Friday, July 5, 2024

ਅਗਰਵਾਲ ਸਭਾ ਨੇ ਏਕਮ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ

ਸੰਗਰੂਰ, 7 ਜੂਨ (ਜਗਸੀਰ ਲੌਂਗੋਵਾਲ) – ਅਗਰਵਾਲ ਸਭਾ (ਰਜਿ:) ਸੁਨਾਮ ਵਲੋਂ ਦੇਸੀ ਮਹੀਨੇ ਦੀ ਪਹਿਲੀ ਤਾਰੀਖ ਨੂੰ ਏਕਮ ਦਾ ਦਿਹਾੜਾ ਅਗਰਸੇਨ ਚੌਂਕ ਵਿਖੇ ਧੂਮਧਾਮ ਨਾਲ ਮਨਾਇਆ ਗਿਆ।ਪੂਜਾ ਅਰਚਨਾ ਤੇ ਪ੍ਰਸਾਦ ਦੀ ਸੇਵਾ ਵੇਦ ਹੋਡਲਾ ਦੇ ਪਰਿਵਾਰ ਵਲੋਂ ਕੀਤੀ ਗਈ।ਇਕੱਠ ਨੂੰ ਜਿਲ੍ਹਾ ਪ੍ਰਧਾਨ ਅਗਰ ਰਤਨ ਸ਼ਾਮ ਲਾਲ ਸਿੰਗਲਾ, ਪ੍ਰਧਾਨ ਹਕੂਮਤ ਰਾਏ ਜ਼ਿੰਦਲ, ਪ੍ਰੋਜੈਕਟ ਚੇਅਰਮੈਨ ਵਿਕਰਮ ਗਰਗ ਵਿੱਕੀ ਸਾਬਕਾ ਐਮ.ਸੀ ਅਤੇ ਜਨਰਲ ਸਕੱਤਰ ਕ੍ਰਿਸ਼ਨ ਸੰਦੋਹਾ ਨੇ ਸੰਬੋਧਨ ਕਰਦਿਆਂ ਏਕਮ ਦੀ ਮਹੱਤਤਾ ਬਾਰੇ ਦੱਸਿਆ ਤੇ ਸਾਰਿਆਂ ਨੂੰ ਵਧਾਈ ਦਿੱਤੀ।ਮਾਸਟਰ ਛੱਜੂ ਰਾਮ ਜ਼ਿੰਦਲ, ਅਗਰਵਾਲ ਸਭਾ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਸ੍ਰੀਮਤੀ ਰੇਵਾ ਛਾਹੜੀਆ, ਰਵੀ ਕਮਲ ਗੋਇਲ, ਗੌਰਵ ਜਨਾਲੀਆ, ਯਸ਼ਪਾਲ ਮੰਗਲਾ, ਮਾਸਟਰ ਰਾਜੀਵ ਬਿੰਦਲ, ਭੀਮ ਸੈਨ, ਅਜੈ ਮਸਤਾਨੀ, ਰਮੇਸ਼ ਗਰਗ ਪੱਤਰਕਾਰ, ਰਾਮ ਲਾਲ ਤਾਇਲ, ਧਰਮਪਾਲ ਛਾਹੜ ਵਾਲੇ, ਨਰੇਸ਼ ਬੌਰੀਆ, ਗਿਰਧਾਰੀ ਲਾਲ ਜਿੰਦਲ, ਲਾਜਪਤ ਰਾਏ, ਵਿਨੋਦ ਗੋਇਲ, ਜੀਵਨ ਗੋਇਲ ਰੋਕੀ, ਰਾਜਨ ਹੋਡਲਾ, ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਜੀਵਨ ਬਾਂਸਲ, ਸ਼ਾਮ ਲਾਲ ਐਡਵੋਕੇਟ, ਮੁਨੀਸ਼ ਗੋਇਲ ਸ਼ੰਟੂ, ਅਸ਼ੋਕ ਘੋਗਾ, ਡਿੰਪੀ ਹੋਡਲਾ, ਸੁਰੇਸ਼ ਜਿੰਦਲ, ਮੁਕੇਸ਼ ਗਰਗ, ਵਿਮਲ ਜੈਨ, ਮੰਜ਼ੂ ਗਰਗ ਪ੍ਰਧਾਨ ਮਹਿਲਾ ਵਿੰਗ, ਸ੍ਰੀਮਤੀ ਹੈਪੀ ਜੈਨ, ਸ੍ਰੀਮਤੀ ਰੇਣੂ ਹੋਡਲਾ, ਸ੍ਰੀਮਤੀ ਰੀਮਾ ਹੋਡਲਾ, ਸ੍ਰੀਮਤੀ ਦੀਪਿਕਾ ਹੋਡਲਾ, ਰਾਮ ਬਾਂਸਲ, ਅਸ਼ੀਸ਼ ਜੈਨ ਸਮੇਤ ਭਾਰੀ ਗਿਣਤੀ ‘ਚ ਅਗਰਵਾਲ ਭੈਣ-ਭਰਾ ਸ਼ਾਮਿਲ ਹੋਏ।

 

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …