Saturday, May 18, 2024

ਸੰਤ ਬਾਬਾ ਜੰਗ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਪਾਠ ਦੇ ਭੋਗ 10 ਮਈ ਨੂੰ

ਸੰਗਰੂਰ, 6 ਮਈ (ਜਗਸੀਰ ਲੌਂਗੋਵਾਲ) – ਵੀਹਵੀਂ ਸਦੀ ਦੀ ਮਹਾਨ ਸ਼ਖਸੀਅਤ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਅਨਿਨ ਸੇਵਕ ਅਤੇ ਸੰਤ ਸੇਵਕ ਜਥਾ ਬਹਿਰਾਮ ਸੰਪਰਦਾਇ ਦੇ ਪ੍ਰਧਾਨ ਸੰਤ ਬਾਬਾ ਜੰਗ ਸਿੰਘ ਜੀ ਕੁੱਪ ਕਲਾਂ ਵਾਲੇ ਪਿਛਲੇ ਦਿਨੀ ਅਚਾਨਕ ਅਕਾਲ ਚਲਾਣਾ ਕਰ ਗਏ ਸਨ।ਸਚਖੰਡ ਵਾਸੀ ਸੰਤ ਬਾਬਾ ਜੰਗ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 7 ਮਈ ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਗੁਰਦੁਆਰਾ ਸਾਹਿਬ ਸ਼ਹੀਦ ਸਿੰਘ ਜੋਗੀ ਮਾਜਰਾ ਰੋਡ ਕੁੱਪ ਕਲਾਂ ਵਿਖੇ ਹੋਵੇਗੀ ਅਤੇ 9 ਮਈ ਨੂੰ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾਣਗੀਆਂ।ਇਸ ਸਬੰਧੀ 10 ਮਈ ਨੂੰ ਸਵੇਰੇ 9.00 ਵਜੇ ਗੁਰਦੁਆਰਾ ਸੱਚਖੰਡ ਸ੍ਰੀ ਅੰਗੀਠਾ ਸਾਹਿਬ ਸ੍ਰੀ ਮਸਤੂਆਣਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।ਇਹ ਜਾਣਕਾਰੀ ਬਹਿਰਾਮ ਸੰਪਰਦਾਇ ਦੇ ਕਾਰਜਕਾਰੀ ਮੁਖੀ ਸੰਤ ਬਾਬਾ ਸੁਰਜੀਤ ਸਿੰਘ ਅਤੇ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਨੇ ਦਿੱਤੀ।
ਇਸ ਮੌਕੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੋਨੀ, ਬਾਬਾ ਹਰਬੇਅੰਤ ਸਿੰਘ ਗੁਰਦੁਆਰਾ ਸਾਹਿਬ ਮਾਤਾ ਭੋਲੀ ਜੀ, ਬਾਬਾ ਜਸਵੰਤ ਸਿੰਘ ਜੋਤੀ ਸਰੂਪ ਵਾਲੇ ,ਬਾਬਾ ਮਨਪ੍ਰੀਤ ਸਿੰਘ ਕੁੱਪ ਕਲਾਂ, ਨਰਿੰਦਰ ਸਿੰਘ, ਜਗਰੂਪ ਸਿੰਘ ਕੱਟੂ ਵਾਲੇ, ਬਾਬਾ ਤਰਲੋਕ ਸਿੰਘ ਲੱਡੇ ਵਾਲੇ, ਬਾਬਾ ਦਵਿੰਦਰ ਸਿੰਘ ਚੀਮਾ ਸਾਹਿਬ, ਬਾਬਾ ਇੰਦਰਜੀਤ ਸਿੰਘ ਰਤੀਆ, ਵੈਦ ਸੁਰਿੰਦਰ ਪਾਲ ਸਿੰਘ, ਸੁਖਵਿੰਦਰ ਸਿੰਘ,ਦੀਦਾਰ ਸਿੰਘ, ਮਾਸਟਰ ਜਸਵੰਤ ਸਿੰਘ, ਭਾਈ ਕਰਮਜੀਤ ਸਿੰਘ, ਡਾਕਟਰ ਗੁਰਮੇਲ ਸਿੰਘ, ਬਾਬਾ ਬਿਕਰਮ ਸਿੰਘ, ਗੁਰਪਿਆਰ ਸਿੰਘ, ਸ਼ਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …