Wednesday, June 18, 2025

ਖੰਨਾ ਵਲੋਂ ਧਾਰਮਿਕਾਂ ਅਸਥਾਨਾਂ ਦੇ ਦਰਸ਼ਨਾਂ ਨਾਲ ਚੋਣ ਮੁਹਿੰਮ ਦਾ ਆਗਾਜ਼

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਭਾਜਪਾ ਵਲੋਂ ਲੋਕ ਸਭਾ ਚੋਣਾਂ ਦੇ ਅਖਾੜੇ ’ਚ ਸੰਗਰੂਰ ਤੋਂ ਉਤਾਰੇ ਗਏ ਉਮੀਦਵਾਰ ਅਰਵਿੰਦ ਖੰਨਾ ਵਲੋਂ ਅੱਜ ਧਾਰਮਿਕਾਂ ਅਸਥਾਨਾਂ ਦੇ ਦਰਸ਼ਨਾਂ ਨਾਲ ਆਪਣੀ ਚੋਣ ਮੁਹਿੰਮ ਅਗਾਜ਼ ਕੀਤਾ ਗਿਆ।ਖੰਨਾ ਸ੍ਰੀ ਮਸਤੂਆਣਾ ਸਾਹਿਬ ਗੁਰਦੁਆਰਾ, ਸ੍ਰੀ ਕਾਲੀ ਮਾਤਾ ਦੇਵੀ ਮੰਦਿਰ, ਭਗਵਾਨ ਵਾਲਮਿਕੀ ਰਮਾਇਣ ਮੰਦਿਰ ਅਤੇ ਸ੍ਰੀ ਨਗਨ ਬਾਬਾ ਸਾਹਿਬ ਦਾਸ ਜੀ ਵਿਖੇ ਨਤਮਸਤਕ ਹੋਏ।ਉਨ੍ਹਾਂ ਆਪਣੇ ਚੋਣ ਪ੍ਰਚਾਰ ਦੀ ਸਫ਼ਲਤਾ ਅਤੇ ਹਲਕੇ ’ਚ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ।ਇਸ ਤੋਂ ਬਾਅਦ ਉਨ੍ਹਾਂ ਆਪਣਾ ਚੋਣਾਵੀ ਅਭਿਆਨ ਆਰੰਭ ਦਿੱਤਾ।ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਅਤੇ ਸੂਬੇ ’ਚ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਵਿਕਾਸ ਦੀ ਸੁਨਾਮੀ ਹੈ ਤੇ ਕੇਂਦਰ ’ਚ ਭਾਜਪਾ ਤੀਜ਼ੀ ਵਾਰ ਭਾਰੀ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ।10 ਸਾਲਾਂ ’ਚ ਮੋਦੀ ਸਰਕਾਰ ਨੇ ਜੋ ਕੰਮ ਕੀਤੇ ਉਸ ਨੇ ਦੇਸ਼ ਦੀ ਦਿਸ਼ਾ ਅਤੇ ਦਸ਼ਾ ਨੂੰ ਬਦਲ ਕੇ ਰੱਖ ਦਿੱਤਾ।ਅਵਾਸ ਯੋਜਨਾ ਨਾਲ ਜਿਥੇ ਗਰੀਬਾਂ ਨੂੰ ਘਰ ਮਿਲੇ ਉਥੇ ਵਪਾਰੀਆਂ ਨੂੰ ਪ੍ਰਫੱਲਿਤ ਕਰਨ ਵਪਾਰ ਪੱਖੀ ਨੀਤੀਆਂ ਘੜ੍ਹੀਆਂ ਜਿਸ ਕਾਰਨ ਪੂਰੀ ਦੁਨੀਆ ਅੰਦਰ ਭਾਰਤ ਨਿਵੇਸ਼ ਲਈ ਪਹਿਲੀਂ ਪ੍ਰਸੰਦ ਬਣਿਆ।”ਇੰਡੀ” ਧੜੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਕੋਈ ਵਿਚਾਰਧਾਰਾਂ ਜਾਂ ਸਿਧਾਂਤ ਨਹੀਂ।ਦਿਸ਼ਾਹੀਣ ਗੰਠਬੰਧਨ ਜਿਸ ਦਾ ਕੋਈ ਸਿਆਸੀ ਭਵਿੱਖ ਨਹੀਂ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਾਰਨ ਹੀ ਵਿਰੋਧੀ ਪਾਰਟੀਆਂ ਇਕੱਠੀ ਹੋਈਆਂ ਹਨ, ਇਹ ਗਠਬੰਧਨ ਦੇਸ਼ ਦਾ ਕੁੱਝ ਨਹੀਂ ਸੰਵਾਰ ਸਕਦਾ।
ਖੰਨਾ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਹਲਕਾ ਦਾ ਲੋਕਾਂ ਦਾ ਭਰਪੂਰ ਸਾਥ ਮਿਲ ਰਿਹਾ ਤੇ ਕੱਲ੍ਹ ਜੋ ਲੋਕਾਂ ਨੇ ਉਨ੍ਹਾਂ ਪਿਆਰ ਤੇ ਮਾਨ ਸਤਿਕਾਰ ਦਿੱਤਾ ਹੈ, ਉਸ ਦੇ ਉਹ ਹਮੇਸ਼ਾ ਰਿਣੀ ਰਹਿਣਗੇ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …