌਕੇ ਇੰਚਾਰਜ ਰਾਜਬਿੰਦਰ ਸਿੰਘ, ਸ਼ਰਨਜੀਤ ਸਿੰਘ, ਸਤਿੰਦਰ ਸਿੰਘ, ਨਵਨੀਤ ਕੌਰ, ਨਵਪ੍ਰੀਤ ਕੌਰ, ਦਲਜੀਤ ਕੌਰ, ਕਾਰਤਿਕ ਸਹਿਗਲ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …