ਸੰਗਰੂਰ, 5 ਜੁਲਾਈ (ਜਗਸੀਰ ਲੌਂਗੋਵਾਲ) – ਸੂਬਾ ਤਾਇਕਵਾਂਡੋ ਅਕੈਡਮੀ ਦੇ ਖਿਡਾਰੀਆਂ ਨੇ ਅਕੈਡਮੀ ਦੇ ਕੋਚ ਵਿਨੋਦ ਕੁਮਾਰ ਦੀ ਅਗਵਾਈ ‘ਚ ਇੰਡੋ-ਭੁਟਾਨ ਇੰਟਰਨੈਸ਼ਨਲ ਕੁੰਗ-ਫੂ-ਵੁਸ਼ ਚੈਂਪੀਅਨਸ਼ਿਪ-2024 ਭੁਟਾਨ, 41ਵੀਂ ਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ਲਖਨਊ ਅਤੇ 26ਵੀਂ ਪੰਜਾਬ ਸਟੇਟ ਵੁਸ਼ ਚੈਂਪੀਅਨਸ਼ਿਪ ਬੁਢਲਾਡਾ ਵਿਖੇ ਭਾਗ ਲਿਆ।ਜਿਸ ਵਿੱਚ ਅਕੈਡਮੀ ਦੇ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।ਜਿਲ੍ਹਾ ਸਿੱਖਿਆ ਅਫਸਰ (ਸ) ਸੰਗਰੂਰ ਪ੍ਰੀਤਇੰਦਰ ਘਈ ਵਲੋਂ ਸਾਰੇ ਖਿਡਾਰੀਆਂ ਅਤੇ ਕੋਚ ਵਿਨੋਦ ਕੁਮਾਰ ਦੀ ਹੋਂਸਲਾ ਅਫਜ਼ਾਈ ਕੀਤੀ ਗਈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸੰਗਰੂਰ ਜਿਲ੍ਹੇ ਦਾ ਮਾਣ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ।
ਇੰਡੋ-ਭੁਟਾਨ ਇੰਟਰਨੈਸ਼ਨਲ ਕੁੰਗ-ਫੂ-ਵੁਸ਼ ਚੈਂਪੀਅਨਸ਼ਿਪ-2024 ਭੁਟਾਨ ਵਿਖੇ ਪੁਰਸ਼-ਯੂਥ ਕੈਟਾਗਿਰੀ ਵਿੱਚ ਖਿਡਾਰੀ ਪ੍ਰਿੰਸ ਪੁੱਤਰ ਬਲਜੀਤ ਕੁਮਾਰ ਨੇ ਕਾਂਸੇ ਦਾ ਮੈਡਲ ਪ੍ਰਾਪਤ ਕੀਤਾ।41ਵੀਂ ਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ਲਖਨਊ ਵਿਖੇ 5 ਤੋਂ 7 ਸਾਲ ਇਸਤਰੀ ਅੰਡਰ-21 ਕਿਲੋ ਭਾਰ ਵਰਗ ਕੈਟਾਗਿਰੀ ਵਿੱਚ ਖਿਡਾਰੀ ਨਿਤਿਸ਼ਾ ਪੁੱਤਰੀ ਅਮਨ ਗਰਗ ਵਲੋਂ ਗੋਲਡ ਮੈਡਲ ਅਤੇ ਸਬ ਜੂਨੀਅਰ ਅੰਡਰ-12 ਸਾਲ ਇਸਤਰੀ ਅੰਡਰ-47 ਕਿਲੋ ਭਾਰ ਵਰਗ ਕੈਟਾਗਿਰੀ ਵਿੱਚ ਖਿਡਾਰੀ ਨਾਮਯਾ ਪੁੱਤਰੀ ਅਮਨ ਗਰਗ ਵਲੋਂ ਸਿਲਵਰ ਮੈਡਲ ਪ੍ਰਾਪਤ ਕਰਕੇ ਜੇਤੂ ਰਹੇ।26ਵੀਂ ਪੰਜਾਬ ਸਟੇਟ ਵੁਸ਼ੂ ਚੈਂਪਿਅਨੀਸ਼ਪ ਬੁਢਲਾਡਾ ਵਿਖੇ ਪੁਰਸ਼-ਯੂਥ ਕੈਟਾਗਿਰੀ ਵਿੱਚ ਖਿਡਾਰੀ ਕ੍ਰਿਸ਼ ਮਹਿਰਾ ਪੁੱਤਰ ਵਿਨੋਦ ਕੁਮਾਰ ਅਤੇ ਪ੍ਰਿੰਸ ਪੁੱਤਰ ਬਲਜੀਤ ਕੁਮਾਰ ਵਲੋਂ ਕਾਂਸੇ ਦਾ ਮੈਡਲ ਪ੍ਰਾਪਤ ਕਰਕੇ ਬਾਜ਼ੀ ਮਾਰੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …