Sunday, July 7, 2024

ਪੰਜ ਰੋਜ਼ਾ ਨਾਟ ਉਤਸਵ – ਤੀਜੇ ਦਿਨ ਖੇਡਿਆ ਗਿਆ ਨਾਟਕ ‘ਬਗੀਆ ਬਾਸ਼ਾ ਰਾਮ ਕੀ’

ਅੰਮ੍ਰਿਤਸਰ, 4 ਜੁਲਾਈ (ਦੀਪ ਦਵਿੰਦਰ ਸਿੰਘ ) – ਮੰਚ ਰੰਗਮੰਚ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਪੰਜ ਰੋਜ਼ਾ ਨਾਟ ਉਤਸਵ ਦੇ ਤੀਜੇ ਦਿਨ ਮਨੋਜ ਮਿਤਰਾ ਦਾ ਲਿਖਿਆ ਅਤੇ ਪ੍ਰੀਤਪਾਲ ਰੁਪਾਣਾ ਦਾ ਨਿਰਦੇਸ਼ਿਤ ਨਾਟਕ ‘ਬਗੀਆ ਬਾਸ਼ਾ ਰਾਮ ਕੀ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।ਗੋਬਿੰਦ ਕੁਮਾਰ ਵਲੋਂ ਜਾਰੀ ਬਿਆਨ ਅਨੁਸਾਰ ਇਹ ਕਹਾਣੀ ਤਾਕਤ ਤੇ ਹੰਕਾਰ ਦੀ ਹੈ, ਜਿਸ ਦੀ ਪਿੱਠਭੂਮੀ ਵਿਚ ਪਿੰਡਾਂ ਵਿੱਚ ਵੱਸਿਆ ਸਾਮੰਤਵਾਦੀ ਜਾਗੀਰਦਾਰੀ ਪ੍ਰਬੰਧ ਹੈ।ਇੱਕ ਬਜ਼ੁਰਗ ਬਾਸ਼ਾ ਰਾਮ ਆਪਣੇ ਬਗੀਚੇ ਨੂੰ ਜਮੀਂਦਾਰਾਂ ਦੀਆਂ ਦੋ ਪੀੜੀਆਂ ਤੋਂ ਬਚਾਉਣ ਲਈ ਸੰਘਰਸ਼ ਕਰਦਾ ਹੈ।ਜਿਹਨਾਂ ’ਚ ਇਕ ਜਮੀਂਦਾਰ ਪ੍ਰੇਤ ਹੈ।ਕੀ ਉਹ ਬਚਾਅ ਪਾਏਗਾ? ਇਸ ਨਾਟਕ ਵਿੱਚ ਅਪਨੀਤ ਬਾਜਵਾ, ਯੁਵਨੀਸ਼ ਸ਼ਰਮਾ, ਕਿਰਨਬੀਰ ਕੌਰ, ਕਵਚ ਮਲਿਕ, ਏਕੋਮ ਧਾਲੀਵਾਲ, ਅਭਿਸ਼ੇਕ ਐਰੀ, ਅਕਾਸ਼ਦੀਪ ਸਿੰਘ, ਸਾਨਿਆ ਸ਼ਰਮਾ, ਸੁਰਜ ਪੋਦਾਰ, ਜਸਵੰਤ ਸਿੰਘ, ਪਵੇਲ ਅਗਸਤਸ, ਸਿਮਰਨਜੀਤ ਸਿੰਘ, ਰਾਹੁਲ, ਕਰਨ ਸਿੰਘ, ਸਾਨੀਆ ਮਲਹੋਤਰਾ, ਸੰਗੀਤ ਸ਼ਰਮਾ, ਨਿਕਿਤਾ, ਪਰਦੀਪ ਖ਼ਾਨ, ਜਾਗਰੀਤ, ਹਰਸ਼, ਜੈ ਗੋਤਮ, ਵਿਪਨ, ਅਮਨੀਤ ਸਿੰਘ, ਹਰਜੋਤ ਸਿੰਘ, ਸ਼ਿਵਮ, ਗੁਰਵਿੰਦਰ ਸਿੰਘ, ਸੰਜੇ ਕੁਮਾਰ ਆਦਿ ਕਲਾਕਾਰਾਂ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ।
ਇਸ ਮੌਕੇ ਡਾ. ਅਰਵਿੰਦਰ ਕੌਰ ਧਾਲੀਵਾਲ, ਹਰਦੀਪ ਗਿੱਲ, ਅਨੀਤਾ ਦੇਵਗਨ, ਭੁਪਿੰਦਰ ਸਿੰਘ ਸੰਧੂ, ਗਾਇਕ ਹਰਿੰਦਰ ਸੋਹਲ, ਗੁਰਤੇਜ ਮਾਨ ਆਦਿ ਵੱਡੀ ਗਿਣਤੀ ‘ਚ ਕਲਾ ਪ੍ਰੇਮੀ ਅਤੇ ਨਾਟ ਪ੍ਰੇਮੀ ਹਾਜ਼ਰ ਸਨ।

Check Also

ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਅਤੇ ਸਨਮਾਨ ਸਮਾਰੋਹ ਦਾ ਆਯੋਜਨ

ਸੰਗਰੂਰ, 6 ਜੁਲਾਈ (ਜਗਸੀਰ ਲੌਂਗੋਵਾਲ) – ਸਥਾਨਕ ਬਨਾਸਰ ਬਾਗ ਸਥਿਤ ਸੀਨੀਅਰ ਸਿਟੀਜਨ ਭਲਾਈ ਸੰਸਥਾ ਵਲੋਂ …