ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਨੂੰ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ ਸ੍ਰੀਨਗਰ-ਕਸ਼ਮੀਰ ਵਿਖੇ ਕਰਵਾਈ ਗਈ ਨੈਸ਼ਨਲ ਕਾਂਗਰਸ ਆਫ਼ ਦੀ ਇੰਡੀਅਨ ਸੋਸਾਇਟੀ ਫ਼ਾਰ ਐਡਵਾਂਸਮੈਂਟ ਆਫ਼ ਕੈਨਾਈਨ ਪ੍ਰੈਕਟਿਸ ਦੇ 20ਵੇਂ ਸਲਾਨਾ ਸੰਮੇਲਨ ਮੌਕੇ ‘ਪ੍ਰੋ: ਪੀ.ਐਨ ਭੱਟ ਮੈਮੋਰੀਅਲ ਓਰੇਸ਼ਨ’ ਐਵਾਰਡ ਨਾਲ ਨਿਵਾਜ਼ਿਆ ਗਿਆ।
ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਦੱਸਿਆ ਕਿ ਵੈਟਰਨਰੀ ਸਾਇੰਸਜ਼ ਦੇ ਫ਼ੈਕਲਟੀ ਦੁਆਰਾ ਆਯੋਜਿਤ ਇਸ 3 ਰੋਜ਼ਾ ਉਕਤ ਕਾਨਫਰੰਸ ’ਚ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ ਨਾਗਪਾਲ ਡਾਇਰੈਕਟਰ ਕਲੀਨਿਕ ਡਾ. ਪੀ.ਐਸ ਮਾਵੀ, ਮੁਖੀ ਡਾ. ਪੀ.ਐਨ ਦਿਵੇਦੀ ਅਤੇ ਮਾਈਕਰੋਬਾਇਓਲੋਜੀ ਐਸੋਸੀਏਟ ਪ੍ਰੋਫੈਸਰ ਡਾ. ਰਿਨਮੁਆਨਪੁਈ ਰਾਲਤੇ, ਐਨੀਮਲ ਨਿਊਟਰੀਸ਼ਨ ਮੁਖੀ ਡਾ. ਸੁਭਾਸ਼ ਪਾਰਨੇਰਕਰ, ਵੈਟਰਨਰੀ ਐਕਸਟੈਂਸ਼ਨ ਮੁੱਖੀ ਡਾ. ਐਸ.ਕੇ ਕਾਂਸਲ ਨੇ ਹਿੱਸਾ ਲਿਆ।ਉਨ੍ਹਾਂ ਕਿਹਾ ਕਿ ਕਾਨਫ਼ਰੰਸ ਦੀ ਸ਼ੁਰੂਆਤ ਪ੍ਰੋ: ਪੀ.ਐਨ ਭੱਟ ਮੈਮੋਰੀਅਲ ਓਰੇਸ਼ਨ ਲੈਕਚਰ ਨਾਲ ਹੋਈ, ਜਿਸ ’ਚ ਵੈਟਰਨਰੀ ਖੇਤਰ ਦੀਆਂ ਨਾਮਵਰ ਸ਼ਖਸੀਅਤ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਸੰਮੇਲਨ ’ਚ ਡਾ. ਵਰਮਾ ਦੁਆਰਾ ‘ਅਨਲੌਕਿੰਗ ਕੈਨਾਈਨ ਜੋਏ: ਇੱਕ ਸੰਪਨ ਚੰਗੇ ਕੈਨਾਈਨ ਜੀਵਨ ਲਈ ਸੰਸ਼ੋਧਨ ਗਤੀਵਿਧੀਆਂ’ ਵਿਸ਼ੇ ’ਤੇ ਦਿੱਤਾ ਗਿਆ ਤੇ ਚਰਚਾ ਕੀਤੀ।ਉਨ੍ਹਾਂ ਨੇ ਪਾਲਤੂ ਜਾਨਵਰਾਂ ਦੀ ਸਰੀਰਿਕ ਅਤੇ ਮਾਨਸਿਕ ਤੌਰ ’ਤੇ ਚੰਗੀ ਜੀਵਨ ਗੁਣਵੱਤਾ ਬਣਾਉਣ ਸਬੰਧੀ ਉਨ੍ਹਾਂ ਦੇ ਮਾਲਕਾਂ ਦੀ ਜ਼ਿੰਮੇਵਾਰੀਆਂ ’ਤੇ ਵੀ ਚਾਨਣਾ ਪਾਇਆ।ਡਾ. ਵਰਮਾ ਨੂੰ ‘ਪ੍ਰੋ: ਪੀ.ਐਨ ਭੱਟ ਮੈਮੋਰੀਅਲ ਓਰੇਸ਼ਨ ਐਵਾਰਡ ਨਾਲ ਮੁੱਖ ਮਹਿਮਾਨ ਗਡਵਾਸੂ ਲੁਧਿਆਣਾ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਅਤੇ ਸਕਵਾਸਟ-ਕੇ ਦੇ ਵਾਈਸ ਚਾਂਸਲਰ ਪ੍ਰੋ: ਨਜ਼ੀਰ ਏ. ਗਨਈ ਵਲੋਂ ਉਦਘਾਟਨੀ ਸੈਸ਼ਨ ਦੌਰਾਨ ਸਨਮਾਨ ਚਿੰਨ੍ਹ, ਪ੍ਰਸ਼ੰਸਾ ਪੱਤਰ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੇ ਪੱਤਰ ਲਈ ਡਾ: ਬਾਲਚੰਦਰਨ ਵਾਈਸ ਚਾਂਸਲਰ ਤਨੁਵਾਸ ਅਤੇ ਡਾ. ਪ੍ਰਥਾਬਨ ਪ੍ਰਧਾਨ ਆਈ.ਐਸ.ਏ.ਸੀ.ਪੀ ਵੱਲੋਂ ਸਨਮਾਨਿਆ ਗਿਆ।
ਉਨ੍ਹਾਂ ਨੇ ਰੀਪ੍ਰੋਡਕਸ਼ਨ ਅਤੇ ਬਾਰੀਡਿੰਗ ਦੇ ਸੈਸ਼ਨ 5 ਦੀ ਪ੍ਰਧਾਨਗੀ ਕੀਤੀ ਅਤੇ ਕਾਨਫ਼ਰੰਸ ਦੇ ਤੀਜੇ ਦਿਨ ਪਲੈਨਰੀ ਸੈਸ਼ਨ ਦੀ ਸਹਿ-ਪ੍ਰਧਾਨਗੀ ਵੀ ਕੀਤੀ ਅਤੇ ਸਹਿ-ਚੇਅਰ ਵਜੋਂ ਉਸਦੀ ਮਹੱਤਵਪੂਰਨ ਭੂਮਿਕਾ ਨੇ ਸੰਮੇਲਨ ਦੇ ਇਸ ਜ਼ਰੂਰੀ ਹਿੱਸੇ ਦੀ ਸਫ਼ਲਤਾ ਨੂੰ ਯਕੀਨੀ ਬਣਾਇਆ।
ਡਾ. ਨਾਗਪਾਲ ਨੇ ਭਾਸ਼ਣ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਾਨਫਰੰਸ ਦੀ ਸ਼ੁਰੂਆਤ ਕੀਤੀ, ਜਦੋਂਕਿ ਡਾ. ਦਿਵੇਦੀ ਅਤੇ ਡਾ. ਰਾਲਟੇ ‘ਮਾਈਕ੍ਰੋਬਾਇਓਲੋਜੀ, ਵਾਇਰੋਲੋਜੀ ਅਤੇ ਇਮਯੂਨੋਲੋਜੀ’ ਸੈਸ਼ਨ 3 ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਦੀ ਮੁੱਖ ਪੇਪਰ ਪੇਸ਼ਕਾਰੀ ਨੇ ਨਾਜ਼ੁਕ ਵਿਸ਼ਿਆਂ ਜਿਵੇਂ ਕਿ ਕੈਨਾਈਨ ਵਾਇਰਲ ਇਨਫੈਕਸ਼ਨਾਂ ਸਬੰਧੀ ਅਤੇ ਕੈਨਾਈਨ ਇਮਿਊਨੋਥੈਰੇਪੀ ਆਦਿ ਵਿਸ਼ਿਆਂ ’ਤੇ ਚਾਨਣਾ ਪਾਇਆ।ਡਾ. ਮਾਵੀ ਨੇ ਰੀਪ੍ਰੋਡਕਸ਼ਨ ਸੈਸ਼ਨ ਦੀ ਸਹਿ-ਪ੍ਰਧਾਨਗੀ ਕੀਤੀ ਅਤੇ ‘ਕਾਈਨਾਈਨ ਪ੍ਰਜਨਨ ’ਚ ਪੋਸ਼ਣ ਦੀ ਭੂਮਿਕਾ’ ’ਤੇ ਇਕ ਪੇਪਰ ਪੇਸ਼ ਕੀਤਾ, ਜਦੋਂ ਕਿ ਡਾ. ਕਾਂਸਲ ਨੇ ਸੈਸ਼ਨ 6 ‘ਚ ਆਪਣੀ ਅਹਿਮ ਭੂਮਿਕਾ ਨਿਭਾਈ।ਡਾ. ਪਾਰਨੇਰਕਰ ਨੇ ਕੁੱਤਿਆਂ ਅਤੇ ਬਿੱਲੀਆਂ ’ਚ ਮੋਟਾਪੇ, ਪੋਸ਼ਣ, ਸਫਾਈ ਅਤੇ ਪ੍ਰਬੰਧਨ, ਭਾਰ ਪ੍ਰਬੰਧਨ ਦੇ ਖੁਰਾਕ ਪਹਿਲੂਆਂ ਦੀ ਪੜਚੋਲ ਕਰਨਾ, ਕੈਨਾਈਨ ਵਿਵਹਾਰ ਅਤੇ ਭਲਾਈ ਸੈਸ਼ਨ ਆਦਿ ਮੁੱਖ ਮੁੱਦਿਆਂ ’ਤੇ ਚਾਨਣਾ ਪਾਉਂਦਿਆਂ ਮੁੱਖ ਪੇਪਰ ਪੇਸ਼ ਕੀਤਾ।
ਡਾ. ਵਰਮਾ ਨੇ ਦੱਸਿਆ ਕਿ ਕਾਲਜ ਨੇ ਕਾਨਫਰੰਸ ’ਚ ਹਰੇਕ ਸੈਸ਼ਨ ’ਚ ਅਹਿਮ ਭੂਮਿਕਾ ਨਿਭਾਈ ਅਤੇ ਕਾਨਫਰੰਸ ਨੇ ਅਹਿਮ ਗਿਆਨ ਦੇ ਆਦਾਨ-ਪ੍ਰਦਾਨ, ਵਿਗਿਆਨਕ ਭਾਸ਼ਣ, ਨੀਤੀ ਫਾਰਮੁਲੇ ਅਤੇ ਪਾਲਤੂ ਜਾਨਵਰਾਂ ਦੇ ਜ਼ਿੰਮੇਵਾਰ ਮਾਲਕ ਆਦਿ ਅਹਿਮ ਮੁੱਦਿਆਂ ਲਈ ਗਤੀਸ਼ੀਲ ਪਲੇਟਫਾਰਮ ਵਜੋਂ ਕੰਮ ਕੀਤਾ।
ਇਸ ਮੌਕੇ ਦੇਸ਼ ਭਰ ਦੇ ਵੱਖ-ਵੱਖ ਵਿਸ਼ਾ ਮਾਹਿਰਾਂ, ਖੋਜਕਰਤਾਵਾਂ ਅਤੇ ਅਕਾਦਮੀਸ਼ੀਅਨ ਨੇ ਸ਼ਿਰਕਤ ਕੀਤੀ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …